ਠੰਡ ਅਜੇ ਬਾਕੀ ਹੈ: ਮੌਸਮ ਵਿਭਾਗ ਨੇ ਮੁੜ ਜਤਾਈ ਇਹ ਸੰਭਾਵਨਾ, ਜਾਣੋ

ਪੂਰੇ ਉੱਤਰ ਭਾਰਤ ’ਚ ਇਕ ਵਾਰ ਫਿਰ ਤੋਂ ਠੰਡ ਨੇ ਆਪਣੀ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਨਾਲ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ 18 ਜਨਵਰੀ ਤੋਂ ਬਾਅਦ ਹੀ ਮੌਸਮ ਸਾਫ ਹੋਵੇਗਾ।

ਠੰਡ ਅਜੇ ਬਾਕੀ ਹੈ: ਮੌਸਮ ਵਿਭਾਗ ਨੇ ਮੁੜ ਜਤਾਈ ਇਹ ਸੰਭਾਵਨਾ, ਜਾਣੋ (PTI Photo)

ਠੰਡ ਅਜੇ ਬਾਕੀ ਹੈ: ਮੌਸਮ ਵਿਭਾਗ ਨੇ ਮੁੜ ਜਤਾਈ ਇਹ ਸੰਭਾਵਨਾ, ਜਾਣੋ (PTI Photo)

  • Share this:
    ਪੂਰੇ ਉੱਤਰ ਭਾਰਤ ’ਚ ਇਕ ਵਾਰ ਫਿਰ ਤੋਂ ਠੰਡ ਨੇ ਲੋਕਾਂ ਨੂੰ ਠਾਰ ਦਿੱਤਾ ਹੈ। ਜਿਸ ਕਾਰਨ ਲੋਕ ਘਰਾਂ ’ਚ ਕੈਦ ਰਹਿਣ ਲਈ ਮਜਬੂਰ ਹਨ। ਬੀਤੇ ਦਿਨ ਦਿੱਲੀ ’ਚ ਪਏ ਮੀਂਹ ਤੋਂ ਬਾਅਦ ਪੂਰੇ ਐੱਨਸੀਆਰ ’ਚ ਠੰਡ ਨੇ ਵਧਾ ਦਿੱਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਵੀ ਬੱਦਲ ਛਾਏ ਰਹਿਣਗੇ। ਜਿਸ ਕਾਰਨ ਮੁੜ ਤੋਂ ਮੀਂਹ ਪੈ ਸਕਦਾ ਹੈ। ਪੰਜਾਬ ’ਚ ਸਵੇਰੇ ਤੋਂ ਸੰਘਣੀ ਧੁੰਦ ਨੇ ਸੜ੍ਹਕਾਂ ਤੇ ਵਾਹਨਾਂ ਦੀ ਰਫਤਾਰ ਨੂੰ ਘੱਟ ਕਰ ਦਿੱਤਾ ਹੈ।

    ਲੋਕਾਂ ਦਾ ਘਰੋਂ ਨਿਕਲਣਾ ਕਾਫੀ ਔਖਾ ਹੋ ਰਿਹਾ ਹੈ। ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 18 ਜਨਵਰੀ ਤੋਂ ਬਾਅਦ ਹੀ ਮੌਸਮ ਸਾਫ ਹੋਵੇਗਾ। ਫਿਲਹਾਲ ਮੈਦਾਨੀ ਇਲਾਕੇ ’ਚ ਹੋ ਰਹੀ ਬਾਰਿਸ਼ ਅਤੇ ਪਹਾੜੀ ਇਲਾਕੇ ’ਚ ਬਰਫਬਾਰੀ ਦੀ ਵਜ੍ਹਾ ਕਾਰਨ ਲੋਕਾਂ ਨੂੰ ਠੰਡ ਨੂੰ ਝੇਲਣਾ ਪਵੇਗਾ। ਉੱਥੇ ਹੀ ਜੇਕਰ ਪੰਜਾਬ ਦੇ ਜਿਲ੍ਹੇ ਅੰਮ੍ਰਿਤਸਰ, ਬਠਿੰਡਾ, ਤੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਵੇਰ ਤੋਂ ਹੀ ਸੰਘਣੀ ਧੁੰਦ ਦੀ ਚਿੱਟੀ ਚੱਦਰ ਛਾਈ ਹੋਈ ਹੈ। ਸਵੇਰ ਤੋਂ ਚੱਲ ਰਹੀ ਸ਼ੀਤ ਲਹਿਰ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਹਨ। ਜਿਸ ਕਾਰਨ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਢੱਕ ਕੇ ਬਾਹਰ ਨਿਕਲ ਰਹੇ ਹਨ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਹੋਏ ਦਿਨ ਵੇਲੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਸ਼ੀਤ ਲਹਿਰ ਤੋਂ ਬੱਚਣ ਦੇ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ।
    First published: