• Home
  • »
  • News
  • »
  • punjab
  • »
  • WEATHER UPDATE MAUSAM KA MIZAJ SLIGHT RAINFALL IN SOME AREAS IN PUNJAB AND HARYANA AP

Weather Update: ਮੌਸਮ ਨੇ ਬਦਲਿਆ ਮਿਜ਼ਾਜ, ਮੀਂਹ ਕਾਰਨ ਹੋਰ ਵਧੀ ਠੰਢ, ਤਾਪਮਾਨ ‘ਚ ਭਾਰੀ ਗਿਰਾਵਟ

ਮੌਸਮ ਵਿਭਾਗ ਦਾ ਕਹਿਣੈ ਕਿ ਪੰਜਾਬ ‘ਚ ਪੱਛਮੀ ਦਬਾਅ ਕਰਕੇ ਮੌਸਮ ਖ਼ਰਾਬ ਹੋ ਹਿਾ ਹੈ। ਇਸ ਕਾਰਨ ਪੰਜਾਬ ਦੇ ਨਾਲ ਨਾਲ ਹਰਿਆਣਾ ਤੇ ਚੰਡੀਗੜ੍ਹ ‘ਚ ਵੀ ਬੱਦਲ ਬਣੇ ਹੋਏ ਹਨ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3-4 ਦਿਨਾਂ ਤੱਕ ਪੰਜਾਬ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ, ਜਿਸ ਕਾਰਨ ਸੀਤ ਲਹਿਰ ਦਾ ਪ੍ਰਕੋਪ ਹੋਰ ਵਧੇਗਾ। ਇਸ ਦੇ ਨਾਲ ਹੀ ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ।

Weather Update: ਮੌਸਮ ਨੇ ਬਦਲਿਆ ਮਿਜ਼ਾਜ, ਮੀਂਹ ਕਾਰਨ ਹੋਰ ਵਧੀ ਠੰਢ, ਤਾਪਮਾਨ ‘ਚ ਭਾਰੀ ਗਿਰਾਵਟ

  • Share this:
ਉੱਤਰ ਭਾਰਤ ‘ਚ ਠੰਢ ਨੇ ਹਾਲ ਬੇਹਾਲ ਕੀਤਾ ਹੋਇਆ ਹੈ। ਪਰ 2-3 ਦਿਨ ਕੜਾਕੇ ਦੀ ਧੁੱਪ ਨਿਕਲਣ ਕਰਕੇ ਠੰਢ ਤੋਂ ਥੋੜ੍ਹੀ ਰਾਹਤ ਮਿਲੀ ਹੀ ਸੀ ਕਿ ਮੀਂਹ ਨੇ ਠੰਢ ਫ਼ਿਰ ਤੋਂ ਵਧਾ ਦਿਤੀ। ਬੁੱਧਵਾਰ ਨੂੰ ਜਿੱਥੇ ਵੱਧ ਤੋਂ ਵੱਧ ਤਾਪਮਾਨ 22.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਉੱਥੇ ਹੀ ਵੀਰਵਾਰ ਦੀ ਸਵੇਰ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਰਸਾਤ ਹੋਈ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ ਡਿੱਗ ਕੇ 16 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜਦਕਿ ਪੰਜਾਬ ਦੇ ਬਾਕੀ ਇਲਾਕਿਆਂ ‘ਚ ਬੱਦਲ ਬਣੇ ਰਹੇ, ਪਰ ਮੀਂਹ ਨਹੀਂ ਪਿਆ।

ਰਾਜਧਾਨੀ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੀ ਸਵੇਰ ਤੋਂ ਹੀ ਬੱਦਲ ਬਣੇ ਰਹੇ, ਜਿਸ ਕਾਰਨ ਠੰਢ ਹੋਰ ਵਧ ਗਈ। ਇਸ ਦੇ ਨਾਲ ਹੀ ਸੀਤ ਲਹਿਰ ਵੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ।ਮੌਸਮ ਵਿਭਾਗ ਦੀ ਮੰਨੀ ਜਾਏ ਤਾਂ ਸੂਰਜ ਨਾ ਨਿਕਲਣ ਕਰਕੇ ਤਾਪਮਾਨ ਡਿੱਗ ਕੇ 17 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ ਅਗਲੇ 24 ਘੰਟਿਆਂ ਵਿੱਚ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਤਾਪਮਾਨ ਹੋਰ ਹੇਠਾਂ ਡਿੱਗੇਗਾ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਜ਼ਬਰਦਸਤ ਸੀਤ ਲਹਿਰ ਚੱਲੇਗੀ।

