
ਅੱਜ ਗਣੇਸ਼ ਚਤੁਰਥੀ ਹੈ
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਲੈ ਕੇ ਵੀਕੈਂਡ ਲਾਕਡਾਊਨ ਦੋ ਦਿਨ ਦਾ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਲੋਕਾਂ ਪੰਜਾਬ ਸਰਾਕਰ ਦੀ ਸ਼ਲਾਘਾ ਕਰਦੇ ਪਏ ਹਨ। ਦੂਜੇ ਪਾਸੇ ਕੰਮ ਠੱਪ ਹੋਣ ਨੂੰ ਲੈ ਕੇ ਚਿੰਤਿਤ ਹੋ ਰਹੇ ਹਨ। ਇਸ ਲੋਕ ਡਾਊਨ ਦਾ ਅਸਰ ਤਿਉਹਾਰਾਂ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਅੱਜ ਤੋਂ ਦਸ ਦਿਨ ਤੱਕ ਚੱਲਣ ਵਾਲਾ ਤਿਉਹਾਰ ਗਣੇਸ਼ ਚਤੁਰਥੀ ਦੀ ਸ਼ੁਰੂਆਤ ਹੋ ਗਈ ਹੈ, ਜਿਸ ਨੂੰ ਲੈ ਮੂਰਤੀ ਬਣਾਉਣ ਵਾਲੇ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਇਸ ਵਾਰ ਕਰੋਨਾ ਮਹਾਂਮਾਰੀ ਦਾ ਅਸਰ ਉਨ੍ਹਾਂ ਦੇ ਕੰਮ ਉਤੇ ਵੀ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਲੋਕ ਇਸ ਤਿਉਹਾਰ ਨੂੰ ਘੱਟ ਮਨਾ ਰਹੇ ਹਨ।
ਦੂਜੇ ਪਾਸੇ ਇਸ ਤਿਉਹਾਰ ਨੂੰ ਮਨਾਉਣਾ ਤੇ ਲੋਕ ਗਣੇਸ਼ ਜੀ ਦੀ ਮੂਰਤੀਆਂ ਨੂੰ ਲੈਣ ਵਾਸਤੇ ਜ਼ਰੂਰ ਪਹੁੰਚ ਰਹੇ ਹਨ ਪਰ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਤਿਉਹਾਰ ਨੂੰ ਮਨਾ ਰਹੇ ਹਨ। ਪਰ ਇਸ ਵਾਰ ਦੇ ਤਿਉਹਾਰ ਦੇ ਵਿੱਚ ਰੌਣਕ ਨਹੀਂ ਲੱਗ ਰਹੀ। ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਕਰੋਨਾ ਮਹਾਂਮਾਰੀ ਨੇ ਜਿੱਥੇ ਲੋਕਾਂ ਦੇ ਕੰਮ ਉੱਤੇ ਫ਼ਰਕ ਪਾਇਆ ਹੈ ਉੱਥੇ ਹੀ ਲੋਕਾਂ ਦੇ ਤਿਉਹਾਰ ਦਾ ਰੰਗ ਵੀ ਫਿੱਕਾ ਕਰ ਦਿੱਤਾ ਹੈ
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।