• Home
  • »
  • News
  • »
  • punjab
  • »
  • WEATHER FORECAST SLIGHT DROP IN MORNING AND EVENING TEMPRATURE CHECCK WEATHER IN YOUR CITY AP

ਮੌਸਮ ਦਾ ਬਦਲਿਆ ਮਿਜ਼ਾਜ, ਸਵੇਰੇ ਸ਼ਾਮ ਦੇ ਤਾਪਮਾਨ ‘ਚ ਹਲਕੀ ਗਿਰਾਵਟ, ਜਾਣੋ ਤੁਹਾਡੇ ਸ਼ਹਿਰ ‘ਚ ਕਿੰਨਾ ਹੈ ਤਾਪਮਾਨ

2-3 ਨਵੰਬਰ ਨੂੰ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਤਾਂ ਸੀ, ਪਰ ਮੀਂਹ ਦੇ ਨਾਂਅ ‘ਤੇ ਬੱਸ ਹਲਕੀ ਜਿਹੀ ਬੂੰਦਾ-ਬਾਂਦੀ ਹੀ ਹੋਈ। ਇਸੇ ਕਰਕੇ ਤਾਪਮਾਨ ਵਿੱਚ ਜ਼ਿਆਦਾ ਗਿਰਾਵਟ ਨਹੀਂ ਆਈ। ਦੂਜੇ ਪਾਸੇ ਸਮੁੰਦਰੀ ਇਲਾਕਿਆਂ ਵਿੱਚ ਹਵਾ ;ਚ ਗੜਬੜ ਚੱਲ ਰਹੀ ਹੈ। ਤਾਮਿਲਨਾਡੂ ‘ਚ ਭਾਰੀ ਬਰਸਾਤਾਂ ਹੋਣ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

ਮੌਸਮ ਦਾ ਬਦਲਿਆ ਮਿਜ਼ਾਜ, ਸਵੇਰੇ ਸ਼ਾਮ ਦੇ ਤਾਪਮਾਨ ‘ਚ ਹਲਕੀ ਗਿਰਾਵਟ, ਜਾਣੋ ਤੁਹਾਡੇ ਸ਼ਹਿਰ ‘ਚ ਕਿੰਨਾ ਹੈ ਤਾਪਮਾਨ

  • Share this:
    ਭਾਵੇਂ ਅੱਧਾ ਨਵੰਬਰ ਨਿੱਕਲ ਗਿਆ ਹੈ, ਪਰ ਮੌਸਮ ਹਾਲੇ ਵੀ ਜ਼ਿਅਦਾ ਠੰਢਾ ਨਹੀਂ ਹੋਇਆ। ਸਵੇਰੇ ਸ਼ਾਮ ਦੇ ਤਾਪਮਾਨ ਵਿੱਚ ਹਲਕੀ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਹੈ। 2-3 ਨਵੰਬਰ ਨੂੰ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਤਾਂ ਸੀ, ਪਰ ਮੀਂਹ ਦੇ ਨਾਂਅ ‘ਤੇ ਬੱਸ ਹਲਕੀ ਜਿਹੀ ਬੂੰਦਾ-ਬਾਂਦੀ ਹੀ ਹੋਈ। ਇਸੇ ਕਰਕੇ ਤਾਪਮਾਨ ਵਿੱਚ ਜ਼ਿਆਦਾ ਗਿਰਾਵਟ ਨਹੀਂ ਆਈ। ਦੂਜੇ ਪਾਸੇ ਸਮੁੰਦਰੀ ਇਲਾਕਿਆਂ ਵਿੱਚ ਹਵਾ ;ਚ ਗੜਬੜ ਚੱਲ ਰਹੀ ਹੈ। ਤਾਮਿਲਨਾਡੂ ‘ਚ ਭਾਰੀ ਬਰਸਾਤਾਂ ਹੋਣ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਸ ਦੇ ਨਾਲ ਹੀ ਤੇਲੰਗਾਨਾ, ਆਂਧਰਾ ਪ੍ਰਦੇਸ਼ ਵਰਗੇ ਇਲਾਕਿਆਂ ‘ਚ ਵੀ ਹਾਲਾਤ ਕੁੱਝ ਅਜਿਹੇ ਹੀ ਹਨ।

    ਗੱਲ ਪੰਜਾਬ ਦੀ ਕੀਤੀ ਜਾਏ ਤਾਂ ਰਾਜਧਾਨੀ ਚੰਡੀਗੜ੍ਹ ‘ਚ ਤਾਪਮਾਨ ਡਿੱਗ ਕੇ 10.7 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਹੈ। ਪੰਜਾਬ ਦੇ ਹੋਰਨਾਂ ਇਲਾਕਿਆਂ ਦੀ ਗੱਲ ਕੀਤੀ ਜਾਏ ਤਾਂ, ਪਟਿਆਲਾ ‘ਚ 12 ਡਿਗਰੀ, ਲੁਧਿਆਣਾ ;ਚ 9 ਡਿਗਰੀ, ਅੰਮ੍ਰਿਤਸਰ ਵਿੱਚ 11 ਡਿਗਰੀ, ਪਠਾਨਕੋਟ ‘ਚ 12 ਡਿਗਰੀ, ਜਦਕਿ ਜਲੰਧਰ, ਕਪੂਰਥਲਾ, ਤੇ ਨੂਰਮਹਿਲ ਵਰਗੇ ਇਲਾਕਿਆਂ ਵਿੱਚ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ।

    ਸਰਕਾਰ ਵੱਲੋਂ ਜਾਰੀ ਰਿਪੋਰਟ ਦੀ ਕਾਪੀ।


    ਉੱਧਰ ਹਰਿਆਣਾ ‘ਚ ਮੌਸਮ ਦੀ ਗੱਲ ਕਰੀਏ ਤਾਂ ਅੰਬਾਲਾ, ਕਰਨਾਲ ਤੇ ਗੁੜਗਾਂਓ ‘ਚ 12 ਡਿਗਰੀ, ਜਦਕਿ ਹਿਸਾਰ, ਫ਼ਤਿਹਾਬਾਰ ਤੇ ਪੰਚਕੁਲਾ ਵਿੱਚ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ ਹੈ।

    ਸਰਕਾਰ ਵੱਲੋਂ ਜਾਰੀ ਰਿਪੋਰਟ ਦੀ ਕਾਪੀ।


    ਕਾਬਿਲੇਗ਼ੌਰ ਹੈ ਕਿ ਦਿਨ ਅਤੇ ਰਾਤ ਦੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਤਾਪਮਾਨ 30 ਡਿਗਰੀ ਜਦਕਿ ਸਭ ਤੋਂ ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ ਹੈ।  ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਤੇ ਹਰਿਆਣਾ ‘ਚ ਅਗਲੇ ਕੁੁੱਝ ਦਿਨਾਂ ਦੇ ਦਰਮਿਆਨ ਮੌਸਮ ਵਿੱਚ ਤਬਦੀਲੀ ਦੀ ਕੋਈ ਆਸ ਨਹੀਂ ਹੈ। ਜਦਕਿ ਪਹਾੜਾਂ ਤੇ ਮੌਸਮ ਠੰਢਾ ਹੋਣ ਦੇ ਨਾਲ ਹੀ ਉੱਥੇ ਸੈਲਾਨੀਆਂ ਦੀ ਆਮਦ ਵਧ ਗਈ ਹੈ।
    Published by:Amelia Punjabi
    First published:
    Advertisement
    Advertisement