
ਵਾਪਸੀ 'ਤੇ ਕਿਸਾਨਾਂ ਦਾ ਹਰਿਆਣਾ-ਪੰਜਾਬ ਦੀ ਹੱਦ ਡੱਬਵਾਲੀ ਉਤੇ ਭਰਵਾਂ ਸਵਾਗਤ
Chetan Bhura
ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਇਕ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਕਿਸਾਨਾਂ ਦੇ ਜਥੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ, ਜਿਨ੍ਹਾਂ ਦਾ ਅੱਜ ਹਰਿਆਣਾ ਪੰਜਾਬ ਦੀ ਸਰਹੱਦ ਡੱਬਵਾਲੀ ਵਿਖੇ ਭਰਵਾਂ ਸਵਾਗਤ ਕੀਤਾ ਜਾ ਰਿਹਾ। ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਜਿਸ ਵਿਚ ਕਿਸਾਨ ਨੌਜਵਾਨ ਅਤੇ ਬੀਬੀਆਂ ਭਾਰੀ ਗਿਣਤੀ ਵਿਚ ਸ਼ਾਮਲ ਹਨ।
ਇਕ ਸਾਲ ਤੋਂ ਵੱਧ ਸਮਾਂ ਸੰਘਰਸ਼ ਕਰਕੇ ਕਨੂੰਨ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਅੱਜ ਖੁਸ਼ੀ ਵਿਚ ਆਪਣੇ ਘਰ ਪਰਤ ਰਹੇ ਹਨ ਜਿਨ੍ਹਾਂ ਦੀ ਵਾਪਸੀ ਨੂੰ ਲੈ ਕੇ ਇਕ ਵਿਆਹਾਂ ਵਰਗੇ ਮਹੌਲ ਹਨ ਜਿਨ੍ਹਾਂ ਦੇ ਸਵਾਗਤ ਲਈ ਪੰਜਾਬ ਹਰਿਆਣਾ ਦੀ ਸਰਹੱਦ ਮੰਡੀ ਡੱਬਵਾਲੀ ਵਿਖੇ ਕਿਸਾਨਾਂ ਵਲੋਂ ਜੋਧਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਫੁੱਲਾਂ ਦੀ ਵਰਖਾ ਕੀਤੀ।
ਕਿਸਾਨ ਜਥਿਆਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਆ ਰਹੇ ਕਿਸਾਨਾਂ ਦਾ ਸਵਾਗਤ ਕਰਨ ਪੁੱਜੇ ਕਿਸਾਨ ਆਗੂਆਂ ਤੇ ਨੌਜਵਾਨਾਂ ਨੇ ਦੱਸਿਆ ਕਿ ਇੱਕ ਸਾਲ ਤੋਂ ਵੱਧ ਸਮੇਂ ਦਾ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਆਖ਼ਰਕਾਰ ਜਿੱਤ ਪ੍ਰਾਪਤ ਹੋਈ ਹੈ। ਬੇਸ਼ੱਕ ਸਾਡੇ ਕੁਝ ਕਿਸਾਨ ਸਾਡੇ ਤੋਂ ਵਿੱਛੜ ਗਏ ਜਿਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਦਾ ਅੱਜ ਮੁੱਲ ਪਿਆ ਹੈ।
ਉਨ੍ਹਾਂ ਕਿਹਾ ਕਿ ਇਸ ਕਿਸਾਨ ਮਜ਼ਦੂਰਾਂ ਦੇ ਸੰਘਰਸ਼ ਨੇ ਤਾਨਾਸ਼ਾਹੀ ਸਰਕਾਰ ਨੂੰ ਦਿਖਾ ਦਿੱਤਾ ਕਿ ਲੋਕਾਂ ਦੇ ਘੋਲ ਅੱਗੇ ਸਭ ਕੁਝ ਫੇਲ ਹੈ। ਸਵਾਗਤ ਦੌਰਾਨ ਪੁੱਜੇ ਨੌਜਵਾਨਾਂ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਨੌਜਵਾਨਾ ਦਾ ਆਪਣੇ ਬਜ਼ੁਰਗਾਂ ਦੇ ਪਾਏ ਪੂਰਨਿਆਂ ਉਤੇ ਚੱਲ ਕੇ ਇਸ ਸੰਘਰਸ਼ ਵਿਚ ਕਾਫੀ ਯੋਗਦਾਨ ਰਿਹਾ। ਜੋ ਲੋਕ ਨੌਜਵਾਨਾਂ ਨੂੰ ਨਸ਼ੇੜੀ ਕਹਿ ਰਹੇ ਸਨ, ਅੱਜ ਪੰਜਾਬ ਦੇ ਲੋਕਾਂ ਨੇ ਵਿਖਾ ਦਿੱਤਾ ਕਿ ਪੰਜਾਬੀਆਂ ਵਿਚ ਪਹਿਲਾਂ ਵੀ ਜੋਸ਼ ਸੀ, ਅੱਜ ਵੀ ਜੋਸ਼ ਹੈ। ਇਸ ਜਿੱਤ ਨੇ ਇਕ ਵੱਖਰੀ ਮਿਸਾਲ ਪੈਦਾ ਕਰ ਦਿੱਤੀ ਹੈ, ਜਿਸ ਨੂੰ ਸਾਰੀ ਦੁਨੀਆਂ ਯਾਦ ਰਖੇਗੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।