Dense Fog in Punjab: ਉੱਤਰ ਭਾਰਤ ਵਿੱਚ ਠੰਢ ਰਿਕਾਰਡ ਤੋੜ ਰਹੀ ਹੈ। ਗੱਲ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਕੀਤੀ ਜਾਏ ਤਾਂ ਇੱਥੇ ਠੰਢ ਪੂਰਾ ਕਹਿਰ ਢਾਹ ਰਹੀ ਹੈ। ਪਹਿਲਾਂ ਜਿੱਥੇ 7 ਦਿਨ ਲਗਾਤਾਰ ਮੀਂਹ ਨੇ ਪਰੇਸ਼ਾਨ ਕੀਤਾ, ਉੱਥੇ ਹੀ ਹੁਣ ਸੰਘਣੀ ਧੁੰਦ ਤੇ ਜ਼ਬਰਦਸਤ ਸੀਤ ਲਹਿਰ ਦਾ ਪ੍ਰਕੋਪ ਛਾਇਆ ਹੋਇਆ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੰਜਾਬ `ਚ ਹੰਡ ਕੰਭਾਉਣ ਵਾਲੀ ਠੰਢ ਪੈ ਰਹੀ ਹੈ। ਉੱਪਰੋਂ ਸੰਘਣੀ ਧੁੰਦ ਨੇ ਜੀਣਾ ਮੁਸ਼ਕਲ ਕੀਤਾ ਹੋਇਆ।
ਬੁੱਧਵਾਰ ਨੂੰ ਪੰਜਾਬ `ਚ ਜ਼ਬਰਦਸਤ ਧੁੰਦ ਦੇਖਣ ਨੂੰ ਮਿਲੀ। ਪੰਜਾਬ ਦੇ ਨਾਲ ਨਾਲ ਹਰਿਆਣਾ ਤੇ ਚੰਡੀਗੜ੍ਹ ਵੀ ਸੰਘਣੀ ਧੁੰਦ ਦੀ ਚਾਦਰ ਨਾਲ ਢਕੇ ਨਜ਼ਰ ਆਏ। ਧੁੰਦ ਕਾਰਨ ਵਿਜ਼ਬਿਲਟੀ ਕਾਫ਼ੀ ਘੱਟ ਸੀ, ਜਿਸ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਪੰਜਾਬ ਦੀ ਗੱਲ ਕੀਤੀ ਜਾਏ ਤਾਂ ਬੁੱਧਵਾਰ ਨੂੰ ਇੱਥੇ ਅੰਮ੍ਰਿਤਸਰ, ਪਠਾਨਕੋਟ ਤੇ ਬਠਿੰਡਾ `ਚ ਸਭ ਤੋਂ ਘੱਟ 50 ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਜਦਕਿ ਆਦਮਪੁਰ, ਫ਼ਰੀਦਕੋਟ, ਗੁਰਦਾਸਪੁਰ ਤੇ ਬੱਲੋਵਾਲ ਸੌਂਖਰੀ `ਚ 200 ਮੀਟਰ ਵਿਜ਼ੀਬਿਲਟੀ ਦਰਜ ਕੀਤੀ ਗਈ।
ਦੂਜੇ ਪਾਸੇ, ਪੰਜਾਬ `ਚ ਸੀਤ ਲਹਿਰ ਦਾ ਪ੍ਰਕੋਪ ਦੇਖਣ ਨੂੰ ਮਿਲਿਆ। ਅੰਮ੍ਰਿਤਸਰ ਤੇ ਬਠਿੰਡਾ `ਚ ਸਭ ਤੋਂ ਘੱਟ ਤਾਪਮਾਨ {ਕ੍ਰਮਵਾਰ (ਵੱਧ ਤੋਂ ਵੱਧ ਤਾਪਮਾਨ 12.5 ਤੇ 14.4 ਡਿਗਰੀ ਸੈਲਸੀਅਸ, ਜਦਕਿ ਘੱਟੋ ਤਾਪਮਾਨ ਕ੍ਰਮਵਾਰ 5.4 ਤੇ 6.2 ਡਿਗਰੀ ਸੈਲਸੀਅਸ)} ਦਰਜ ਕੀਤਾ ਗਿਆ।

ਦੇਖੋ ਆਪਣੇ ਸ਼ਹਿਰ ਦਾ ਤਾਪਮਾਨ
ਉੱਧਰ, ਹਰਿਆਣਾ ਦੇ ਕਈ ਇਲਾਕਿਆਂ ਵਿੱਚ ਧੁੰਦ ਦੇਖਣ ਨੂੰ ਮਿਲੀ। ਇੱਥੇ ਵਿਜ਼ੀਬਲਟੀ ਘੱਟ ਕੇ 100-200 ਮੀਟਰ ਰਹਿ ਗਈ। ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ।

ਦੇਖੋ ਆਪਣੇ ਸ਼ਹਿਰ ਦਾ ਤਾਪਮਾਨ
ਦੱਸ ਦਈਏ ਕਿ ਦੱਸ ਦਈਏ ਕਿ ਉੱਤਰ ਭਾਰਤ ਵਿੱਚ ਪੱਛਮੀ ਗੜਬੜੀ ਪੂਰੀ ਤਰ੍ਹਾਂ ਸਰਗਰਮ ਹੈ। ਇਹੀ ਕਾਰਨ ਹੈ ਕਿ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਜ਼ਬਰਦਸਤ ਬਰਫ਼ਬਾਰੀ ਹੋ ਰਹੀ ਹੈ। ਹਿਮਾਚਲ `ਚ ਬਰਾਫ਼ਬਾਰੀ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਮਾਰਗ ਬੰਦ ਪਏ ਹਨ ਅਤੇ ਸੈਲਾਨੀ ਇਸ ਬਰਫ਼ `ਚ ਬੁਰੀ ਤਰ੍ਹਾਂ ਫ਼ਸੇ ਹੋਏ ਹਨ। ਹਿਮਾਚਲ ਤੇ ਜੰਮੂ ਕਸ਼ਮੀਰ ;ਚ ਇਸ ਸਮੇਂ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ।
ਮੌਸਮ ਵਿਭਾਗ ਦੀ ਮੰਨੀ ਜਾਏ ਤਾਂ 15 ਜਨਵਰੀ ਤੋਂ ਉੱਤਰ ਭਾਰਤ `ਚ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ। ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਧੁੰਦ ਤੇ ਸੀਤ ਲਹਿਰ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ।
ਧੁੰਦ ਤੇ ਸੀਤ ਲਹਿਰ ਨੂੰ ਲੈਕੇ ਮੌਸਮ ਵਿਭਾਗ ਦੀ ਐਡਵਾਈਜ਼ਰੀ
ਮੌਜੂਦਾ ਸਮੇਂ ਵਿੱਚ ਉੱਤਰ ਭਾਰਤ ਸੰਘਣੀ ਧੁੰਦ ਤੇ ਸੀਤ ਲਹਿਰ ਦੀ ਲਪੇਟ ਹੈ। ਅਜਿਹੇ ਹਾਲਾਤ ਵਿੱਚ ਮੌਸਮ ਵਿਭਾਗ ਸਾਵਧਾਨ ਰਹਿਣ ਦੀ ਸਲਾਹ ਦਿੰਦਾ ਹੈ। ਵਾਹਨ ਚਾਲਕਾਂ ਨੂੰ ਖ਼ਾਸ ਕਰਕੇ ਇਸ ਖ਼ਰਾਬ ਮੌਸਮ ਵਿੱਚ ਧਿਆਬ ਦੇਣਾ ਚਾਹੀਦਾ ਹੈ। ਸੰਘਣੀ ਧੁੰਦ ਕਰਕੇ ਵਾਹਨ ਦੀ ਰਫ਼ਤਾਰ ਨੂੰ ਹੌਲੀ ਰੱਖਣਾ ਚਾਹੀਦਾ ਹੈ। ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।