Home /News /punjab /

Weather Update: ਮੁੜ ਬਦਲੇਗਾ ਮੌਸਮ, ਪੰਜਾਬ, ਹਰਿਆਣਾ 'ਚ ਮੀਂਹ ਤੇ ਗੜੇਮਾਰੀ ਦਾ ਅਲਰਟ

Weather Update: ਮੁੜ ਬਦਲੇਗਾ ਮੌਸਮ, ਪੰਜਾਬ, ਹਰਿਆਣਾ 'ਚ ਮੀਂਹ ਤੇ ਗੜੇਮਾਰੀ ਦਾ ਅਲਰਟ

ਮੁੜ ਬਦਲੇਗਾ ਮੌਸਮ, ਪੰਜਾਬ, ਹਰਿਆਣਾ 'ਚ ਮੀਂਹ ਤੇ ਗੜੇਮਾਰੀ ਦਾ ਅਲਰਟ (ਫਾਇਲ ਫੋਟੋ)

ਮੁੜ ਬਦਲੇਗਾ ਮੌਸਮ, ਪੰਜਾਬ, ਹਰਿਆਣਾ 'ਚ ਮੀਂਹ ਤੇ ਗੜੇਮਾਰੀ ਦਾ ਅਲਰਟ (ਫਾਇਲ ਫੋਟੋ)

Weather Update: ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ 30 ਅਤੇ 31 ਮਾਰਚ ਅਤੇ ਰਾਜਸਥਾਨ ਵਿੱਚ 30 ਮਾਰਚ ਨੂੰ ਫਿਰ ਤੋਂ ਮੀਂਹ ਅਤੇ ਗੜੇ (Hailstorm) ਪੈਣ ਦੀ ਸੰਭਾਵਨਾ ਹੈ। ਮਾਰਚ ਦੇ ਆਖਰੀ 2 ਦਿਨਾਂ 'ਚ ਦਿੱਲੀ 'ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ ...
  • Share this:

Weather Update: ਮੌਸਮ ਵਿਭਾਗ (India Meteorological Department-IMD) ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਸਣੇ ਕਈ ਸੂਬਿਆਂ ਵਿਚ ਮੌਸਮ ਇਕ ਵਾਰ ਮੁੜ ਵਿਗੜੇਗਾ।

ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ 30 ਅਤੇ 31 ਮਾਰਚ ਅਤੇ ਰਾਜਸਥਾਨ ਵਿੱਚ 30 ਮਾਰਚ ਨੂੰ ਫਿਰ ਤੋਂ ਮੀਂਹ ਅਤੇ ਗੜੇ (Hailstorm) ਪੈਣ ਦੀ ਸੰਭਾਵਨਾ ਹੈ। ਮਾਰਚ ਦੇ ਆਖਰੀ 2 ਦਿਨਾਂ 'ਚ ਦਿੱਲੀ 'ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਨੇ ਕਿਹਾ ਹੈ ਕਿ ਮਾਰਚ ਦੇ ਅੰਤ ਤੱਕ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਦਾਇਰੇ ਵਿਚ ਰਹਿ ਸਕਦਾ ਹੈ। ਅੱਜ ਦਿੱਲੀ ਵਿੱਚ ਹਲਕੇ ਬੱਦਲ ਜ਼ਰੂਰ ਰਹਿਣਗੇ ਪਰ ਮੀਂਹ ਦੀ ਸੰਭਾਵਨਾ ਨਹੀਂ। ਇੱਕ ਤਾਜ਼ਾ ਪੱਛਮੀ ਗੜਬੜੀ 29 ਮਾਰਚ ਦੀ ਰਾਤ ਤੋਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

ਆਈਐਮਡੀ ਦੇ ਅਨੁਸਾਰ 30 ਮਾਰਚ ਨੂੰ ਛੱਤੀਸਗੜ੍ਹ, ਵਿਦਰਭ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਗੜੇ ਪੈਣ ਦੀ ਸੰਭਾਵਨਾ ਹੈ। 30 ਅਤੇ 31 ਮਾਰਚ ਨੂੰ ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਵੱਡੇ ਪੱਧਰ ਉਤੇ ਮੀਂਹ ਅਤੇ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ।

ਅੱਜ ਉੱਤਰ-ਪੂਰਬੀ ਭਾਰਤ ਵਿਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 31 ਮਾਰਚ ਤੋਂ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

Published by:Gurwinder Singh
First published:

Tags: Cold Weather, Hot Weather, Weather, Weather news, Weather report, Weather Update