• Home
 • »
 • News
 • »
 • punjab
 • »
 • WEATHER UPDATE SNOWFALL ON HILLS MAY INCREASE IMPACT OF COLD WAVES IN PUNJAB AND IT S NEIGHBORING STATES AP

Weather Update: 2 ਤੇ 3 ਦਸੰਬਰ ਨੂੰ ਪੰਜਾਬ ਦੇ ਕਈ ਇਲਾਕਿਆਂ ‘ਚ ਮੀਂਹ ਦੀ ਸੰਭਾਵਨਾ, ਹੋਰ ਵਧੇਗੀ ਠੰਢ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 1 ਦਸੰਬਰ ਤੋਂ ਮੌਸਮ ‘ਚ ਹੋਰ ਬਦਲਾਅ ਆਉਣ ਦੀ ਸੰਭਾਵਨਾ ਹੈ। ਠੰਢ ਆਪਣਾ ਪੂਰਾ ਅਸਰ ਦਿਖਾਏਗੀ। ਕਿਉਂਕਿ 30 ਨਵੰਬਰ ਤੋਂ ਪਹਾੜਾਂ ‘ਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਪਹਾੜਾਂ ‘ਤੇ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਠੰਢ ਤਾਂ ਵਧੇਗੀ, ਪਰ ਮੀਂਹ ਦੀ ਹਾਲੇ ਵੀ ਕੋਈ ਸੰਭਾਵਨਾ ਨਹੀਂ ਦੱਸੀ ਗਈ। ਪਰ ਮੌਸਮ ਵਿਭਾਗ ਨੇ ਠੰਢ ਦਾ ਜ਼ੋਰ ਵਧਣ ਸਬੰਧੀ ਅਲਰਟ ਜ਼ਰੂਰ ਜਾਰੀ ਕਰ ਦਿੱਤਾ ਹੈ।

Weather Update: ਪਹਾੜਾਂ ‘ਤੇ ਬਰਫ਼ਬਾਰੀ ਕਰਕੇ 1 ਦਸੰਬਰ ਤੋਂ ਵਧੇਗੀ ਠੰਢ, ਪਵੇਗੀ ਧੁੰਦ

 • Share this:
  ਉੱਤਰ ਭਾਰਤ ਵਿੱਚ ਠੰਢ ਨੇ ਆਪਣਾਂ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਤੇ ਰਾਤ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਹਫ਼ਤੇ ਦੌਰਾਨ ਪਾਰਾ 7-8 ਡਿਗਰੀ ਹੇਠਾਂ ਡਿੱਗਿਆ ਹੈ, ਜਿਸ ਕਾਰਨ ਠੰਢ ਵਧ ਰਹੀ ਹੈ।

  ਮੌਸਮ ਵਿਭਾਗ ਦੇ ਮੁਤਾਬਕ ਮੌਸਮ ਵਿੱਚ ਤਬਦੀਲੀ ਪੱਛਮੀ ਗੜਬੜੀ ਦੇ ਕਾਰਨ ਹੈ। ਚੱਕਰਵਾਤੀ ਤੂਫ਼ਾਨ ਦਾ ਦਬਾਅ ਸਮੁੰਦਰੀ ਤਲ ਦੀ ਉਚਾਈ ਤੋਂ 5.8 ਕਿਲੋਮੀਟਰ ਦੀ ਉਚਾਈ 'ਤੇ ਬਣ ਰਿਹਾ ਹੈ। ਇਸੇ ਕਾਰਨ ਪੰਜਾਬ ‘ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਗੁਆਂਢੀ ਸੂਬੇ ਵਿੱਚ ਵੀ ਹਲਕੀ ਬੂੰਦਾ ਬਾਂਦੀ ਦੀ ਸੰਭਾਵਨਾ ਹੈ। ਉੱਧਰ ਮੌਸਮ ਵਿਭਾਗ ਨੇ 2 ਤੇ 3 ਦਸੰਬਰ ਨੂੰ ਹਰਿਆਣਾ ਦੇ ਕੁੱਝ ਇਲਾਕਿਆਂ ਵਿੱਚ ਤੂਫ਼ਾਨ ਆਉਣ ਦੀ ਸੰਭਾਵਨਾ ਜ਼ਰੂਰ ਜਤਾਈ ਹੈ ਅਤੇ ਨਾਲ ਹੀ ਹਲਕੀ ਬੂੰਦਾ-ਬਾਂਦੀ ਵੀ ਹੋ ਸਕਦੀ ਹੈ।

  ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 1 ਦਸੰਬਰ ਤੋਂ ਮੌਸਮ ‘ਚ ਹੋਰ ਬਦਲਾਅ ਆਉਣ ਦੀ ਸੰਭਾਵਨਾ ਹੈ। ਠੰਢ ਆਪਣਾ ਪੂਰਾ ਅਸਰ ਦਿਖਾਏਗੀ। ਕਿਉਂਕਿ 30 ਨਵੰਬਰ ਤੋਂ ਪਹਾੜਾਂ ‘ਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਪਹਾੜਾਂ ‘ਤੇ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧੇਗੀ। ਮੌਸਮ ਵਿਭਾਗ ਨੇ ਠੰਢ ਦਾ ਜ਼ੋਰ ਵਧਣ ਸਬੰਧੀ ਅਲਰਟ ਜ਼ਰੂਰ ਜਾਰੀ ਕਰ ਦਿੱਤਾ ਹੈ।

  ਮੌਸਮ ਵਿਭਾਗ ਵੱਲੋਂ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪਹਾੜਾਂ ‘ਤੇ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ ਵਿੱਚ ਪਾਰਾ ਤੇਜ਼ੀ ਨਾਲ ਹੇਠਾਂ ਆਵੇਗਾ। ਇਸ ਸਮੇਂ ਜਿੱਥੇ ਰਾਤ ਨੂੰ ਘੱਟੋ-ਘੱਟ ਤਾਪਮਾਨ 14-15 ਡਿਗਰੀ ਸੈਲਸੀਅਸ ਦੇ ਕਰੀਬ ਰਹਿੰਦਾ ਹੈ। ਇਹੀ ਪਾਰਾ ਰਾਤ ਦੇ ਸਮੇਂ ਡਿੱਗ ਕੇ 10-11 ਡਿਗਰੀ ਰਹਿ ਜਾਵੇਗਾ। ਜਦਕਿ ਵੱਧ ਤੋਂ ਵੱਧ ਤਾਪਮਾਨ ਜੋ ਕਿ 25 ਡਿਗਰੀ ਦੇ ਕਰੀਬ ਹੈ, ਡਿੱਗ ਕੇ 20 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।

  ਪੰਜਾਬ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਰਹਿਣ ਦੀ ਸੰਭਾਵਨਾ ਹੈ। ਜਦਕਿ ਘੱਟੋ ਘੱਟ ਤਾਪਮਾਨ 11-12 ਡਿਗਰੀ ਰਹਿ ਸਕਦਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਸੀ, ਜਦਕਿ ਘੱਟੋ-ਘੱਟ ਪਾਰਾ 8 ਡਿਗਰੀ ਦੇ ਕਰੀਬ ਰਿਹਾ। ਇਸ ਦੇ ਨਾਲ ਜੀ ਪੰਜਾਬ ਦੇ ਗੁਆਂਢੀ ਸੂਬਿਆਂ ‘ਚ ਵੀ ਠੰਢ ਵਧੇਗੀ, ਪਰ ਮੀਂਹ ਪੈਣ ਦੀ ਸੰਭਾਵਨਾ ਕਾਫ਼ੀ ਘੱਟ ਹੈ।

  ਪੰਜਾਬ ‘ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਕਈ ਜ਼ਿਲ੍ਹਿਆਂ ‘ਚ ਪਿਛਲੇ 3-4 ਦਿਨਾਂ ਤੋਂ ਧੁੰਦ ਪੈ ਰਹੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 1 ਦਸੰਬਰ ਤੋਂ ਬਾਅਦ ਧੁੰਦ ਵੀ ਆਪਣਾ ਖ਼ੂਬ ਅਸਰ ਦਿਖਾਏਗੀ। ਵਿਜ਼ੀਬਿਲਟੀ 400-500 ਮੀਟਰ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਆਵਾਜਾਈ ਵਿੱਚ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੰਜਾਬ ਦੇ ਕੁੱਝ ਸ਼ਹਿਰਾਂ ਵਿੱਚ ਧੁੰਦ ਦੇਖਣ ਨੂੰ ਮਿਲੀ ਸੀ। ਵਿਜ਼ੀਬਿਲਟੀ ਘਟ ਕੇ 800 ਮੀਟਰ ਰਹਿ ਗਈ ਸੀ, ਜਿਸ ਕਾਰਨ ਲੋਕਾਂ ਨੂੰ ਟਰੈਫ਼ਿਕ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।
  Published by:Amelia Punjabi
  First published:
  Advertisement
  Advertisement