Home /News /punjab /

Weather News: ਗਰਮੀ ਦਾ ਕਹਿਰ, ਬਠਿੰਡਾ 'ਚ ਪਾਰਾ 40 ਡਿਗਰੀ ਦੇ ਪਾਰ...! ਬਾਜ਼ਾਰਾਂ 'ਚ ਛਾਈ ਸੁੰਨ

Weather News: ਗਰਮੀ ਦਾ ਕਹਿਰ, ਬਠਿੰਡਾ 'ਚ ਪਾਰਾ 40 ਡਿਗਰੀ ਦੇ ਪਾਰ...! ਬਾਜ਼ਾਰਾਂ 'ਚ ਛਾਈ ਸੁੰਨ

Punjab Weather News: ਬਠਿੰਡਾ (Bathinda News) ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਦਮ ਘੁਟਣ ਵਾਲੀ ਤਪਸ਼, ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਰਕੇ ਜਨਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦੇ ਦਿਨਾਂ ਵਿੱਚ ਪਾਰਾ (Temperature) 40 ਡਿਗਰੀ ਦੇ ਪਾਰ ਦਿਖਾਈ ਦੇ ਰਿਹਾ ਹੈ ਅਤੇ ਆਉਂਦੇ ਕੁਝ ਦਿਨਾਂ ਵਿਚ ਲੂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ ...
  • Share this:

Punjab Weather News: ਬਠਿੰਡਾ (Bathinda News) ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਦਮ ਘੁਟਣ ਵਾਲੀ ਤਪਸ਼, ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਰਕੇ ਜਨਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦੇ ਦਿਨਾਂ ਵਿੱਚ ਪਾਰਾ (Temperature) 40 ਡਿਗਰੀ ਦੇ ਪਾਰ ਦਿਖਾਈ ਦੇ ਰਿਹਾ ਹੈ ਅਤੇ ਆਉਂਦੇ ਕੁਝ ਦਿਨਾਂ ਵਿਚ ਲੂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਲੋਕ ਘਰਾਂ ਵਿਚ ਹੀ ਰਹਿਣ ਲਈ ਮਜਬੂਰ ਹਨ।

ਮੌਸਮ ਵਿਭਾਗ ਅਨੁਸਾਰ ਇਸ ਵਾਰ ਮੌਨਸੂਨ ਵੀ ਸਮੇਂ ਤੋਂ ਬਹੁਤ ਲੇਟ ਆਉਣ ਦਾ ਅਨੁਮਾਨ ਹੈ। ਤੇਜ਼ ਪੈ ਰਹੀ ਧੁੱਪ ਅਤੇ ਤਪਸ ਕਰਕੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ, ਜਿਸ ਕਰਕੇ ਬਾਜ਼ਾਰਾਂ ਅਤੇ ਸੜਕਾਂ ਤੇ ਵੀ ਸੁੰਨ ਮਸਾਣ ਦਿਖਾਈ ਦੇ ਰਹੀ ਹੈ। ਗਰਮੀ ਕਰਕੇ ਹਸਪਤਾਲ ਵਿੱਚ ਮਰੀਜ਼ਾਂ ਅਤੇ ਮੈਡੀਕਲ ਚੈੱਕਅੱਪ ਕਰਵਾਉਣ ਆਉਣ ਵਾਲੇ ਲੋਕਾਂ ਦਾ ਵੀ ਬੁਰਾ ਹਾਲ ਦਿਖਾਈ ਦੇ ਰਿਹਾ ਹੈ।

ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ, ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਬਾਅਦ ਅਜਿਹੀ ਤੇਜ਼ ਗਰਮੀ ਪਈ ਹੈ, ਜਿਸ ਕਰਕੇ ਹਰ ਵਿਅਕਤੀ ਦਾ ਬੁਰਾ ਹਾਲ ਹੈ । ਉਨ੍ਹਾਂ ਦੱਸਿਆ ਕਿ ਸੰਸਥਾਵਾਂ ਵੱਲੋਂ ਗਰਮੀ ਤੋਂ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਬਚਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਸਮੇਤ ਮੁੱਖ ਬਾਜ਼ਾਰਾਂ ਵਿੱਚ ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਜਾ ਰਹੀਆਂ ਹਨ। ਸਹਾਰਾ ਜਨਸੇਵਾ ਦੇ ਵਰਕਰ ਜੱਗਾ ਸਿੰਘ ਨੇ ਦੱਸਿਆ ਕਿ ਤੇਜ਼ ਗਰਮੀ ਕਰਕੇ ਅੱਜ ਦੋ ਵਹੀਕਲ ਸਵਾਰ ਅਤੇ ਇਕ ਰਿਕਸ਼ਾ ਚਾਲਕ ਬੇਹੋਸ਼ ਹੋ ਕੇ ਡਿੱਗ ਪਏ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ।

Published by:Krishan Sharma
First published:

Tags: Bathinda, Hot Weather, Temperature, Weather