• Home
 • »
 • News
 • »
 • punjab
 • »
 • WHAT DID HARSIMRAT KAUR BADAL SAY ON THE AUDIO CLIP RELEASED BY BHAGWANT MANN AK

ਭਗਵੰਤ ਮਾਨ ਵੱਲੋਂ ਜਾਰੀ ਕੀਤੇ ਗਏ ਆਡੀਓ ਕਲਿੱਪ ‘ਤੇ ਹਰਸਿਮਰਤ ਕੌਰ ਬਾਦਲ ਨੇ ਕਹੀ ਇਹ ਗੱਲ

‘ਕਾਨੁੰਨਾਂ ਦੇ ਖਿਲਾਫ ਅਸਤੀਫਾ  ਦੇਣ ਨਾਲੋਂ ਹੋਰ ਕਿਸ ਤਰੀਕੇ ਇਸਦਾ ਜ਼ੋਰਦਾਰ ਵਿਰੋਧ ਹੋ ਸਕਦਾ ਹੈ ? ’

ਕਿਹਾ, ਦੋਗਲਾ ਬੋਲਣ ਦੇ ਮਾਹਿਰ ਆਪਣੀ ਕਾਰਵਾਈ ਵਿਚ ਆਪ ਹੀ ਫੜੇ ਗਏ ਹਨ (file photo)

 • Share this:
  ਚੰਡੀਗੜ੍ਹ, : ਸਾਬਕਾ ਕੇਂਦਰੀ ਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਤੇ ਇਸ ਵਿਚ ਸਟੈਂਡਿੰਗ ਕਮੇਟੀ ਦੀ ਕਾਰਵਾਈ ਦੀਆਂ ਆਡੀਓ ਕਲਿੱਪ ਤੇ ਕਾਰਵਾਈ ਦੇ ਵੇਰਵੇ ਰਿਲੀਜ਼ ਕਰਨ ਨੂੰ ਆਪਣਾ ਗੋਲ ਆਪ ਹੀ ਕਰਨਾ ਤੇ ਸਪਸ਼ਟ ਤੌਰ ’ਤੇ ਇਹ ਮੰਨਣਾ ਕਰਾਰ ਦਿੱਤਾ ਹੈ ਕਿ ਮਾਨ ਤੇ ਉਹਨਾਂ ਦੀ ਪਾਰਟੀ ਨੇ  ਮੀਟਿੰਗ ਵਿਚ ਜਾਂ ਸੰਸਦ ਵਿਚ ਵਿਵਾਦਗ੍ਰਸਤ ਕਿਸਾਨ ਵਿਰੋਧੀ ਬਿੱਲਾਂ ਦਾ ਵਿਰੋਧ ਨਹੀਂ ਕੀਤਾ।

  ਇਥੇ ਅੱਜ ਸ਼ਾਮ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀਮਤੀ ਬਾਦਲ ਨੇ ਕਿਹਾ ਕਿ ਦੋਗਲਾ ਬੋਲਣ ਦੇ ਮਾਹਿਰ ਆਪਣੀ ਕਾਰਵਾਈ ਵਿਚ ਆਪ ਹੀ ਫੜੇ ਗਏ ਹਨ ਤੇ ਉਹਨਾਂ ਨੇ ਖੁਦ ਹੀ ਇੰਨੇ ਪੁਖ਼ਤਾ ਸਬੂਤ ਦੇ ਦਿੱਤੇ ਹਨ ਜਿਸ ਤੋਂ ਸਾਬਤ ਹੋ ਜਾਂਦਾ ਹੈ ਕਿ ਕਿਵੇਂ ਭਗਵੰਤ ਮਾਨ ਤੇ ਆਪ ਨੇ ਤਿੰਨ ਕਾਨੂੰਨਾਂ ਦੇ ਮਾਮਲੇ ਵਿਚ ਭਾਜਪਾ ਅੱਗੇ ਸਰੰਡਰ ਕੀਤਾ ਜਦਕਿ ਜਨਤਕ ਤੌਰ ’ਤੇ ਉਹ ਇਹਨਾਂ ਦਾ ਵਿਰੋਧ ਕਰਦੇ ਰਹੇ। ਉਹਨਾਂ ਕਿਹਾ ਕਿ ਇਸ ਸਾਰੇ ਸਮੇਂ ਦੌਰਾਨ ਉਹ ਖੁਦ ਦੋਵੇਂ ਪਾਸੇ ਦਾ ਪੱਖ ਪੂਰਦੇ ਰਹੇ। ਉਹਨਾਂ ਕਿਹਾ ਕਿ ਉਹ ਆਪਣੀ ਚਲਾਕੀ ਦੀਆਂ ਸਾਰੀਆਂ ਹੱਦਾਂ ਆਪ ਹੀ ਟੱਪ ਗਏ ਤੇ  ਖੁਦ ਹੀ ਅਣਜਾਣਪੁਣੇ ਵਿਚ ਆਪਣਾ ਕੇਸ ਆਪ ਹੀ ਹਾਰ ਗਏ। ਉਹਨਾਂ ਕਿਹਾ ਕਿ ਇਸ ਤੋਂ ਹੀ ਪਤਾ ਚਲਦਾ ਹੈ ਕਿ ਕੁਦਰਤ ਕਿਵੇਂ ਉਹਨਾਂ ਖਿਲਾਫ ਕੰਮ ਕਰਦੀ ਹੈ ਜੋ  ਹਰ ਵੇਲੇ ਇਹ ਸੋਚਦੇ ਰਹਿੰਦੇ ਹਨ ਕਿ ਉਹ ਲੋਕਾਂ ਨੁੰ ਮੂਰਖ ਕਿਵੇਂ ਬਣਾ ਸਕਦੇ ਹਨ।



