• Home
 • »
 • News
 • »
 • punjab
 • »
 • WEATHER UPDATE COLD WAVES IN PUNJAB SNOFALL ON HILLY AREAS INTENSIFIES COLD AP

Weather Update: ਪੱਛਮੀ ਗੜਬੜੀ ਕਰਕੇ ਅਗਲੇ 10 ਦਿਨਾਂ ਤੱਕ ਉੱਤਰ ਭਾਰਤ ‘ਚ ਜਾਰੀ ਰਹੇਗਾ ਠੰਢ ਦਾ ਕਹਿਰ

ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਪਹਿਲੀ ਦਸੰਬਰ ਤੋਂ ਹੀ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੁੱਕਰਵਾਰ ਦੀ ਸਵੇਰ ਸੂਬੇ ਦੇ ਕਈ ਇਲਾਕਿਆਂ ‘ਚ ਹਲਕੀ ਬੂੰਦਾ ਬਾਂਦੀ ਹੋਈ। ਜਿਸ ਤੋਂ ਬਾਅਦ ਕੁੱਝ ਦੇਰ ਲਈ ਸੂਰਜ ਵੀ ਨਿਕਲਿਆ, ਪਰ ਕੁੱਝ ਹੀ ਮਿੰਟਾਂ ਵਿੱਚ ਸੂਰਜ ਬੱਦਲਾਂ ‘ਚ ਲੁਕ ਗਿਆ।

weather Update: ਪੰਜਾਬ ‘ਚ ਠੰਢ ਨੇ ਢਾਇਆ ਕਹਿਰ, ਪਹਾੜਾਂ ‘ਤੇ ਬਰਫ਼ਬਾਰੀ ਕਾਰਨ ਵਧੀ ਠੰਢ

 • Share this:
  ਦਸੰਬਰ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ।ਸ਼ੁੱਕਰਵਾਰ ਯਾਨਿ 3 ਦਸੰਬਰ ਨੂੰ ਪੰਜਾਬ ‘ਚ ਕਈ ਥਾਵਾਂ ‘ਤੇ ਹਲਕੀ ਬੂੰਦਾ ਬਾਂਦੀ ਹੋਈ, ਪਰ ਧੁੰਦ ਨੇ ਕਾਫ਼ੀ ਪਰੇਸ਼ਾਨ ਕੀਤਾ। ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਨੇ ਮੈਦਾਨੀ ਇਲਾਕਿਆਂ ਦਾ ਪਾਰਾ ਹੋਰ ਘਟਾ ਦਿੱਤਾ ਹੈ। ਜਿਵੇਂ ਕਿ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਸੀ ਕਿ 1 ਦਸੰਬਰ ਤੋਂ ਪਹਾੜਾਂ ‘ਤੇ ਬਰਫ਼ਬਾਰੀ ਹੋਵੇਗੀ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢ ਵਧੇਗੀ। ਇਸ ਦੇ ਨਾਲ ਹੀ ਸਵੇਰ ਦੇ ਸਮੇਂ ਹਲਕੀ ਧੁੱਪ ਨਿਕਲੀ, ਜਿਸ ਤੋਂ ਉਮੀਦ ਹੋਈ ਸੀ ਕਿ ਸ਼ਾਇਦ ਧੁੱਪ ਨਿਕਲਣ ਕਾਰਨ ਠੰਢ ਤੋਂ ਥੋੜ੍ਹੀ ਰਾਹਤ ਮਿਲੇਗੀ। ਪਰ ਕੁੱਝ ਮਿੰਟਾਂ ਵਿੱਚ ਹੀ ਸੂਰਜ ਵਾਪਸ ਬੱਦਲਾਂ ਵਿੱਚ ਲੁਕ ਗਿਆ।

  ਪੱਛਮੀ ਹਿੱਸਿਆਂ ਵਿੱਚ ਗੜਬੜੀ ਦੇ ਚੱਲਦੇ ਪਹਾੜਾਂ ‘ਤੇ ਬਰਫ਼ਬਾਰੀ ਹੋ ਰਹੀ ਹੈ। ਹਾਲੇ ਉੱਚੇ ਪਹਾੜੀ ਇਲਾਕਿਆਂ ਵਿੱਚ ਹੀ ਬਰਫ਼ਬਾਰੀ ਹੋਣ ਲੱਗੀ ਹੈ। ਕਿਉਂਕਿ ਪੱਛਮੀ ਹਵਾਵਾਂ ਦਾ ਦਬਾਅ ਇਸ ਸਮੇਂ ਇਨ੍ਹਾਂ ਜ਼ਿਆਦਾ ਨਹੀਂ ਹੈ ਕਿ ਨਿਚਲੇ ਹਿੱਸਿਆਂ ਵਿੱਚ ਬਰਫ਼ਬਾਰੀ ਹੋਵੇ। ਇਸ ਸਮੇਂ ਲਾਹੌਲ ਸਪੀਤੀ ਦੀਆਂ ਸੜਕਾਂ ਬਰਫ਼ੀਲੀ ਚਾਦਰ ਨੇ ਢਕੀਆਂ ਹੋਈਆਂ ਹਨ। ਹਾਲੇ ਪੱਛਮੀ ਇਲਾਕਿਆਂ ‘ਚ ਸਮੁੰਦਰ ਤਲ ਦੇ ਉੱਪਰ ਹਵਾ ਦਾ ਦਬਾਅ ਜ਼ਿਆਦਾ ਨਹੀਂ ਬਣਿਆ, ਜਿਸ ਕਾਰਨ ਹਾਲੇ ਠੰਡ ਨੇ ਜ਼ਿਆਦਾ ਜ਼ੋਰ ਨਹੀਂ ਦਿਖਾਇਆ ਹੈ।

  ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਪਹਿਲੀ ਦਸੰਬਰ ਤੋਂ ਹੀ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੁੱਕਰਵਾਰ ਦੀ ਸਵੇਰ ਸੂਬੇ ਦੇ ਕਈ ਇਲਾਕਿਆਂ ‘ਚ ਹਲਕੀ ਬੂੰਦਾ ਬਾਂਦੀ ਹੋਈ। ਜਿਸ ਤੋਂ ਬਾਅਦ ਕੁੱਝ ਦੇਰ ਲਈ ਸੂਰਜ ਵੀ ਨਿਕਲਿਆ, ਪਰ ਕੁੱਝ ਹੀ ਮਿੰਟਾਂ ਵਿੱਚ ਸੂਰਜ ਬੱਦਲਾਂ ‘ਚ ਲੁਕ ਗਿਆ।ਪੂਰਾ ਦਿਨ ਸੂਰਜ ਇਸੇ ਤਰ੍ਹਾਂ ਲੁੱਕਣ ਮੀਟੀ ਖੇਡਦਾ ਰਿਹਾ। ਪਰ ਦੁਪਹਿਰ ਦੇ ਸਮੇਂ ਕੁੱਝ ਦੇਰ ਧੁੱਪ ਨਿਕਲਣ ਕਾਰਨ ਠੰਢ ਤੋਂ ਕੁੱਝ ਰਾਹਤ ਮਿਲੀ। ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਵੱਧ ਤਾਪਮਾਨ ਫ਼ਿਰੋਜ਼ਪੁਰ (30.0ਡਿਗਰੀ ਸੈਲਸੀਅਸ) ‘ਚ ਰਿਕਾਰਡ ਕੀਤਾ ਗਿਆ। ਜਦਕਿ 7.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਦਕਿ ਹਰਿਆਣਾ ‘ਚ 7.9 ਡਿਗਰੀ ਸੈਲਸੀਅਸ ਨਾਲ ਹਿਸਾਰ ਸਭ ਤੋਂ ਘੱਟ ਤਾਪਮਾਨ ਵਾਲਾ ਸ਼ਹਿਰ ਰਿਕਾਰਡ ਕੀਤਾ ਗਿਆ।

  ਮੌਸਮ ਵਿਭਾਗ ਦਾ ਕਹਿਣੈ ਕਿ ਪੰਜਾਬ ਦੇ ਕਈ ਇਲਾਕਿਆਂ ਹਲਕੀ ਬੂੰਦਾ ਬਾਂਦੀ ਦਾ ਸਿਲਸਿਲਾ ਚਲਦਾ ਰਹੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 4 ਤੇ 5 ਦਸੰਬਰ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਹਲਕੀ ਬੂੰਦਾ ਬਾਂਦੀ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਨਾਲ ਮੌਸਮ ਵਿਭਾਗ ਦਾ ਕਹਿਣੈ ਕਿ ਪੱਛਮੀ ਗੜਬੜੀ ਕਰਕੇ ਅਗਲੇ 9-10 ਦਿਨਾਂ ਤੱਕ ਉੱਤਰ ਭਾਰਤ ਵਿੱਚ ਮੌਸਮ ਖ਼ਰਾਬ ਰਹੇਗਾ। ਬੱਦਲ ਛਾਏ ਰਹਿਣਗੇ, ਸੂਰਜ ਲੁੱਕਣ ਮੀਟੀ ਖੇਡਦਾ ਰਹੇਗਾ। ਇਨ੍ਹਾਂ ਦਿਨਾਂ ਵਿੱਚ ਠੰਢ ਆਪਣਾ ਪੂਰਾ ਜ਼ੋਰ ਦਿਖਾਏਗੀ। ਇਸ ਤੋਂ ਇਲਾਵਾ ਸੂਬਾ ਵਾਸੀਆਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

  ਗੱਲ ਕਰੀਏ ਅੱਜ ਦੀ ਤਾਂ, ਪੰਜਾਬ ‘ਚ ਅੱਜ ਸਵੇਰੇ ਆਦਮਪੁਰ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।ਜਦਕਿ ਸਭ ਤੋਂ ਜ਼ਿਆਦਾ ਤਾਪਮਾਨ ਗੁਰਦਾਸਪੁਰ (23.0) ਵਿੱਚ ਰਿਕਾਰਡ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਤਾਂ ਇੱਥੇ 14.1 ਡਿਗਰੀ ਸੈਲਸੀਅਸ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ‘ਚ 8.8 ਡਿਗਰੀ, ਲੁਧਿਆਣਾ ‘ਚ 9.8 ਡਿਗਰੀ, ਪਟਿਆਲਾ ‘ਚ 12.1 ਡਿਗਰੀ, ਪਠਾਨਕੋਟ ‘ਚ 10, ਬਠਿੰਡਾ ‘ਚ 7.2, ਫ਼ਰੀਦਕੋਟ ‘ਚ 7.5, ਗੁਰਦਾਸਪੁਰ ‘ਚ 8.8, ਬੱਲੋਵਾਲ ਸੌਂਖਰੀ (ਨਵਾਂ ਸ਼ਹਿਰ) ‘ਚ 11.4, ਬਰਨਾਲਾ ‘ਚ 9.5, ਬਠਿੰਡਾ ‘ਚ 11.0, ਫ਼ਤਿਹਗੜ੍ਹ ਸਾਹਿਬ ‘ਚ 12.1, ਫ਼ਿਰੋਜ਼ਪੁਰ ‘ਚ 7.9, ਗੁਰਦਾਸਪੁਰ ‘ਚ 9.4, ਹੁਸ਼ਿਆਰਪੁਰ ‘ਚ 10.5, ਜਲੰਧਰ ‘ਚ 8.0, ਨੂਰਮਹਿਲ ‘ਚ 8.9, ਸਮਰਾਲਾ ‘ਚ 12.6, ਮੋਗਾ ‘ਚ 7.2, ਸ਼੍ਰੀ ਮੁਕਤਸਰ ਸਾਹਿਬ ‘ਚ 8.1, ਰੋਪੜ ‘ਚ 13.0 ਤੇ ਸੰਗਰੂਰ ‘ਚ 7.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

  ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਜ਼ਿਆਦਾ ਠੰਢਾ ਇਲਾਕਾ 7.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਹਿਸਾਰ ਰਿਕਾਰਡ ਕੀਤਾ ਗਿਆ। ਜਦਕਿ ਸਭ ਤੋਂ ਜ਼ਿਆਦਾ ਤਾਪਮਾਨ 21.2 ਡਿਗਰੀ ਸੈਲਸੀਅਸ ਰਾਜਧਾਨੀ ਚੰਡੀਗੜ੍ਹ ਵਿੱਚ ਦਰਜ ਕੀਤਾ ਗਿਆ। 5 ਦਸੰਬਰ ਨੂੰ ਹਰਿਆਣਾ ‘ਚ ਤੂਫ਼ਾਨੀ ਬਾਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ ਹਰਿਆਣਾ ਦੇ ਕਈ ਇਲਾਕਿਆਂ ‘ਚ ਧੁੰਦ ਵੀ ਆਪਣਾ ਪੂਰਾ ਜ਼ੋਰ ਦਿਖਾਏਗੀ।
  Published by:Amelia Punjabi
  First published: