
Weather Forecast: ਮੌਸਮ ਨੇ ਬਦਲਿਆ ਮਿਜ਼ਾਜ, ਵਧ ਗਈ ਠੰਢ, 4.5 ਡਿਗਰੀ ‘ਤੇ ਡਿੱਗਿਆ ਘੱਟੋ-ਘੱਟ ਤਾਪਮਾਨ
ਉੱਤਰ ਭਾਰਤ ਵਿੱਚ ਠੰਢ ਦੇ ਦਸਤਕ ਦਿੰਦੇ ਹੀ ਮੌਸਮ ‘ਚ ਉਤਾਰ ਚੜ੍ਹਾਅ ਦਾ ਸਿਲਸਿਲਾ ਚਲਦਾ ਹੀ ਆ ਰਿਹਾ ਹੈ।ਅੱਜ ਯਾਨਿ 13 ਦਸੰਬਰ ਦੀ ਗੱਲ ਕਰੀਏ ਤਾਂ ਪਹਿਲੇ ਦਿਨਾਂ ਦੇ ਮੁਕਾਬਲੇ ਠੰਢ ਜ਼ਿਆਦਾ ਮਹਿਸੂਸ ਹੋ ਰਹੀ ਹੈ।
ਪੰਜਾਬ ‘ਚ ਐਤਵਾਰ ਦੀ ਰਾਤ ਅਸਮਾਨ ‘ਚ ਬੱਦਲ ਬਣੇ ਰਹੇ, ਜਦਕਿ ਸੋਮਵਾਰ ਨੂੰ ਮੱਧਮ ਧੁੱਪ ਰਹੀ, ਜਿਸ ਕਾਰਨ ਹਵਾ ‘ਚ ਠੰਢਕ ਜ਼ਿਆਦਾ ਮਹਿਸੂਸ ਹੋਈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜੀ ਇਲਾਕਿਆਂ ‘ਤੇ ਬਰਫ਼ਬਾਰੀ ਹੋਈ, ਜਿਸ ਦੇ ਚਲਦਿਆਂ ਮੌਸਮ ਨੇ ਰੁਖ਼ ਬਦਲਿਆ ਅਤੇ ਸਵੇਰੇ ਸ਼ਾਮ ਠੰਢ ਵਧਣ ਲਗ ਪਈ।ਮੌਸਮ ਵਿਭਾਗ ਦੇ ਮੁਤਾਬਕ 13 ਦਸੰਬਰ ਨੂੰ ਹਿਮਾਲਯ ਦੀ ਚੋਟੀ ‘ਤੇ ਬਰਫ਼ਬਾਰੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਇਸ ਦਾ ਕਾਰਨ ਪੱਛਮੀ ਗੜਬੜੀ ਦਸਿਆ ਜਾ ਰਿਹਾ ਹੈ।
ਉੱਧਰ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਏ ਤਾਂ ਸੋਮਵਾਰ ਨੂੰ ਸ਼ਿਮਲਾ ਵਿਚ ਵੀ ਬੱਦਲ ਬਣੇ ਰਹੇ।ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ ਡਿੱਗ ਕੇ 25.4 ਡਿਗਰੀ ਸੈਲਸੀਅਸ (ਬਠਿੰਡਾ) ‘ਤੇ ਆ ਗਿਆ, ਜਦਕਿ ਘੱਟੋ ਘੱਟ ਪਾਰਾ 4.5 ਡਿਗਰੀ ਸੈਲਸੀਅਸ (ਫ਼ਰੀਦਕੋਟ) ਦਰਜ ਕੀਤਾ ਗਿਆ।
ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਵੀ ਠੰਢ ਖ਼ਾਸੀ ਵਧ ਗਈ ਹੈ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਡਿੱਗ ਕੇ 24.9 (ਰੋਹਤਕ) ‘ਤੇ ਆ ਗਿਆ ਹੈ, ਜਦਕਿ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ (ਹਿਸਾਰ) ਦਰਜ ਕੀਤਾ ਗਿਆ।ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕੁੱਝ ਇਲਾਕਿਆਂ ਵਿੱਚ ਧੂੰਦ ਪਈ, ਜਿਸ ਕਾਰਨ ਆਵਾਜਾਈ ਪ੍ਰਭਾਵਤ ਹੋਈ।
ਮੌਸਮ ਵਿਭਾਗ ਦੇ ਮੁਤਾਬਕ ਸੂਬਿਆਂ ‘ਚ ਧੁੰਦ ਪੈਣ ਦਾ ਸਿਲਸਿਲਾ ਅਗਲੇ 2-3 ਜਾਰੀ ਰਹੇਗਾ। ਕਾਬਿਲੇਗ਼ੌਰ ਹੈ ਕਿ ਸਮੁੰਦਰੀ ਤਲ ;’ਤੇ ਪੱਛਮੀ ਦਬਾਅ ਵਧਦਾ ਜਾ ਰਿਹਾ ਹੈ। ਜਿਸ ਦਾ ਅਸਰ ਸੋਮਵਾਰ ਨੂੰ ਦੇਖਣ ਮਿਲਿਆ। ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਨੂੰ ਹਿਮਾਲਯ ਦੀ ਚੋਟੀ ;ਤੇ ਮੌਸਮ ਖ਼ਰਾਬ ਹੋ ਸਕਦਾ ਹੈ। ਜਿਸ ਕਾਰਨ ਉੱਤਰ ਭਾਰਤ ਵਿੱਚ ਸੀਤ ਲਹਿਰ ਚੱਲ ਸਕਦੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।