  ਉਹਨਾਂ ਕਿਹਾ ਕਿ ਸਾਰੇ ਆਡੀਓ ਤੇ ਮੀਟਿੰਗ ਦੇ ਕਾਰਵਾਈ ਦੇ ਜਾਰੀ ਕੀਤੇ ਗਏ ਵੇਰਵੇ ਵਿਚ ਮਾਨ ਨੇ ਇਹਨਾਂ ਐਕਟਾਂ ਦੇ ਵਿਰੁੱਧ ਰੋਸ ਵਜੋਂ, ਇਹਨਾਂ ਦਾ ਵਿਰੋਧ ਕਰਦਿਆਂ ਜਾਂ ਇਹਨਾਂ ਨੂੰ ਰੱਦ ਕਰਦਿਆਂ ਇਹਨਾਂ ਵੱਲੋਂ ਕਿਸਾਨਾਂ ਦੇ ਕੀਤੇ ਜਾਣ ਵਾਲੇ ਨੁਕਸਾਨ ਬਾਰੇ ਇਕ ਵੀ ਸ਼ਬਦ ਨਹੀਂ ਬੋਲਦਿਆਂ ਤੇ ਨਾ ਹੀ ਉਸਨੂੰ ਉਸਦੀ ਆਪਣੀ ਜਾਂ ਉਸਦੀ ਪਾਰਟੀ ਦੇ ਵਿਰੋਧ ਦੀ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਿਰਫ ਇਹੀ ਸੁਣਿਆ ਜਾ ਸਕਦਾ ਹੈ ਕਿ ਮਾਨ ਜ਼ਰੂਰੀ ਵਸਤਾਂ ਐਕਟ ਦੇ ਲਾਗੂ ਹੋਣ ਨਾਲ ਪੈਣ ਵਾਲੇ ਪ੍ਰਭਾਵਾਂ ਬਾਰੇ ਸਪਸ਼ਟੀਕਰਨ ਮੰਗਦੇ ਰਹੇ। ਉਹਨਾਂ ਕਿਹਾ ਕਿ ਉਹ  ਚੇਅਰਮੈਨ ਦੇ ਅੱਗੇ ਹਾੜੇ ਕੱਢਦੇ ਰਹੇ ਜਦਕਿ ਜਨਤਕ ਤੌਰ ’ਤੇ ਉਹ ਦਹਾੜ ਕੇ ਲੋਕਾਂ ਨੁੰ ਮੂਰਖ ਬਣਾਉਣ ਦਾ ਯਤਨ ਕਰਦੇ ਰਹਿੰਦੇ ਹਨ।

  ਅਕਾਲੀ ਆਗੂ ਨੇ ਹੋਰ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੀ ਪਾਰਟੀ ਨੇ ਮਾਨ ਜਾਂ ਆਪ ਵਾਂਗ ਮੀਟਿੰਗ ਦੇ ਵੇਰਵੇ ਜਾਂ ਆਡੀਓ ਕਲਿੱਪ ਜਾਰੀ ਨਹੀਂ ਕੀਤੇ ਤੇ ਦੋਸ਼ੀ ਨੇ ਖੁਦ ਹੀ ਅਜਿਹਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਅਜਿਹਾ ਕੀਤਾ ਹੁੰਦਾ ਤਾਂ ਫਿਰ ਆਪਣੀ ਆਦਤ ਅਨੁਸਾਰ ਮਾਨ ਨੇ ਸਾਡੇ ’ਤੇ ਆਡੀਓ ਨਾਲ ਜਾਂ ਮੀਟਿੰਗ ਦੀ ਕਾਰਵਾਈ ਨਾਲ ਛੇੜਖਾਨੀ ਕਰਨ ਦੇ ਦੋਸ਼ ਲਗਾਉਣੇ ਸਨ।

  ਮਾਨ ਵੱਲੋਂ ਲਗਾਏ ਦੋਸ਼ ਕਿ ਅਕਾਲੀ ਦਲ ਤੇ ਸ੍ਰੀਮਤੀ ਬਾਦਲ ਨੇ ਕੈਬਨਿਟ ਮੀਟਿੰਗ ਵਿਚ ਗੁਪਤ ਤਰੀਕੇ ਨਾਲ ਇਹਨਾਂ ਕਾਨੂੰਨਾਂ ਦੀ ਹਮਾਇਤ ਕੀਤੀ, ਦਾ ਮਖੌਲ ਉਡਾਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਕੀ ਇਹ ਵਿਅਕਤੀ ਜਾਣਦਾ ਹੈ ਕਿ ਇਹ ਕਿਸ ਬਾਰੇ ਗੱਲ ਕਰ ਰਿਹਾ ਹੈ ? ਉਹਨਾਂ ਕਿਹਾ ਕਿ ਸੰਸਦ ਤੋਂ ਇਲਾਵਾ ਹੋਰ ਤੁਸੀਂ ਇਸ ਬਿੱਲ ਦਾ ਵਿਰੋਧ ਕਿਥੇ ਕਰ ਸਕਦੇ ਹੋ ? ਉਹਨਾਂ ਕਿਹਾ ਕਿ ਤੁਸੀਂ ਇਸਦੇ ਖਿਲਾਫ ਤੇ ਹੋਰ ਜ਼ੋਰ ਨਾਲ ਇਸਦਾ ਵਿਰੋਧ ਕਿਵੇਂ ਕਰ ਸਕਦੇ ਹੋ ਕਿ ਤੁਸੀਂ ਮੰਤਰੀ ਮੰਡਲ ਤੋਂ ਇਹਨਾਂ ਐਕਟਾਂ ਦੇ ਖਿਲਾਫ ਅਸਤੀਫਾ ਹੀ ਦੇ ਦਿਓ ਤੇ ਉਹ ਖਰੜਾ ਹੀ ਰੱਦ ਕਰ ਦਿਓ ਜੋ ਮੰਤਰੀ ਮੰਡਲ ਨੇ ਵਿਚਾਰਿਆ ਤੇ ਪਾਸ ਕੀਤਾ ਹੋਵੇ ? ਉਹਨਾਂ ਕਿਹਾ ਕਿ ਕੀ ਉਸਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਅਸੀਂ ਦੇਸ਼ ਦੇ ਸਭ ਤੋਂ ਪੁਰਾਣੇ ਸਿਆਸੀ ਗਠਜੋੜ ਨੂੰ ਕਿਉਂ ਤੋੜਿਆ ? ਉਹਨਾਂ ਕਿਹਾ ਕਿ ਅਸੀਂ  ਇਕਲੌਤੀ ਅਜਿਹੀ ਸਿਆਸੀ ਪਾਰਟੀ ਹਾਂ ਜਿਸਨੇ ਇਹਨਾਂ ਐਕਟਾਂ ਦਾ ਸਰਕਾਰੀ ਤੌਰ ’ਤੇ, ਦਲੇਰੀ ਨਾਲ, ਸਪਸ਼ਟ ਤੌਰ ’ਤੇ ਅਤੇ ਪੁਰਜੋਰ ਤਰੀਕੇ ਨਾਲ ਜਨਤਾ ਦੇ ਸਾਹਮਣੇ ਵਿਰੋਧ ਕੀਤਾ ਨਾ ਕਿ ਐਕਟ ਦੇ ਖਿਲਾਫ ਵੋਟ ਨਾ ਪਾਉਣ ਲਈ ਵਾਕ ਆਊਟ ਕਰਨ ਦਾ ਡਰਾਮਾ ਕੀਤਾ ?
  Published by:Ashish Sharma
  First published: