Home /News /punjab /

ਮੌਸਮ : ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਡਿੱਗਿਆ ਪਾਰਾ

ਮੌਸਮ : ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਡਿੱਗਿਆ ਪਾਰਾ

ਮੌਸਮ ਦਾ ਬਦਲਿਆ ਮਿਜਾਜ਼ ,ਪਹਾੜੀ ਇਲਾਕਿਆਂ 'ਚ ਬਰਫਬਾਰੀ ਤਾਂ ਮੈਦਾਨੀ ਇਲਾਕਿਆਂ 'ਚ ਵਧੀ ਠੰਡ

ਮੌਸਮ ਦਾ ਬਦਲਿਆ ਮਿਜਾਜ਼ ,ਪਹਾੜੀ ਇਲਾਕਿਆਂ 'ਚ ਬਰਫਬਾਰੀ ਤਾਂ ਮੈਦਾਨੀ ਇਲਾਕਿਆਂ 'ਚ ਵਧੀ ਠੰਡ

ਉੱਤਰ ਭਾਰਤ ਵਿੱਚ ਮੌਸਮ ਬਦਲਦਾ ਜਾ ਰਿਹਾ ਹੈ ਅਤੇ ਠੰਡ ਵਧਦੀ ਹੀ ਜਾ ਰਹੀ ਹੈ, ਲਗਾਤਾਰ ਪਹਾੜਾਂ 'ਤੇ ਬਰਫ਼ਬਾਰੀ ਹੋਣ ਦੇ ਕਾਰਨ ਪੰਜਾਬ 'ਚ ਰਾਤ ਦਾ ਤਾਪਮਾਨ ਡਿੱਗਦਾ ਹੀ ਜਾ ਰਿਹਾ ਹੈ।ਪੰਜਾਬ ਦੀਆਂ ਕਈ ਥਾਵਾਂ ਉੱਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਤੱਕ ਪਹੁੰਚ ਗਿਆ ਹੈ।ਅੱਜ ਯਾਨੀ 14 ਨਵੰਬਰ ਨੂੰ ਸੂਬੇ ਭਰ ਵਿੱਚ ਬੱਲਦ ਰਹੇ ਅਤੇ ਕਈ ਥਾਵਾਂ ਉੱਤੇ ਮੀਂਹ ਵੀ ਪਿਆ। ਠੰਡੀਆਂ ਹਵਾਵਾਂ ਚੱਲਣ ਦੇ ਨਾਲ ਕਾਫੀ ਜ਼ਿਆਦਾ ਠੰਡ ਮਹਿਸੂਸ ਕੀਤੀ ਜਾ ਰਹੀ ਹੈ।ਕਿਉਂਕਿ ਘੱਟ ਦਬਾਅ ਵਾਲਾ ਖ਼ੇਤਰ ਪੰਜਾਬ ਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਹੋਰ ਪੜ੍ਹੋ ...
  • Share this:

ਹੁਣ ਤੁਹਾਨੂੰ ਦੱਸਦੇ ਹਾਂ ਪੰਜਾਬ ਦੇ ਕੁੱਝ ਸ਼ਹਿਰਾਂ ਦਾ ਤਾਪਮਾਨ

ਚੰਡੀਗੜ੍ਹ 9.7 ਡਿਗਰੀ ਸੈਲਸੀਅਸ,ਅੰਮ੍ਰਿਤਸਰ 10.6,ਲੁਧਿਆਣਾ 10.7,ਪਟਿਆਲਾ 11.3,ਪਠਾਨਕੋਟ 9.6,ਫਰੀਦਕੋਟ 10.8,ਗੁਰਦਾਸਪੁਰ 10.8,ਬਰਨਾਲਾ 12.7,ਬਠਿੰਡਾ 13.3,ਫਤਿਹਗੜ੍ਹ ਸਾਹਿਬ 10.0,ਹੁਸ਼ਿਆਰਪੁਰ 9.3 (ਸਭ ਤੋਂ ਠੰਡਾ),ਮੋਗਾ 9.8,ਮੋਹਾਲੀ 12.9 ਅਤੇ ਜਲੰਧਰ ਵਿੱਚ 9.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।

ਉੱਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸੈਰ ਸਪਾਟੇ ਦੇ ਸੀਜ਼ਨ ਨੇ ਰਫਤਾਰ ਫੜ੍ਹ ਲਈ ਹੈ। ਕੋਕਸਰ ਅਤੇ ਸਿਸੂ ’ਚ ਪਿਛਲੇ ਦਿਨੀਂ 8 ਇੰਚ ਤੱਕ ਬਰਫ਼ਬਾਰੀ ਹੋਈ ਸੀ। ਇੱਥੇ ਸੈਲਾਨੀਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਲਾਹੌਲ-ਸਪੀਤੀ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਅਟਲ ਰੋਹਤਾਂਗ ਸੁਰੰਗ ਦੇ ਨਿਰਮਾਣ ਤੋਂ ਬਾਅਦ ਸੈਲਾਨੀਆਂ ਨੂੰ ਇੱਕ ਹੋਰ ਮੰਜ਼ਿਲ ਮਿਲ ਗਈ ਹੈ। ਸ਼ਿਮਲਾ 'ਚ ਵੀ ਸੈਲਾਨੀਆਂ ਦੀ ਗਿਣਤੀ ਵਧਣ ਲੱਗੀ ਹੈ।

ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ’ਚ 18 ਨਵੰਬਰ ਤੱਕ ਅਸਮਾਨ ਆਮ ਤੌਰ 'ਤੇ ਸਾਫ਼ ਰਹੇਗਾ।ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਦਿਨ ਦੇ ਤਾਪਮਾਨ 'ਚ ਹੌਲੀ-ਹੌਲੀ ਕਮੀ ਆਵੇਗੀ।ਨਵੰਬਰ ਦੇ ਤੀਜੇ ਹਫ਼ਤੇ ਤੋਂ ਦਿਨ ਦਾ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਹੈ। ਹੁਣ ਮੌਸਮ ਖੁਸ਼ਕ ਰਹੇਗਾ ਪਰ ਤਾਪਮਾਨ 'ਚ ਗਿਰਾਵਟ ਆਵੇਗੀ।

Published by:Shiv Kumar
First published:

Tags: Climate Change, Cloud, Cold, Rain, Snowfall, Weather