• Home
  • »
  • News
  • »
  • punjab
  • »
  • WHAT DO HINDUS SIKHS IN PAKISTAN THINK ABOUT IMRANS GOVERNMENT NEWS18S CONVERSATION WITH LEADERS OF WESTERN PUNJAB KS

ਇਮਰਾਨ ਸਰਕਾਰ ਬਾਰੇ ਕੀ ਸੋਚ ਰੱਖਦੇ ਹਨ ਪਾਕਿ ਦੇ ਹਿੰਦੂ ਤੇ ਸਿੱਖ, ਪੜ੍ਹੋ ਲਹਿੰਦੇ ਪੰਜਾਬ ਦੇ ਆਗੂਆਂ ਨਾਲ ਨਿਊਜ਼18 ਦੀ ਗੱਲਬਾਤ

ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਕਾਰ ਪਿਛਲੇ ਦਿਨਾਂ ਤੋਂ ਸਿਆਸੀ ਚੱਕਰਵਿਊ 'ਚ ਫਸੀ ਹੋਈ ਨਜ਼ਰ ਆ ਰਹੀ ਹੈ ਤੇ ਉਥੋਂ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਖੁੱਸਣ ਦੀਆਂ ਚਰਚਾਵਾਂ ਪੂਰੀ ਦੁਨੀਆਂ ਵਿੱਚ ਲਗਾਤਾਰ ਚੱਲ ਰਹੀਆਂ ਹਨ। ਇਸ ਬਾਰੇ ਪਾਕਿਸਤਾਨੀ ਵਿੱਚ ਵੱਸਦੇ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਪਾਕਿਸਤਾਨ ਸਰਕਾਰ ਲਈ ਕੀ ਆਵਾਜ਼ ਹੈ ਉਸ ਬਾਰੇ ਪਾਕਿਸਤਾਨੀ ਸਿੱਖ ਆਗੂਆਂ ਤੇ ਹਿੰਦੂਆਂ ਨਾਲ ਕੀਤੀ ਗਈ ਗੱਲਬਾਤ ਕੁਝ ਇਸ ਪ੍ਰਕਾਰ ਹੈ।

  • Share this:
ਅੰਮ੍ਰਿਤਸਰ: ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਕਾਰ ਪਿਛਲੇ ਦਿਨਾਂ ਤੋਂ ਸਿਆਸੀ ਚੱਕਰਵਿਊ 'ਚ ਫਸੀ ਹੋਈ ਨਜ਼ਰ ਆ ਰਹੀ ਹੈ ਤੇ ਉਥੋਂ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਖੁੱਸਣ ਦੀਆਂ ਚਰਚਾਵਾਂ ਪੂਰੀ ਦੁਨੀਆਂ ਵਿੱਚ ਲਗਾਤਾਰ ਚੱਲ ਰਹੀਆਂ ਹਨ। ਇਸ ਬਾਰੇ ਪਾਕਿਸਤਾਨੀ ਵਿੱਚ ਵੱਸਦੇ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਪਾਕਿਸਤਾਨ ਸਰਕਾਰ ਲਈ ਕੀ ਆਵਾਜ਼ ਹੈ ਉਸ ਬਾਰੇ ਪਾਕਿਸਤਾਨੀ ਸਿੱਖ ਆਗੂਆਂ ਤੇ ਹਿੰਦੂਆਂ ਨਾਲ ਕੀਤੀ ਗਈ ਗੱਲਬਾਤ ਕੁਝ ਇਸ ਪ੍ਰਕਾਰ ਹੈ।

'ਪਾਕਿਸਤਾਨ ਦੀ ਬਿਹਤਰੀ ਵਾਸਤੇ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਨਾਲ ਅਵਾਮ ਖੜ੍ਹਦੀ ਹੈ'

ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸ਼ਰੀਫ ਦੇ ਐੱਨਪੀਏ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਪਾਕਿਸਤਾਨ ਚ ਇਮਰਾਨ ਸਰਕਾਰ ਦੀ ਕੁਰਸੀ ਜਿੱਥੇ ਖੁਸਣ ਲਈ ਤਿਆਰ ਹੈ ਉਥੇ ਪਾਕਿਸਤਾਨੀ ਲੋਕ ਜਾਂ ਪਾਕਿਸਤਾਨ ਵਿਚ ਵਸਦੇ ਹਿੰਦੂ ਸਿੱਖ ਇਹ ਮਹਿਸੂਸ ਕਰ ਰਹੇ ਹਨ ਕਿ ਪਾਕਿਸਤਾਨ ਦੀ ਭਲਾਈ ਲਈ ਕੰਮ ਕਰਨ ਵਾਲੇ ਕਿਸੇ ਵੀ ਪਾਰਟੀ ਦੇ ਪ੍ਰਧਾਨ ਮੰਤਰੀ ਨੂੰ ਪੂਰਾ ਮੌਕਾ ਦੇਣਾ ਚਾਹੀਦਾ ਹੈ।

ਅੱਗੇ ਗੱਲਬਾਤ ਕਰਦਿਆਂ ਪੀਪਲਜ਼ ਪਾਰਟੀ ਆਫ਼ ਪਾਕਿਸਤਾਨ ਦੇ ਐਮ ਐਨ ਏ ਰਮੇਸ਼ ਲਾਲ ਸੂਬਾ ਸਿੰਧ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਪੀਪਲਜ਼ ਪਾਰਟੀ ਆਫ਼ ਪਾਕਿਸਤਾਨ ਦੇ ਮੁਖੀ ਜ਼ਰਦਾਰੀ ਦੀ ਅਗਵਾਈ ਵਿਚ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅੱਜ ਇਹ ਦਿਨ ਵੇਖਣਾ ਪੈ ਰਿਹਾ ਹੈ ਜਿਸ ਕਰਕੇ ਜ਼ਰਦਾਰੀ ਸਰਕਾਰ ਪਾਕਿਸਤਾਨ ਵਿਚ ਵੱਡਾ ਬਹੁਮਤ ਲੈ ਕੇ ਪੀਪਲਜ਼ ਪਾਰਟੀ ਆਫ਼ ਪਾਕਿਸਤਾਨ ਦੀ ਸਰਕਾਰ ਬਣਨ ਜਾ ਰਹੀ ਹੈ।

'ਇਮਰਾਨ ਸਰਕਾਰ ਨੇ ਘੱਟ ਗਿਣਤੀਆਂ ਦੇ ਹਰੇਕ ਧਰਮ ਨੂੰ ਬਣਦਾ ਪੂਰਾ ਮਾਣ ਸਨਮਾਨ ਦਿੱਤਾ'

ਲਹਿੰਦੇ ਪੰਜਾਬ ਪਾਕਿਸਤਾਨ ਤੋਂ ਮੌਜੂਦਾ ਮੰਤਰੀ ਮਹਿੰਦਰਪਾਲ ਸਿੰਘ ਨੇ ਇਮਰਾਨ ਸਰਕਾਰ ਦੇ ਕੰਮ ਗਿਣਾਉਂਦਿਆਂ ਦੱਸਿਆ ਕਿ ਜੋ ਕੰਮ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਘੱਟ ਗਿਣਤੀਆਂ ਵਾਸਤੇ ਕੀਤੇ ਹਨ ਉਹ ਪਾਕਿਸਤਾਨ ਦੀ ਆਜ਼ਾਦੀ ਤੋਂ ਬਾਅਦ ਕਦੇ ਵੀ ਨਹੀਂ ਹੋਏ ਉਨ੍ਹਾਂ ਕਿਹਾ ਕਿ ਅੱਜ ਪਾਕਿਸਤਾਨ ਵਿੱਚ ਸਿੱਖ ਹਿੰਦੂ ਇਸਾਈ ਜੈਨੀ ਹਰ ਧਰਮ ਦੇ ਲੋਕਾਂ ਨੂੰ ਮਾਣ ਸਨਮਾਨ ਦਿੰਦਿਆਂ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਤੇ ਕਰੋੜਾਂ ਨਹੀਂ ਮਿਲੀਅਨ ਡਾਲਰਾਂ ਵਿੱਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।