ਪੰਜਾਬ ਦੀ ਗੱਲ ਕੀਤੀ ਜਾਏ ਤਾਂ ਸਵੇਰ ਤੋਂ ਹੀ ਕਈ ਇਲਾਕਿਆਂ ‘ਚ ਵੀਰਵਾਰ ਸਵੇਰ ਤੋਂ ਵੀ ਅਸਮਾਨ ਵਿੱਚ ਬੱਦਲ ਛਾਏ ਰਹੇ, ਜਦਕਿ ਕਈ ਇਲਾਕਿਆਂ ਵਿੱਚ ਹਲਕੀ ਬਰਸਾਤ ਵੀ ਹੋਈ। ਉੱਧਰ ਹਰਿਆਣਾ ;’ਚ ਵੀ ਇਸੇ ਤਰ੍ਹਾਂ ਵੀਰਵਾਰ ਦੀ ਸਵੇਰ ਤੋਂ ਬੱਦਲ ਬਣੇ ਹੋਏ ਹਨ, ਜਿਸ ਕਰਕੇ ਠੰਢ ਵਧ ਗਈ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿਚ ਮੀਂਹ ਪਿਆ, ਜਦਕਿ ਬਾਕੀ ਇਲਾਕਿਆਂ ਵਿੱਚ 24 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਕਹਿਣੈ ਕਿ ਪੰਜਾਬ ‘ਚ ਪੱਛਮੀ ਦਬਾਅ ਕਰਕੇ ਮੌਸਮ ਖ਼ਰਾਬ ਹੋ ਹਿਾ ਹੈ। ਇਸ ਕਾਰਨ ਪੰਜਾਬ ਦੇ ਨਾਲ ਨਾਲ ਹਰਿਆਣਾ ਤੇ ਚੰਡੀਗੜ੍ਹ ‘ਚ ਵੀ ਬੱਦਲ ਬਣੇ ਹੋਏ ਹਨ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3-4 ਦਿਨਾਂ ਤੱਕ ਪੰਜਾਬ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ, ਜਿਸ ਕਾਰਨ ਸੀਤ ਲਹਿਰ ਦਾ ਪ੍ਰਕੋਪ ਹੋਰ ਵਧੇਗਾ। ਇਸ ਦੇ ਨਾਲ ਹੀ ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ।

ਪੰਜਾਬ ਦੇ ਪਟਿਆਲਾ, ਹੁਸ਼ਿਆਰਪੁਰ, ਪਠਾਨਕੋਟ, ਮੋਗਾ, ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਸੰਗਰੂਰ, ਜਲੰਧਰ, ਆਦਮਪੁਰ, ਕਪੂਰਥਲਾ, ਤਰਨ ਤਾਰਨ, ਅੰਮ੍ਰਿਤਸਰ ਵਰਗੇ ਇਲਾਕਿਆਂ ‘ਚ ਜ਼ਬਰਦਸਤ ਸੀਤ ਲਹਿਰ ਚਲ ਰਹੀ ਹੈ ਅਤੇ ਠੰਡ ਪੂਰਾ ਕਹਿਰ ਢਾਹ ਰਹੀ ਹੈ। ਜਦਕਿ ਹਰਿਆਣਾ ਦੇ ਜੀਂਦ, ਸਿਰਸਾ, ਗੁੜਗਾਂਓ, ਝੱਜਰ, ਰੋਹਤਕ, ਹਿਸਾਰ, ਮੇਵਾਤ ਵਰਗੇ ਸ਼ਹਿਰ ਸੀਤ ਲਹਿਰ ਦੀ ਮਾਰ ਝੱਲ ਰਹੇ ਹਨ।
Published by:Amelia Punjabi
First published: