Home /News /punjab /

Weather Forecast: ਬੱਦਲਾਂ ‘ਚ ਲੁਕਿਆ ਸੂਰਜ, ਕਈ ਇਲਾਕਿਆਂ ‘ਚ ਕੱਲ੍ਹ ਪੈ ਸਕਦਾ ਹੈ ਮੀਂਹ

Weather Forecast: ਬੱਦਲਾਂ ‘ਚ ਲੁਕਿਆ ਸੂਰਜ, ਕਈ ਇਲਾਕਿਆਂ ‘ਚ ਕੱਲ੍ਹ ਪੈ ਸਕਦਾ ਹੈ ਮੀਂਹ

Daily Weather Report: ਪੰਜਾਬ ‘ਚ ਧੁੱਪ ਨਿਕਲਣ ਕਾਰਨ ਠੰਢ ਤੋਂ ਰਾਹਤ, ਪਟਿਆਲਾ ਰਿਹਾ ਸਭ ਤੋਂ ਗਰਮ ਸ਼ਹਿਰ

Daily Weather Report: ਪੰਜਾਬ ‘ਚ ਧੁੱਪ ਨਿਕਲਣ ਕਾਰਨ ਠੰਢ ਤੋਂ ਰਾਹਤ, ਪਟਿਆਲਾ ਰਿਹਾ ਸਭ ਤੋਂ ਗਰਮ ਸ਼ਹਿਰ

ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਮੰਗਲਵਾਰ ਦੀ ਰਾਤ ਤੋਂ ਹੀ ਠੰਢ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਬੁੱਧਵਾਰ ਦੀ ਸਵੇਰ ਸੂਰਜ ਦੇ ਦਰਸ਼ਨ ਨਹੀਂ ਹੋਏ। ਧੁੱਪ ਨਹੀਂ ਨਿਕਲੀ, ਜਿਸ ਕਾਰਨ ਠੰਢ ਜ਼ਿਆਦਾ ਮਹਿਸੂਸ ਹੋ ਰਹੀ ਹੈ। ਤਾਪਮਾਨ ਦੀ ਗੱਲ ਕੀਤੀ ਜਾਏ ਤਾਂ 5.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਦਕਿ ਹਰਿਆਣਾ ‘ਚ 9 ਡਿਗਰੀ ਸੈਲਸੀਅਸ ਨਾਲ ਹਿਸਾਰ ਸਭ ਤੋਂ ਸ਼ਹਿਰ ਰਿਕਾਰਡ ਕੀਤਾ ਗਿਆ।

ਹੋਰ ਪੜ੍ਹੋ ...
  • Share this:

ਦਸੰਬਰ ਦਾ ਮਹੀਨਾ ਸ਼ੁਰੂ ਗਿਆ ਹੈ। ਅੱਜ 1 ਦਸੰਬਰ ਹੈ। ਜਿਵੇਂ ਕਿ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਸੀ ਕਿ 1 ਦਸੰਬਰ ਤੋਂ ਪਹਾੜਾਂ ‘ਤੇ ਬਰਫ਼ਬਾਰੀ ਹੋਵੇਗੀ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢ ਵਧੇਗੀ। ਬੁੱਧਵਾਰ ਯਾਨਿ 1 ਦਸੰਬਰ ਦੀ ਸਵੇਰ ਤੋਂ ਹੀ ਮੌਸਮ ਨੇ ਕਰਵਟ ਬਦਲ ਲਈ ਹੈ। ਧੁੱਪ ਨਾ ਨਿਕਲਣ ਕਾਰਨ ਠੰਢ ਵਧ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਪਹਾੜਾਂ ‘ਤੇ ਬਰਸਾਤ, ਬਰਫ਼ਬਾਰੀ ਤੇ ਤੇਜ਼ ਤੂਫ਼ਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਸਵੇਰ ਤੋਂ ਪਹਾੜੀ ਇਲਾਕਿਆਂ ‘ਚ ਬੱਦਲ ਛਾਏ ਹੋਏ ਹਨ। ਕਿਸੇ ਵੀ ਸਮੇਂ ਤੂਫ਼ਾਨ ਤੇ ਬਰਫ਼ਬਾਰੀ ਸ਼ੁਰੂ ਹੋ ਸਕਦੇ ਹਨ। ਜਿਸ ਤੋਂ ਬਾਅਦ ਉੱਤਰ ਭਾਰਤ ਵਿੱਚ ਠੰਢ ਆਪਣਾ ਜ਼ੋਰ ਹੋਰ ਵਧਾਏਗੀ।

ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਮੰਗਲਵਾਰ ਦੀ ਰਾਤ ਤੋਂ ਹੀ ਠੰਢ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਬੁੱਧਵਾਰ ਦੀ ਸਵੇਰ ਸੂਰਜ ਦੇ ਦਰਸ਼ਨ ਨਹੀਂ ਹੋਏ। ਧੁੱਪ ਨਹੀਂ ਨਿਕਲੀ, ਜਿਸ ਕਾਰਨ ਠੰਢ ਜ਼ਿਆਦਾ ਮਹਿਸੂਸ ਹੋ ਰਹੀ ਹੈ। ਤਾਪਮਾਨ ਦੀ ਗੱਲ ਕੀਤੀ ਜਾਏ ਤਾਂ 5.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਦਕਿ ਹਰਿਆਣਾ ‘ਚ 9 ਡਿਗਰੀ ਸੈਲਸੀਅਸ ਨਾਲ ਹਿਸਾਰ ਸਭ ਤੋਂ ਸ਼ਹਿਰ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਦਾ ਕਹਿਣੈ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ 2-4 ਦਸੰਬਰ ਤੱਕ ਕਈ ਇਲਾਕਿਆਂ ‘ਚ ਹਲਕੀ ਬਰਸਾਤ ਹੋ ਸਕਦੀ ਹੈ, ਜਦਕਿ 5 ਦਸੰਬਰ ਨੂੰ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਕਈ ਇਲਾਕਿਆਂ ‘ਚ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਆਵਾਜਾਈ ਵੀ ਖ਼ਾਸੀ ਪ੍ਰਭਾਵਤ ਹੋ ਸਕਦੀ ਹੈ।

ਗੱਲ ਕਰੀਏ ਅੱਜ ਦੀ ਤਾਂ, ਪੰਜਾਬ ‘ਚ ਅੱਜ ਸਵੇਰੇ ਆਦਮਪੁਰ 5.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਇਲਾਕਾ ਰਿਕਾਰਡ ਕੀਤਾ ਗਿਆ। ਜਦਕਿ ਸਭ ਤੋਂ ਜ਼ਿਆਦਾ ਤਾਪਮਾਨ ਬਠਿੰਡਾ (26.0) ਵਿੱਚ ਰਿਕਾਰਡ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਤਾਂ ਇੱਥੇ 11.3 ਡਿਗਰੀ ਸੈਲਸੀਅਸ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ‘ਚ 8.9 ਡਿਗਰੀ, ਲੁਧਿਆਣਾ ‘ਚ 9.8 ਡਿਗਰੀ, ਪਟਿਆਲਾ ‘ਚ 11.0 ਡਿਗਰੀ, ਪਠਾਨਕੋਟ ‘ਚ 8.5, ਬਠਿੰਡਾ ‘ਚ 10, ਫ਼ਰੀਦਕੋਟ ‘ਚ 9.0, ਗੁਰਦਾਸਪੁਰ ‘ਚ 9.9, ਬੱਲੋਵਾਲ ਸੌਂਖਰੀ (ਨਵਾਂ ਸ਼ਹਿਰ) ‘ਚ 10.0, ਬਰਨਾਲਾ ‘ਚ 12.7, ਬਠਿੰਡਾ ‘ਚ 12.5, ਫ਼ਤਿਹਗੜ੍ਹ ਸਾਹਿਬ ‘ਚ 11.5, ਫ਼ਿਰੋਜ਼ਪੁਰ ‘ਚ 12.6, ਗੁਰਦਾਸਪੁਰ ‘ਚ 8.0, ਹੁਸ਼ਿਆਰਪੁਰ ‘ਚ 8.6, ਜਲੰਧਰ ‘ਚ 8.3, ਨੂਰਮਹਿਲ ‘ਚ 8.9, ਸਮਰਾਲਾ ‘ਚ 11.1, ਮੋਗਾ ‘ਚ 9.1, ਸ਼੍ਰੀ ਮੁਕਤਸਰ ਸਾਹਿਬ ‘ਚ 10.0, ਰੋਪੜ ‘ਚ 9.9 ਤੇ ਸੰਗਰੂਰ ‘ਚ 10.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਜ਼ਿਆਦਾ ਠੰਢਾ ਇਲਾਕਾ 9 ਡਿਗਰੀ ਸੈਲਸੀਅਸ ਤਾਪਮਾਨ ਨਾਲ ਹਿਸਾਰ ਰਿਕਾਰਡ ਕੀਤਾ ਗਿਆ। ਜਦਕਿ ਸਭ ਤੋਂ ਜ਼ਿਆਦਾ ਤਾਪਮਾਨ 27.0 ਡਿਗਰੀ ਸੈਲਸੀਅਸ ਸਿਰਸਾ ਵਿੱਚ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ 1 ਦਸੰਬਰ ਤੋਂ ਹਰਿਆਣਾ ‘ਚ ਵੀ ਠੰਢ ਵਧੇਗੀ। ਕਈ ਇਲਾਕਿਆਂ ‘ਚ 2 ਦਸੰਬਰ ਨੂੰ ਹਲਕੀ ਬੂੰਦਾ ਬਾਂਦੀ ਹੋਵੇਗੀ। 3 ਤੇ 5 ਦਸੰਬਰ ਨੂੰ ਹਰਿਆਣਾ ‘ਚ ਤੂਫ਼ਾਨੀ ਬਾਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 4 ਦਸੰਬਰ ਨੂੰ ਸੂਬੇ ’ਚ ਸੰਘਣੀ ਧੁੰਦ ਪਵੇਗੀ, ਜਿਸ ਕਾਰਨ ਠੰਢ ਆਪਣਾ ਪੂਰਾ ਜ਼ੋਰ ਦਿਖਾਏਗੀ। ਮੌਸਮ ਵਿਭਾਗ ਦਾ ਕਹਿਣੈ ਕਿ ਇਸ ਸਮੇਂ ਦੀ ਠੰਢ ਫ਼ਸਲਾਂ ਲਈ ਕਾਫ਼ੀ ਲਾਹੇਵੰਦ ਹੈ। ਇਸ ਦੇ ਨਾਲ ਹੀ ਮੀਂਹ ਪੈਣ ਨਾਲ ਸਬਜ਼ੀਆਂ ਦੀਆਂ ਫ਼ਸਲਾਂ ਲਈ ਵੀ ਖ਼ੂਬ ਵਧੀਆ ਹੈ।

Published by:Amelia Punjabi
First published:

Tags: Chandigarh, Haryana, Heavy rain fall, Heavy Storms, Himachal, Manali, Punjab, Shimla, Snowfall, Snowstrom, Thunder, Weather