Home /News /punjab /

Weather: ਮੌਸਮ ਨੇ ਬਦਲਿਆ ਮਿਜਾਜ਼: ਠੰਢ ਅਤੇ ਧੁੰਦ ਵਧੀ, ਆਵਾਜਾਈ ਹੋਈ ਪ੍ਰਭਾਵਿਤ

Weather: ਮੌਸਮ ਨੇ ਬਦਲਿਆ ਮਿਜਾਜ਼: ਠੰਢ ਅਤੇ ਧੁੰਦ ਵਧੀ, ਆਵਾਜਾਈ ਹੋਈ ਪ੍ਰਭਾਵਿਤ

Weather: ਵੀਰਵਾਰ ਸਵੇਰੇ ਤੇਜ਼ ਧੁੰਦ ਅਤੇ ਠੰਢ ਪਈ, ਜਿਸ ਕਰਕੇ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ, ਸੂਰਜ ਦੇਵਤਾ ਦੇ ਦਰਸ਼ਨ ਦੁਪਹਿਰ ਵੇਲੇ ਹੋਏ, ਠੰਢ ਅਤੇ ਧੁੰਦ ਵਧਣ ਕਰਕੇ ਦੋ ਪਹੀਆ ਵਾਹਨ ਚਾਲਕਾਂ, ਰਿਕਸ਼ਾ ਚਾਲਕਾਂ, ਦੋਧੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਕੂਲ ਜਾਣ ਲਈ ਬੱਚਿਆਂ ਨੂੰ ਵੀ ਠੰਢ ਅਤੇ ਧੁੰਦ ਦਾ ਧੁੰਦ ਦੀ ਮਾਰ ਝੱਲਣੀ ਪਈ।

ਹੋਰ ਪੜ੍ਹੋ ...
  • Share this:

ਬਠਿੰਡਾ: Weather: ਮੌਸਮ ਦਾ ਮਿਜਾਜ਼ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਤੇਜ਼ ਪੈ ਰਹੀ ਕੜਾਕੇ ਦੀ ਧੁੱਪ ਤੋਂ ਬਾਅਦ ਅਚਾਨਕ ਮੌਸਮ ਬਦਲ ਗਿਆ ਹੈ। ਵੀਰਵਾਰ ਸਵੇਰੇ ਤੇਜ਼ ਧੁੰਦ ਅਤੇ ਠੰਢ ਪਈ ਜਿਸ ਕਰਕੇ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ, ਸੂਰਜ ਦੇਵਤਾ ਦੇ ਦਰਸ਼ਨ ਦੁਪਹਿਰ ਵੇਲੇ ਹੋਏ, ਠੰਢ ਅਤੇ ਧੁੰਦ ਵਧਣ ਕਰਕੇ ਦੋ ਪਹੀਆ ਵਾਹਨ ਚਾਲਕਾਂ, ਰਿਕਸ਼ਾ ਚਾਲਕਾਂ, ਦੋਧੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਕੂਲ ਜਾਣ ਲਈ ਬੱਚਿਆਂ ਨੂੰ ਵੀ ਠੰਢ ਅਤੇ ਧੁੰਦ ਦਾ ਧੁੰਦ ਦੀ ਮਾਰ ਝੱਲਣੀ ਪਈ।

ਤੇਜ਼ ਧੁੰਦ ਪੈਣ ਕਰਕੇ ਬਠਿੰਡਾ ਗੋਨਿਆਣਾ ਰੋਡ ਤੇ ਇਕ ਸੜਕ ਹਾਦਸਾ ਵੀ ਵਾਪਰਿਆ, ਜਿਸ ਵਿੱਚ ਦੋ ਵਾਹਨ ਅਚਨਚੇਤ ਟਕਰਾ ਗਏ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਧੁੰਦ ਦੇ ਵਧਣ ਕਰ ਕੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਗ਼ਰੀਬ ਤੇ ਬੇਸਹਾਰਾ ਵਿਅਕਤੀਆਂ ਨੂੰ ਠੰਢ ਤੋਂ ਬਚਾਉਣ ਲਈ ਵੀ ਯਤਨ ਆਰੰਭ ਦਿੱਤੇ ਹਨ।

ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ, ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਗ਼ਰੀਬ ਅਤੇ ਬੇਸਹਾਰਾ ਨੂੰ ਠੰਢ ਤੋਂ ਬਚਾਉਣ ਲਈ ਨਗਰ ਨਿਗਮ ਦਫਤਰ ਕੋਲ ਫੁੱਟਪਾਥ ਤੇ ਰੈਣ ਬਸੇਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਰੇਲਵੇ ਸਟੇਸ਼ਨ ਕੋਲ ਵੀ ਠੰਢ ਤੋਂ ਬਚਾਅ ਲਈ ਪ੍ਰਬੰਧ ਕੀਤੇ ਗਏ ਹਨ, ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਨ੍ਹਾਂ ਗ਼ਰੀਬ ਬੇਸਹਾਰਾ ਵਿਅਕਤੀਆਂ ਨੂੰ ਕੰਬਲ ਵੰਡੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਠੰਢ ਨਾਲ ਇਕ ਬੇਸਹਾਰਾ ਵਿਅਕਤੀ ਦੀ ਮੌਤ ਵੀ ਹੋਈ ਹੈ।ਮੌਸਮ ਵਿਭਾਗ ਅਨੁਸਾਰ 16 ਦਸੰਬਰ ਤੋਂ ਠੰਢ ਵਧਣ ਦੇ ਨਾਲ ਆਉਂਦੇ ਇਕ ਹਫ਼ਤੇ ਵਿੱਚ ਧੁੰਦ ਅਤੇ ਠੰਢ ਦਾ ਜ਼ੋਰ ਵਧਣ ਦਾ ਅਨੁਮਾਨ ਹੈ।

Published by:Krishan Sharma
First published:

Tags: Bathinda, Fog, Weather, Winters