• Home
  • »
  • News
  • »
  • punjab
  • »
  • WEATHER FORCAST NAWAN SHEHAR VILLAGE BALLOWAL SAUNKHRI COLDEST AMONGST PUNJAB AP

Weather Forecast: 8.2 ਡਿਗਰੀ ਤਾਪਮਾਨ ਨਾਲ ਨਵਾਂ ਸ਼ਹਿਰ ਦਾ ਪਿੰਡ ਬੱਲੋਵਾਲ ਰਿਹਾ ਸਭ ਤੋਂ ਠੰਡਾ

ਮੌਸਮ ਵਿਭਾਗ ਨੇ ਅਗਲੇ ਇੱਕ ਹਫ਼ਤੇ ਤੱਕ ਮੀਂਹ ਪੈਣ ਦੀ ਸੰਭਾਵਨਾ ਨਹੀਂ ਜਤਾਈ ਹੈ। ਯਾਨਿ ਕਿ ਉੱਤਰ ਭਾਰਤ ਦੇ ਵਾਸੀਆਂ ਨੂੰ ਹਾਲੇ ਵੀ ਸੁੱਕੀ ਠੰਢ ਦਾ ਸਾਹਮਣਾ ਕਰਨਾ ਪਵੇਗਾ। ਪਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ।ਅੰਮ੍ਰਿਤਸਰ, ਜਲੰਧਰ, ਆਦਮਪੁਰ ਤੇ ਲੁਧਿਆਣਾ ‘ਚ ਹਲਕੀ ਧੁੰਦ ਪੈ ਰਹੀ ਹੈ, ਜਿਸ ਕਾਰਨ ਥੋੜ੍ਹੀ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ।

Weather Forecast: 8.2 ਡਿਗਰੀ ਤਾਪਮਾਨ ਨਾਲ ਨਵਾਂ ਸ਼ਹਿਰ ਦਾ ਪਿੰਡ ਬੱਲੋਵਾਲ ਰਿਹਾ ਸਭ ਤੋਂ ਠੰਡਾ

Weather Forecast: 8.2 ਡਿਗਰੀ ਤਾਪਮਾਨ ਨਾਲ ਨਵਾਂ ਸ਼ਹਿਰ ਦਾ ਪਿੰਡ ਬੱਲੋਵਾਲ ਰਿਹਾ ਸਭ ਤੋਂ ਠੰਡਾ

  • Share this:
ਉੱਤਰ ਭਾਰਤ ‘ਚ ਮੌਸਮ ਦਾ ਮਿਜ਼ਾਜ ਦਿਨੋਂ ਦਿਨ ਬਦਲਦਾ ਜਾ ਰਿਹਾ ਹੈ। ਹਵਾਵਾਂ ਠੰਢੀਆਂ ਹੁੰਦੀਆਂ ਜਾ ਰਹੀਆਂ ਹਨ। ਪਰ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਦੋ ਸ਼ਹਿਰਾਂ ‘ਚ ਪਾਰਾ 32-33 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਦਕਿ ਦੋਵੇਂ ਸੂਬਿਆਂ ਦੇ ਬਾਕੀ ਜ਼ਿਲ੍ਹਿਆਂ ਵਿੱਚ ਪਾਰਾ 30 ਤੋਂ ਹੇਠਾਂ ਹੀ ਰਿਕਾਰਡ ਕੀਤਾ ਗਿਆ।

ਅੱਜ ਦੀ ਗੱਲ ਕਰੀਏ ਤਾਂ ਪੰਜਾਬ ‘ਚ ਔਸਤਨ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ ਹੈ। ਜਦਕਿ ਘੱਟੋ ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਨਵਾਂ ਸ਼ਹਿਰ ਦਾ ਬੱਲੋਵਾਲ ਸੌਂਖਰੀ ਦਰਜ ਕੀਤਾ ਗਿਆ ਹੈ। ਇੱਥੇ ਸਭ ਤੋਂ ਘੱਟ ਤਾਪਮਾਨ 8.2 ਡਿਗਰੀ ਰਿਹਾ।
ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ, ਜਦਕਿ ਘੱਟੋ ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ। ਹਰਿਆਣਾ ਦਾ ਸਭ ਤੋਂ ਠੰਡਾ ਇਲਾਕਾ ਕੈਥਲ ਦਾ ਕੌਲ ਅੰਫੂ ਰਿਹਾ, ਜਿੱਥੇ ਘੱਟੋ ਘੱਟ ਤਾਪਮਾਨ 5.9 ਡਿਗਰੀ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ ਦੱਸ ਦਈਏ ਕਿ ਮੌਸਮ ਵਿਭਾਗ ਨੇ ਅਗਲੇ ਇੱਕ ਹਫ਼ਤੇ ਤੱਕ ਮੀਂਹ ਪੈਣ ਦੀ ਸੰਭਾਵਨਾ ਨਹੀਂ ਜਤਾਈ ਹੈ। ਯਾਨਿ ਕਿ ਉੱਤਰ ਭਾਰਤ ਦੇ ਵਾਸੀਆਂ ਨੂੰ ਹਾਲੇ ਵੀ ਸੁੱਕੀ ਠੰਢ ਦਾ ਸਾਹਮਣਾ ਕਰਨਾ ਪਵੇਗਾ। ਪਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ।ਅੰਮ੍ਰਿਤਸਰ, ਜਲੰਧਰ, ਆਦਮਪੁਰ ਤੇ ਲੁਧਿਆਣਾ ‘ਚ ਹਲਕੀ ਧੁੰਦ ਪੈ ਰਹੀ ਹੈ, ਜਿਸ ਕਾਰਨ ਥੋੜ੍ਹੀ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ।

ਮੌਸਮ ਵਿਭਾਗ ਦਾ ਕਹਿਣੈ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹੀ ਜਲਦੀ ਠੰਢ ਪੈਣੀ ਸ਼ੁਰੂ ਹੋ ਗਈ ਹੈ, ਪਰ ਇਹ ਸਮੇਂ ਦੀ ਠੰਢ ਹਰ ਤਰ੍ਹਾਂ ਦੀ ਫ਼ਸਲ ਤੇ ਸਬਜ਼ੀਆਂ ਲਈ ਵੀ ਫ਼ਾਇਦੇਮੰਦ ਹੈ। ਇਸ ਦੇ ਨਾਲ ਜੇਕਰ ਮੀਂਹ ਪੈ ਜਾਵੇ ਤਾਂ ਫ਼ਸਲਾਂ ਨੂੰ ਹੋਰ ਵੀ ਜ਼ਿਆਦਾ ਫ਼ਾਇਦਾ ਹੋਵੇਗਾ। ਦੂਜੇ ਪਾਸੇ, ਉੱਤਰੀ ਕਸ਼ਮੀਰ ਵਿੱਚ ਹਲਕੀ ਬਰਫ਼ਬਾਰੀ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜੇਕਰ ਪਹਾੜਾਂ ‘ਤੇ ਬਰਫ਼ ਪੈਂਦੀ ਹੈ ਤਾਂ ਜ਼ਾਹਰ ਹੈ ਕਿ ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ‘ਤੇ ਪਵੇਗਾ।
Published by:Amelia Punjabi
First published: