ਉੱਤਰ ਭਾਰਤ ਵਿੱਚ ਠੰਢ ਨੇ ਆਪਣਾ ਜ਼ੋਰ ਵਧਾ ਦਿਤਾ ਹੈ।ਅੱਜ ਯਾਨਿ 14 ਦਸੰਬਰ ਦੀ ਗੱਲ ਕਰੀਏ ਤਾਂ ਪਹਿਲੇ ਦਿਨਾਂ ਦੇ ਮੁਕਾਬਲੇ ਠੰਢ ਕਾਫ਼ੀ ਵਧ ਗਈ ਹੈ। ਹਿਮਾਚਲ ‘ਚ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ਿਮਲਾ ‘ਚ ਇਸ ਸਮੇਂ ਘੱਟੋ ਘੱਟ ਤਾਪਮਾਨ -4 (ਮਾਈਨਸ 4) ਡਿਗਰੀ ਸੈਲਸੀਅਸ ‘ਤੇ ਪੁੱਜ ਗਿਆ ਹੈ। ਜ਼ਾਹਰ ਹੈ ਕਿ ਸ਼ਿਮਲਾ ‘ਚ ਘੱਟ ਤਾਪਮਾਨ ਹੋਣ ਦਾ ਅਸਰ ਪੂਰੇ ਉੱਤਰ ਭਾਰਤ ਦੇ ਮੌਸਮ ‘ਤੇ ਪੈਂਦਾ ਹੈ। ਪੰਜਾਬ ‘ਚ ਸੀਤ ਲਹਿਰ ਚੱਲਣੀ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਧੁੱਪ ਨਾ ਨਿਕਲਣ ਕਰਕੇ ਠੰਢਕ ਜ਼ਿਆਦਾ ਮਹਿਸੂਸ ਹੋਈ।
ਦੱਸ ਦਈਏ ਕਿ ਮੰਗਲਵਾਰ ਨੂੰ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਸੈਲਸੀਅਸ (ਪਠਾਨਕੋਟ) ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 5 ਡਿਗਰੀ (ਫ਼ਰੀਦਕੋਟ) ਦਰਜ ਕੀਤਾ ਗਿਆ। ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 22.8 ਡਿਗਰੀ ਸੈਲਸੀਅਸ (ਗੁਰੂਗ੍ਰਾਮ/ਗੁੜਗਾਂਓ) ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 4.2 ਡਿਗਰੀ ਹਿਸਾਰ) ਦਰਜ ਕੀਤਾ ਗਿਆ।
ਪੰਜਾਬ ‘ਚ ਐਤਵਾਰ ਦੀ ਰਾਤ ਅਸਮਾਨ ‘ਚ ਬੱਦਲ ਬਣੇ ਰਹੇ, ਜਦਕਿ ਸੋਮਵਾਰ ਨੂੰ ਮੱਧਮ ਧੁੱਪ ਰਹੀ, ਜਿਸ ਕਾਰਨ ਹਵਾ ‘ਚ ਠੰਢਕ ਜ਼ਿਆਦਾ ਮਹਿਸੂਸ ਹੋਈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜੀ ਇਲਾਕਿਆਂ ‘ਤੇ ਬਰਫ਼ਬਾਰੀ ਹੋਈ, ਜਿਸ ਦੇ ਚਲਦਿਆਂ ਮੌਸਮ ਨੇ ਰੁਖ਼ ਬਦਲਿਆ ਅਤੇ ਸਵੇਰੇ ਸ਼ਾਮ ਠੰਢ ਵਧਣ ਲਗ ਪਈ।
13 ਦਸੰਬਰ ਨੂੰ ਹਿਮਾਲਯ ਦੀ ਚੋਟੀ ‘ਤੇ ਬਰਫ਼ਬਾਰੀ ਤੇ ਤੇਜ਼ ਹਵਾਵਾਂ ਚੱਲੀਆਂ, ਜਿਸ ਤੋਂ ਬਾਅਦ ਹਿਮਾਚਲ ‘ਚ ਤਾਪਮਾਨ ਘਟ ਗਿਆ।ਮੌਸਮ ਵਿਭਾਗ ਨੇ ਇਸ ਦਾ ਕਾਰਨ ਪੱਛਮੀ ਗੜਬੜੀ ਦਸਿਆ ਹੈ। ਉੱਧਰ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਏ ਤਾਂ ਸੋਮਵਾਰ ਨੂੰ ਸ਼ਿਮਲਾ ਵਿਚ ਬੱਦਲ ਬਣੇ ਰਹੇ, ਜਦਕਿ ਮੰਗਲਵਾਰ ਨੂੰ ਤਾਪਮਾਨ ਘਟ ਕੇ -4 ਡਿਗਰੀ ‘ਤੇ ਆ ਗਿਆ।
ਦੱਸ ਦਈਏ ਕਿ 14 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਦੇ ਕੁੱਝ ਇਲਾਕਿਆਂ ਵਿੱਚ ਧੂੰਦ ਪਈ, ਜਿਸ ਕਾਰਨ ਆਵਾਜਾਈ ਪ੍ਰਭਾਵਤ ਹੋਈ। ਮੌਸਮ ਵਿਭਾਗ ਦੇ ਮੁਤਾਬਕ ਸੂਬਿਆਂ ‘ਚ ਧੁੰਦ ਪੈਣ ਦਾ ਸਿਲਸਿਲਾ ਅਗਲੇ 3-4 ਦਿਨ ਜਾਰੀ ਰਹੇਗਾ।
ਕਾਬਿਲੇਗ਼ੌਰ ਹੈ ਕਿ ਸਮੁੰਦਰੀ ਤਲ ;’ਤੇ ਪੱਛਮੀ ਦਬਾਅ ਵਧਦਾ ਜਾ ਰਿਹਾ ਹੈ। ਜਿਸ ਦਾ ਅਸਰ ਸੋਮਵਾਰ ਨੂੰ ਦੇਖਣ ਮਿਲਿਆ। ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਨੂੰ ਹਿਮਾਲਯ ਦੀ ਚੋਟੀ ;ਤੇ ਮੌਸਮ ਖ਼ਰਾਬ ਹੋ ਸਕਦਾ ਹੈ। ਜਿਸ ਕਾਰਨ ਉੱਤਰ ਭਾਰਤ ਵਿੱਚ ਸੀਤ ਲਹਿਰ ਚੱਲ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Haryana, Himachal, Punjab, Rain, Shimla, Snowfall, Tricity, Weather