Home /News /punjab /

Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਲਗਾਤਾਰ ਦੂਜੇ ਦਿਨ ਮੀਂਹ ਨੇ ਹਾਲ ਕੀਤਾ ਬੇਹਾਲ

Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਲਗਾਤਾਰ ਦੂਜੇ ਦਿਨ ਮੀਂਹ ਨੇ ਹਾਲ ਕੀਤਾ ਬੇਹਾਲ

ਮੀਂਹ ਕਰਕੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਹੇਠਾਂ ਡਿੱਗ ਕੇ 17 ਡਿਗਰੀ ‘ਤੇ ਆ ਗਿਆ। ਤਾਜ਼ਾ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਬੁੱਧਵਾਰ ਨੂੰ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ (ਚੰਡੀਗੜ੍ਹ) ਦਰਜ ਦਰਜ ਕੀਤਾ ਗਿਆ। ਜਦਕਿ ਘੱਟੋ ਘੱਟੋ ਤਾਪਮਾਨ 12 ਡਿਗਰੀ ਰਿਕਾਰਡ ਕੀਤਾ ਗਿਆ।

ਮੀਂਹ ਕਰਕੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਹੇਠਾਂ ਡਿੱਗ ਕੇ 17 ਡਿਗਰੀ ‘ਤੇ ਆ ਗਿਆ। ਤਾਜ਼ਾ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਬੁੱਧਵਾਰ ਨੂੰ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ (ਚੰਡੀਗੜ੍ਹ) ਦਰਜ ਦਰਜ ਕੀਤਾ ਗਿਆ। ਜਦਕਿ ਘੱਟੋ ਘੱਟੋ ਤਾਪਮਾਨ 12 ਡਿਗਰੀ ਰਿਕਾਰਡ ਕੀਤਾ ਗਿਆ।

ਮੀਂਹ ਕਰਕੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਹੇਠਾਂ ਡਿੱਗ ਕੇ 17 ਡਿਗਰੀ ‘ਤੇ ਆ ਗਿਆ। ਤਾਜ਼ਾ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਬੁੱਧਵਾਰ ਨੂੰ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ (ਚੰਡੀਗੜ੍ਹ) ਦਰਜ ਦਰਜ ਕੀਤਾ ਗਿਆ। ਜਦਕਿ ਘੱਟੋ ਘੱਟੋ ਤਾਪਮਾਨ 12 ਡਿਗਰੀ ਰਿਕਾਰਡ ਕੀਤਾ ਗਿਆ।

ਹੋਰ ਪੜ੍ਹੋ ...
  • Share this:

    ਨਵੇਂ ਸਾਲ ਦਾ ਪਹਿਲਾ ਮਹੀਨਾ ਜਨਵਰੀ ਉੱਤਰ ਭਾਰਤ ਲਈ ਬੇਹੱਦ ਠੰਢਾ ਸਾਬਤ ਹੋ ਰਿਹਾ ਹੈ। 1 ਜਨਵਰੀ ਤੋਂ ਹੀ ਠੰਢ ਨੇ ਕਹਿਰ ਬਰਸਾਉਣਾ ਸ਼ੁਰੂ ਕਰ ਦਿਤਾ ਹੈ। ਮੌਸਮ ਵਿਭਾਗ ਨੇ ਮੀਂਹ ਸਬੰਧੀ ਅਲਰਟ ਜਾਰੀ ਕੀਤਾ ਸੀ ਕਿ ਉੱਤਰ ਭਾਰ ਦੇ ਪਹਾੜੀ ਸੂਬਿਆਂ ਜਿਵੇਂ ਕਿ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਉੱਤਰਾਖੰਡ ਵਿੱਚ ਬਰਫ਼ਬਾਰੀ ਤੇ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਇਸ ਦਾ ਕਾਰਨ ਪੱਛਮੀ ਦਬਾਅ ਵਧਣਾ ਦਸਿਆ ਗਿਆ ਸੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਸੀ ਕਿ ਹਿਮਾਲਯ ਦੇ ਉੱਚੇ ਪਹਾੜੀ ਇਲਾਕਿਆਂ ‘ਚ ਤੂਫ਼ਾਨ ਆਉਣਗੇ। ਜਿਸ ਦੇ ਨਤੀਜੇ ਵਜੋਂ ਉੱਤਰ ਭਾਰਤ ਵਿੱਚ ਠੰਢ ਜ਼ੋਰ ਵਧਾਏਗੀ।

    3 ਜਨਵਰੀ ਦੀ ਰਾਤ ਤੋਂ ਹੀ ਅਸਮਾਨ ਵਿੱਚ ਬੱਦਲ ਬਣਨੇ ਸ਼ੁਰੂ ਹੋ ਗਏ ਸੀ। ਇਸ ਤੋਂ ਬਾਅਦ 4 ਜਨਵਰੀ ਨੂੰ ਪੰਜਾਬ, ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੰਗਲਵਾਰ ਨੂੰ ਮੀਂਹ ਪਿਆ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਵੀ ਮੀਂਹ ਦੇਖਣ ਨੂੰ ਮਿਲਿਆ। ਗੱਲ ਬੁੱਧਵਾਰ ਯਾਨਿ 5 ਜਨਵਰੀ ਦੀ ਕੀਤੀ ਜਾਏ ਤਾਂ ਇੱਥੇ ਅੱਜ ਸਵੇਰ ਤੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ‘ਚ ਸਵੇਰ ਤੋਂ ਝੜੀ ਲੱਗੀ ਹੋਈ ਹੈ। ਜਿਸ ਕਾਰਨ ਠੰਢ ਹੋਰ ਵਧ ਗਈ ਹੈ।

    ਸਿੱਧਾ 5 ਡਿਗਰੀ ਹੇਠਾਂ ਡਿੱਗਿਆ ਪਾਰਾ

    ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਧੁੱਪ ਨਿਕਲਣ ਕਾਰਨ ਮੌਸਮ ਕਾਫ਼ੀ ਸੁਹਾਵਨਾ ਸੀ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੱਕ ਦਰਜ ਕੀਤਾ ਜਾ ਰਿਹਾ ਸੀ। ਪਰ ਮੀਂਹ ਕਰਕੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਹੇਠਾਂ ਡਿੱਗ ਕੇ 17 ਡਿਗਰੀ ‘ਤੇ ਆ ਗਿਆ। ਤਾਜ਼ਾ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਬੁੱਧਵਾਰ ਨੂੰ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ (ਚੰਡੀਗੜ੍ਹ) ਦਰਜ ਦਰਜ ਕੀਤਾ ਗਿਆ। ਜਦਕਿ ਘੱਟੋ ਘੱਟੋ ਤਾਪਮਾਨ 12 ਡਿਗਰੀ ਰਿਕਾਰਡ ਕੀਤਾ ਗਿਆ।

    ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਬੁੱਧਵਾਰ ਨੂੰ ਇਥੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ (ਰੋਹਤਕ) ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 13 ਡਿਗਰੀ ਦਰਜ ਕੀਤਾ ਗਿਆ। ਲਗਾਤਾਰ 2 ਦਿਨ ਮੀਂਹ ਪੈਣ ਕਰਕੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

    ਹਿਮਾਚਲ ਦੇ ਪਹਾੜੀ ਇਲਾਕਿਆਂ ‘ਚ ਹੋ ਰਹੀ ਬਰਫ਼ਬਾਰੀ

    ਹਿਮਚਾਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਨਵੇਂ ਸਾਲ ਦੀ ਪਹਿਲੀ ਬਰਫ਼ਬਾਰੀ ਦੇਖਣ ਨੂੰ ਮਿਲੀ ਹੈ। ਅਟਲ ਟਨਲ ਰੋਹਤਾਂਗ ਵਿੱਚ ਬਰਫ਼ ਦੀ ਮੋਟੀ ਚਾਦਰ ਵਿਛੀ ਨਜ਼ਰ ਆ ਰਹੀ ਹੈ। ਜਦਕਿ ਕੁੱਲੂ ਮਨਾਲੀ, ਕੁਫ਼ਰੀ ਦੀਆਂ ਸੜਕਾਂ ਵੀ ਬਰਫ਼ ਦੀ ਚਾਦਰ ਨਾਲ ਢਕੀਆਂ ਹੋਈਆਂ ਹਨ। ਉੱਧਰ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੀ ਗੱਲ ਕੀਤੀ ਜਾਏ ਤਾਂ ਮੰਗਲਵਾਰ ਤੋਂ ਹੀ ਇਥੇ ਭਾਰੀ ਪੈ ਰਿਹਾ ਹੈ। ਜਿਸ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਨੇ ਕਰਵਟ ਲਈ ਹੈ।

    ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ

    ਇਸ ਦੇ ਨਾਲ ਹੀ ਮੌਸਮ ਨੇ ਇੱਕ ਅਡਵਾਈਜ਼ਰੀ ਜਾਰੀ ਕਰ ਮੀਂਹ ਦੌਰਾਨ ਲੋਕਾਂ ਨੂੰ ਵਾਹਨ ਸੰਭਲ ਕੇ ਚਲਾਉਣ ਦੀ ਚੇਤਾਵਨੀ ਦਿਤੀ ਹੈ। ਕਿਉਂਕਿ ਪਹਾੜਾਂ ‘ਤੇ ਭਾਰੀ ਬਰਫ਼ਬਾਰੀ ਹੋਵੇਗੀ। ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਬਰਸਾਤ ਹੋਵੇਗੀ। ਇਸ ਦੌਰਾਨ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

    ਕਿਸਾਨਾਂ ਲਈ ਅਲਰਟ

    ਕਿਸਾਨਾਂ ਲਈ ਮੌਸਮ ਵਿਭਾਗ ਦਾ ਕਹਿਣੈ ਕਿ ਕਿਸਾਨ ਇਸ ਦੌਰਾਨ ਆਪਣੀਆਂ ਪੱਕੀਆਂ ਫ਼ਸਲਾਂ ਨੂੰ ਅਜਿਹੀ ਥਾਂ ‘ਤੇ ਸੰਭਾਲ ਕੇ ਰੱਖਣ ਜਿਥੇ ਬਰਸਾਤੀ ਪਾਣੀ ਉਨ੍ਹਾਂ ਨੂੰ ਖ਼ਰਾਬ ਨਾ ਕਰ ਸਕੇ। ਇਸ ਦੇ ਨਾਲ ਬਰਸਾਤ ਦੇ ਮੌਸਮ ਵਿਚ ਕਿਸਾਨਾਂ ਨੂੰ ਖੇਤਾਂ ਵਿਚ ਸਿੰਚਾਈ ਕਰਨ ਜਾਂ ਫ਼ਸਲਾਂ ‘ਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਛਿੜਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

    ਕਾਬਿਲੇਗ਼ੌਰ ਹੈ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 3 ਜਨਵਰੀ ਤੋਂ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣੀ ਸੀ। ਜਦਕਿ ਮੈਦਾਨੀ ਇਲਾਕਿਆਂ ਵਿੱਚ 3 ਜਨਵਰੀ ਤੋਂ ਮੀਂਹ ਦੀ ਸੰਭਾਵਨਾ ਦਸੀ ਗਈ ਸੀ। ਮੌਸਮ ਵਿਭਾਗ ਦਾ ਕਹਿਣੈ ਕਿ ਬਰਸਾਤ ਦਾ ਸਿਲਸਿਲਾ 8 ਜਨਵਰੀ ਤੱਕ ਇਸੇ ਤਰ੍ਹਾਂ ਚਲਦਾ ਰਹੇਗਾ। ਪਰ 6 ਤਰੀਕ ਨੂੰ ਮੌਸਮ ਸਾਫ਼ ਰਹਿਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਬਾਅਦ 7 ਤੇ 8 ਜਨਵਰੀ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦਾ ਕਹਿਣੈ ਕਿ 9 ਜਨਵਰੀ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ।

    Published by:Amelia Punjabi
    First published:

    Tags: Atal Tunnel Rohtang, Chandigarh, Hailstorm, Haryana, Heavy rain fall, Himachal, IMD forecast, Manali, Punjab, Rain, Shimla, Snowfall, Snowstrom, Storm, Thunder, Weather