ਮੰਤਰੀ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਇਮਰਾਨ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਣ ਜਾ ਰਹੀ ਹੈ ਕਿ ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਯਾਤਰੂਆਂ ਦੇ ਪ੍ਰੋਟੋਕੋਲ ਅਨੁਸਾਰ ਚਾਰ ਜਥੇ ਆਉਂਦੇ ਰਹੇ ਹਨ ਮਗਰ ਹੁਣ ਪਾਕਿਸਤਾਨ ਸਰਕਾਰ ਭਾਰਤ ਸਰਕਾਰ ਦੀ ਸਹਿਮਤੀ ਲੈ ਕੇ ਉਨ੍ਹਾਂ ਚਾਰ ਜਥਿਆਂ ਨੂੰ ਵਧਾ ਕੇ ਪ੍ਰੋਟੋਕੋਲ ਅਨੁਸਾਰ ਸੱਤ ਜਥੇ ਭਾਰਤ ਤੋਂ ਸਿੱਖਾਂ ਦੇ ਪਾਕਿਸਤਾਨ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਮੁਸਲਿਮ ਲੀਗ ਪਾਰਟੀ ਨਾਲ ਸਬੰਧ ਰੱਖਦੇ ਹਨ ਪਰੰਤੂ ਜੋ ਇਮਰਾਨ ਸਰਕਾਰ ਨੇ ਨਵਜੋਤ ਸਿੱਧੂ ਨਾਲ ਮਿਲ ਕੇ ਭਾਰਤ ਪਾਕਿਸਤਾਨ ਦੇਸ਼ਾਂ ਲਈ ਅਮਨ ਸ਼ਾਂਤੀ ਦਾ ਕਰਤਾਰਪੁਰ ਲਾਂਘਾ ਖੋਲ੍ਹਿਆ ਹੈ ਉਸ ਲਈ ਦੁਨੀਆਂ ਭਰ ਦੇ ਸਿੱਖਾਂ ਵਿਚ ਬੇਹੱਦ ਖੁਸ਼ੀ ਪਾਈ ਜਾ ਰਹੀ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਿੱਥੇ ਦਰਸ਼ਨ ਦੀਦਾਰਿਆਂ ਲਈ ਸਿੱਖਾਂ ਲਈ ਖੁੱਲ੍ਹਿਆ ਹੈ ਉੱਥੇ ਹੀ 1947 ਦੀ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਛੜੇ ਪਰਿਵਾਰ ਇਸ ਲਾਂਘੇ ਦਾ ਲਾਭ ਲੈਂਦੇ ਹੋਏਇੱਕ ਦੂਸਰੇ ਨੂੰ ਮਿਲ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੇਸ਼ ਅੰਦਰ ਅੱਜ ਸਿੱਖ ਹਿੰਦੂ ਪਾਰਸੀ ਜੈਨੀ ਇਸਾਈ ਆਦਿ ਹੋਰ ਧਰਮਾਂ ਦੇ ਘੱਟ ਗਿਣਤੀਆਂ ਨੂੰ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਸਰਕਾਰ ਵੱਲੋਂ ਪੂਰਾ ਬਰਾਬਰ ਦਾ ਹੱਕ ਹਕੂਕ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਨੂੰ ਆਪਣਾ ਪੂਰਾ ਸਮਾਂ ਚਲਾਉਣ ਲਈ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਪਾਕਿਸਤਾਨ ਦੇ ਸਿਆਸਤਦਾਨਾਂ ਨੂੰ ਚੰਗੇ ਕੰਮ ਕਰਨ ਵਾਲੇ ਪ੍ਰਧਾਨਮੰਤਰੀ ਦਾ ਸਹਿਯੋਗ ਕਰਨਾ ਚਾਹੀਦਾ ਹੈ।
Published by:Krishan Sharma
First published: