Home /News /punjab /

ਮੌਸਮ: ਤਾਪਮਾਨ ‘ਚ ਆਈ ਗਿਰਾਵਟ, ਅਗਲੇ ਦੋ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ, ਵਧ ਸਕਦੀ ਹੈ ਠੰਢ

ਮੌਸਮ: ਤਾਪਮਾਨ ‘ਚ ਆਈ ਗਿਰਾਵਟ, ਅਗਲੇ ਦੋ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ, ਵਧ ਸਕਦੀ ਹੈ ਠੰਢ

ਮੌਸਮ ਦਾ ਬਦਲਿਆ ਮਿਜ਼ਾਜ, ਸਵੇਰੇ ਸ਼ਾਮ ਦੇ ਤਾਪਮਾਨ ‘ਚ ਹਲਕੀ ਗਿਰਾਵਟ, ਜਾਣੋ ਤੁਹਾਡੇ ਸ਼ਹਿਰ ‘ਚ ਕਿੰਨਾ ਹੈ ਤਾਪਮਾਨ

ਮੌਸਮ ਦਾ ਬਦਲਿਆ ਮਿਜ਼ਾਜ, ਸਵੇਰੇ ਸ਼ਾਮ ਦੇ ਤਾਪਮਾਨ ‘ਚ ਹਲਕੀ ਗਿਰਾਵਟ, ਜਾਣੋ ਤੁਹਾਡੇ ਸ਼ਹਿਰ ‘ਚ ਕਿੰਨਾ ਹੈ ਤਾਪਮਾਨ

ਮੌਸਮ ਨੇ ਕਰਵਟ ਬਦਲ ਲਈ ਹੈ। ਠੰਢ ਪੈਣੀ ਸ਼ੂਰੂ ਹੋ ਗਈ ਹੈ। ਦਿਨ ਅਤੇ ਰਾਤ ਦੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਮੌਸਮ ਵਿਭਾਗ ਦੀ ਭਵਿੱਖਵਾਣੀ ਦੇ ਮੁਤਾਬਕ ਪਹਾੜੀ ਖੇਤਰਾਂ ‘ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਜਿਸ ਦਾ ਅਸਰ ਪੰਜਾਬ ਤੇ ਚੰਡੀਗੜ੍ਹ ‘ਚ ਵੀ ਦੇਖਣ ਨੂੰ ਮਿਲੇਗਾ। ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਮਵਾਰ ਤੇ ਮੰਗਲਵਾਰ ਨੂੰ ਬਰਸਾਤ ਹੋਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ ...
  • Share this:

ਮੌਸਮ ਨੇ ਕਰਵਟ ਬਦਲ ਲਈ ਹੈ। ਠੰਢ ਪੈਣੀ ਸ਼ੂਰੂ ਹੋ ਗਈ ਹੈ। ਦਿਨ ਅਤੇ ਰਾਤ ਦੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਤਾਪਮਾਨ 32 ਡਿਗਰੀ ਜਦਕਿ ਸਭ ਤੋਂ ਘੱਟ ਤਾਪਮਾਨ 12 ਡਿਗਰੀ ਦਰਜ ਕੀਤਾ ਗਿਆ ਹੈ। ਹੁਣ ਮੌਸਮ ਵਿਭਾਗ ਦੀ ਭਵਿੱਖਵਾਣੀ ਦੇ ਮੁਤਾਬਕ ਪਹਾੜੀ ਖੇਤਰਾਂ ‘ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਜਿਸ ਦਾ ਅਸਰ ਪੰਜਾਬ ਤੇ ਚੰਡੀਗੜ੍ਹ ‘ਚ ਵੀ ਦੇਖਣ ਨੂੰ ਮਿਲੇਗਾ। ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਮਵਾਰ ਤੇ ਮੰਗਲਵਾਰ ਨੂੰ ਬਰਸਾਤ ਹੋਣ ਦੀ ਸੰਭਾਵਨਾ ਹੈ।

ਉੱਧਰ ਸਮੁੰਦਰੀ ਇਲਕਿਆਂ ‘ਚ ਵੀ ਕੁੱਝ ਹਲਚਲ ਚੱਲ ਰਹੀ ਹੈ। ਸਮੁੰਦਰੀ ਇਲਾਕਿਆਂ ‘ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਸਮੁੰਦਰੀ ਇਲਕਿਆਂ ‘ਚ ਭਾਰੀ ਬਰਸਾਤ ਹੋ ਸਕਦੀ ਹੈ, ਅਤੇ ਜ਼ਾਹਰ ਹੈ ਕਿ ਇਸ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਵੀ ਦੇਖਣ ਨੂੰ ਮਿਲੇਗਾ। ਇਸ ਕਰਕੇ ਅਗਲੇ ਦੋ ਤਿੰਨ ਦਿਨਾਂ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਦੇ ਮੁਤਾਬਕ ਤਾਮਿਲ ਨਾਡੂ, ਪੁਡੂਚੈਰੀ ਅਤੇ ਕਾਰਾਕਿਲ, ਕੇਰਲਾ, ਮਾਹੇ, ਦੱਖਣੀ ਕਰਨਾਟਕਾ, ਸਮੁੰਦਰ ਨਾਲ ਲੱਗਦੇ ਆਂਧਰਾ ਪ੍ਰਦੇਸ਼ ਵਰਗੇ ਇਲਾਕਿਆਂ ‘ਚ ਲਗਾਤਾਰ 5 ਦਿਨਾਂ ਤੱਕ ਤੇਜ਼ ਬਰਸਾਤ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਤੇਲੰਗਾਨਾ ਤੇ ਸਮੁੰਦਰੀ ਕਰਨਾਟਕਾ ‘ਚ 4 ਨਵੰਬਰ ਤੱਕ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਦੱਖਣੀ ਕੋਂਕਣ ਤੇ ਗੋਆ, ਦੱਖਣੀ ਮੱਧ ਪ੍ਰਦੇਸ਼ ਤੇ ਵਿਦਰਭਾ ‘ਚ ਵੀ ਤੇਜ਼ ਬਰਸਾਤ ਹੋ ਸਕਦੀ ਹੈ।

ਦਰਅਸਲ ਪੱਛਮੀ ਗੜਬੜ ਦੇ ਚੱਲਦਿਆਂ ਹਿਮਾਲਯ ਖੇਤਰ ‘ਚ ਵੀ ਕੁੱਝ ਹਲਚਲ ਹੋ ਸਕਦੀ ਹੈ।

ਜਿਸ ਦਾ ਸਿੱਧਾ ਅਸਰ ਪੰਜਾਬ ‘ਚ ਦੇਖਣ ਨੂੰ ਮਿਲੇਗਾ। ਇੱਥੇ ਠੰਡ ਵਧ ਸਕਦੀ ਹੈ ਤੇ ਨਾਲ ਹੀ ਹਲਕੀ ਬਰਸਾਤ ਵੀ ਹੋ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਨਾਲ ਲੱਗਦੇ ਸੂਬਿਆਂ ਵਿੱਚ 3-4 ਡਿਗਰੀ ਤੱਕ ਤਾਪਮਾਨ ‘ਚ ਗਿਰਾਵਟ ਹੋਰ ਹੋ ਸਕਦੀ ਹੈ। ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪੱਛਮੀ ਇਲਾਕਿਆਂ ਵਿੱਚ ਵੀ ਠੰਢ ਵਧ ਸਕਦੀ ਹੈ।

Published by:Amelia Punjabi
First published:

Tags: Haryana, Jammu and kashmir, Ladakh, Punjab, Rain, Weather