ਉੱਤਰ ਭਾਰਤ ਵਿੱਚ ਮੌਸਮ ਹਰ ਦਿਨ ਕਰਵਟ ਬਦਲਦਾ ਜਾ ਰਿਹਾ ਹੈ।ਮੌਸਮ ਵਿਭਾਗ ਦੇ ਮੁਤਾਬਕ 1 ਦਸੰਬਰ ਤੋਂ ਸੀਤ ਲਹਿਰ ਚੱਲਣੀ ਸ਼ੁਰੂ ਹੋ ਜਾਵੇਗੀ ਅਤੇ ਸੁੱਕੀ ਠੰਢ ਤੋਂ ਵੀ ਰਾਹਤ ਮਿਲੇਗੀ। ਦਰਅਸਲ, ਅੱਜ ਯਾਨਿ 30 ਨਵੰਬਰ ਦੀ ਰਾਤ ਤੋਂ ਪਹਾੜਾਂ ‘ਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਮੈਦਾਨੀ ਇਲਾਕਿਆਂ ਵਿੱਚ ਮੌਸਮ ਬਦਲ ਜਾਵੇਗਾ। ਸੋਮਵਾਰ ਨੂੰ ਮੌਸਮ ਵਿਭਾਗ ਨੇ ਜਾਣਕਾਰੀ ਦਿਤੀ ਸੀ ਕਿ ਪੱਛਮੀ ਗੜਬੜੀ ਕਰਕੇ ਪਹਾੜਾਂ ‘ਤੇ ਬਰਫ਼ ਪੈ ਸਕਦੀ ਹੈ, ਜਿਸ ਕਾਰਨ ਪੰਜਾਬ ਅਤੇ ਇਸ ਨਾਲ ਲਗਦੇ ਗੁਆਂਢੀ ਰਾਜਾਂ ਵਿੱਚ ਬੱਦਲ ਛਾਏ ਰਹਿਣਗੇ ਅਤੇ ਕਈ ਇਲਾਕਿਆਂ ਵਿੱਚ ਬਰਸਾਤ ਵੀ ਹੋ ਸਕਦੀ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਆਵਾਜਾਈ ਵੀ ਖ਼ਾਸੀ ਪ੍ਰਭਾਵਤ ਹੋ ਸਕਦੀ ਹੈ। ਬੱਦਲ ਛਾਉਣ ਅਤੇ ਮੀਂਹ ਪੈਣ ਕਾਰਨ ਧੁੱਪ ਨਹੀਂ ਨਿਕਲੇਗੀ, ਜਿਸ ਕਾਰਨ ਜ਼ਬਰਦਸਤ ਠੰਢ ਪਵੇਗੀ।
ਗੱਲ ਕਰੀਏ ਅੱਜ ਦੀ ਤਾਂ, ਪੰਜਾਬ ‘ਚ ਅੱਜ ਸਵੇਰੇ ਆਦਮਪੁਰ 4.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਇਲਾਕਾ ਰਿਕਾਰਡ ਕੀਤਾ ਗਿਆ। ਜਦਕਿ ਸਭ ਤੋਂ ਜ਼ਿਆਦਾ ਤਾਪਮਾਨ ਬਠਿੰਡਾ (26.8) ਵਿੱਚ ਰਿਕਾਰਡ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਤਾਂ ਇੱਥੇ 9.9 ਡਿਗਰੀ ਸੈਲਸੀਅਸ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ‘ਚ 7 ਡਿਗਰੀ, ਲੁਧਿਆਣਾ ‘ਚ 11.6 ਡਿਗਰੀ, ਪਟਿਆਲਾ ‘ਚ 10.9 ਡਿਗਰੀ, ਪਠਾਨਕੋਟ ‘ਚ 8.3, ਬਠਿੰਡਾ ‘ਚ 7.8, ਫ਼ਰੀਦਕੋਟ ‘ਚ 7.4, ਗੁਰਦਾਸਪੁਰ ‘ਚ 9.0, ਬੱਲੋਵਾਲ ਸੌਂਖਰੀ (ਨਵਾਂ ਸ਼ਹਿਰ) ‘ਚ 9.0, ਬਰਨਾਲਾ ‘ਚ 11.3, ਬਠਿੰਡਾ ‘ਚ 11.5, ਫ਼ਤਿਹਗੜ੍ਹ ਸਾਹਿਬ ‘ਚ 12.0, ਫ਼ਿਰੋਜ਼ਪੁਰ ‘ਚ 7.7, ਗੁਰਦਾਸਪੁਰ ‘ਚ 7.0, ਹੁਸ਼ਿਆਰਪੁਰ ‘ਚ 7.0, ਜਲੰਧਰ ‘ਚ 7.7, ਨੂਰਮਹਿਲ ‘ਚ 8.7, ਸਮਰਾਲਾ ‘ਚ 11.9, ਮੋਗਾ ‘ਚ 7.4, ਸ਼੍ਰੀ ਮੁਕਤਸਰ ਸਾਹਿਬ ‘ਚ 7.4, ਰੋਪੜ ‘ਚ 5.8 ਤੇ ਸੰਗਰੂਰ ‘ਚ 9.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਜ਼ਿਆਦਾ ਠੰਢਾ ਇਲਾਕਾ 7 ਡਿਗਰੀ ਸੈਲਸੀਅਸ ਤਾਪਮਾਨ ਨਾਲ ਹਿਸਾਰ ਰਿਕਾਰਡ ਕੀਤਾ ਗਿਆ। ਜਦਕਿ ਸਭ ਤੋਂ ਜ਼ਿਆਦਾ ਤਾਪਮਾਨ 27.2 ਡਿਗਰੀ ਸੈਲਸੀਅਸ ਨਾਰਨੌਲ ਵਿੱਚ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ 1 ਦਸੰਬਰ ਤੋਂ ਹਰਿਆਣਾ ‘ਚ ਵੀ ਠੰਢ ਵਧੇਗੀ। ਕਈ ਇਲਾਕਿਆਂ ‘ਚ ਹਲਕੀ ਬੂੰਦਾ ਬਾਂਦੀ ਹੋਵੇਗੀ। ਇਸ ਦੇ ਨਾਲ ਹੀ ਸੰਘਣੀ ਧੁੰਦ ਪਵੇਗੀ, ਜਿਸ ਕਾਰਨ ਠੰਢ ਆਪਣਾ ਪੂਰਾ ਜ਼ੋਰ ਦਿਖਾਏਗੀ। ਮੌਸਮ ਵਿਭਾਗ ਦਾ ਕਹਿਣੈ ਕਿ ਇਸ ਸਮੇਂ ਦੀ ਠੰਢ ਫ਼ਸਲਾਂ ਲਈ ਕਾਫ਼ੀ ਲਾਹੇਵੰਦ ਹੈ। ਇਸ ਦੇ ਨਾਲ ਹੀ ਮੀਂਹ ਪੈਣ ਨਾਲ ਸਬਜ਼ੀਆਂ ਦੀਆਂ ਫ਼ਸਲਾਂ ਲਈ ਵੀ ਖ਼ੂਬ ਵਧੀਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Cold, Haryana, Himachal, Hisar, Jammu and kashmir, Manali, Punjab, Rain, Shimla, Snowfall, Weather, Winters