Home /News /punjab /

ਕੀ ਹੈ ਫੋਟੋ ਫੋਬੀਆ? ਜਿਸਦਾ ਸ਼ਿਕਾਰ ਹੋਏ ਸਾਬਕਾ CM ਚੰਨੀ, USA 'ਚ ਚੱਲ ਰਿਹਾ ਹੈ ਇਲਾਜ

ਕੀ ਹੈ ਫੋਟੋ ਫੋਬੀਆ? ਜਿਸਦਾ ਸ਼ਿਕਾਰ ਹੋਏ ਸਾਬਕਾ CM ਚੰਨੀ, USA 'ਚ ਚੱਲ ਰਿਹਾ ਹੈ ਇਲਾਜ

 (file photo)

(file photo)

ਸੀਐਮ ਭਗਵੰਤ ਮਾਨ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ, ਜੇਕਰ ਉਹ ਚਾਹੁਣ ਤਾਂ ਮੈਨੂੰ ਫ਼ੋਨ ਕਰਕੇ ਪਿਛਲੀ ਸਰਕਾਰ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹਨ।

  • Share this:

    ਚੰਡੀਗੜ੍ਹ-  ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਸੂਬੇ ਵਿੱਚੋਂ ਗਾਇਬ ਹਨ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀ ਸੂਬੇ 'ਚ ਉਨ੍ਹਾਂ ਦੀ ਗੈਰ-ਹਾਜ਼ਰੀ 'ਤੇ ਸਵਾਲ ਉਠਾ ਰਹੇ ਹਨ। ਹਾਲਾਂਕਿ ਮੰਗਲਵਾਰ ਨੂੰ ਜਦੋਂ ਸੀਐਮ ਭਗਵੰਤ ਮਾਨ ਨੇ ਉਨ੍ਹਾਂ 'ਤੇ ਡਰ ਦੇ ਮਾਰੇ ਵਿਦੇਸ਼ ਭੱਜਣ ਦਾ ਦੋਸ਼ ਲਾਏ ਤਾਂ ਉਨ੍ਹਾਂ ਨੇ News18 ਨੂੰ ਦੱਸਿਆ ਕਿ ਉਹ 'ਫੋਟੋਫੋਬੀਆ' (Photophobia) ਨਾਂ ਦੀ ਬੀਮਾਰੀ ਦਾ ਸ਼ਿਕਾਰ ਹੋ ਗਏ ਹਨ ਅਤੇ ਅਮਰੀਕਾ 'ਚ ਆਪਣਾ ਇਲਾਜ ਕਰਵਾ ਰਹੇ ਹਨ।

    ਡਾਕਟਰਾਂ ਅਨੁਸਾਰ ਫੋਟੋ ਫੋਬੀਆ ਰੌਸ਼ਨੀ ਦੀ ਸੰਵੇਦਨਸ਼ੀਲਤਾ ਕਾਰਨ ਅੱਖਾਂ ਵਿੱਚ ਹੋਣ ਵਾਲੀ ਬੇਅਰਾਮੀ ਹੈ। ਰੋਸ਼ਨੀ-ਸੰਵੇਦਨਸ਼ੀਲ ਲੋਕ ਕਈ ਵਾਰੀ ਬਹੁਤ ਜ਼ਿਆਦਾ ਚਮਕਦਾਰ ਰੌਸ਼ਨੀ ਤੋਂ ਹੀ ਬੇਅਰਾਮੀ ਦਾ ਅਨੁਭਵ ਕਰਦੇ ਹਨ। ਰੌਸ਼ਨੀ ਦੀ ਕੋਈ ਵੀ ਮਾਤਰਾ ਕਈ ਮਾਮਲਿਆਂ ਵਿੱਚ ਬੇਅਰਾਮੀ ਦਾ ਕਾਰਨ ਬਣ ਸਕਦੀ ਹੈ।

    ਸਾਬਕਾ ਸੀਐਮ ਚਰਨਜੀਤ ਚੰਨੀ ਨੇ ਦੱਸਿਆ ਕਿ ਉਹ ‘ਫੋਟੋ ਫੋਬੀਆ’ ਦਾ ਸ਼ਿਕਾਰ ਹੋਣ ਤੋਂ ਬਾਅਦ ਅਮਰੀਕਾ ਆਏ ਸਨ। ਇਸ ਦਾ ਇਲਾਜ ਅਜੇ ਵੀ ਜਾਰੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਇਸ ਬੀਮਾਰੀ ਲਈ ਦਵਾਈਆਂ ਦਿੱਤੀਆਂ ਹਨ ਅਤੇ ਉਹ ਕਾਫੀ ਰਿਕਵਰ ਹੋ ਚੁੱਕੇ ਹਨ। ਇਸ ਤੋਂ ਇਲਾਵਾ, ਉਹ ਆਪਣੀ ਪੀਐਚਡੀ ਲਈ ਥੀਸਿਸ ਵੀ ਪੂਰਾ ਕਰ ਰਹੇ ਹਨ। ਚੰਨੀ ਖੁਦ ਕਾਂਗਰਸ 'ਤੇ ਥੀਸਿਸ ਲਿਖ ਰਹੇ ਹਨ ਕਿ ਭਾਰਤ 'ਚ ਕਾਂਗਰਸ ਕਿਵੇਂ ਵਧੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲਦੀ ਠੀਕ ਹੋ ਕੇ ਭਾਰਤ ਪਰਤਣਗੇ।

    ਸੀਐਮ ਭਗਵੰਤ ਮਾਨ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ, ਜੇਕਰ ਉਹ ਚਾਹੁਣ ਤਾਂ ਮੈਨੂੰ ਫ਼ੋਨ ਕਰਕੇ ਪਿਛਲੀ ਸਰਕਾਰ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹਨ।


    ED  ਨੇ ਚੰਨੀ ਤੋਂ ਛੇ ਘੰਟੇ ਪੁੱਛਗਿੱਛ ਕੀਤੀ ਸੀ

    ਮੁੱਖ ਮੰਤਰੀ ਬਣਨ ਦੇ ਬਾਵਜੂਦ ਚਰਨਜੀਤ ਸਿੰਘ ਚੰਨੀ ਆਪਣੀਆਂ ਦੋ ਵਿਧਾਨ ਸਭਾ ਸੀਟਾਂ ਵਿੱਚੋਂ ਇੱਕ ਵੀ ਨਹੀਂ ਜਿੱਤ ਸਕੇ। ਸੱਤਾ ਤਬਦੀਲੀ ਤੋਂ ਬਾਅਦ ਚਰਨਜੀਤ ਚੰਨੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਰੀਬ 6 ਘੰਟੇ ਪੁੱਛਗਿੱਛ ਕੀਤੀ ਸੀ। ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਭਤੀਜਾ ਭੁਪਿੰਦਰ ਸਿੰਘ ਹਨੀ ਵੀ ਵਿਜੀਲੈਂਸ ਦੇ ਘੇਰੇ ਵਿੱਚ ਆ ਗਿਆ ਸੀ। ਇਸ ਬਾਰੇ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਉਨ੍ਹਾਂ ਕੁਝ ਗਲਤ ਕੀਤਾ ਹੈ, ਜਿਸ ਕਾਰਨ ਉਹ ਵਿਦੇਸ਼ ਭੱਜ ਗਏ ਹਨ। ਹਾਲਾਂਕਿ ਚੰਨੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।

    Published by:Ashish Sharma
    First published:

    Tags: Charanjit Singh Channi, Punjab Congress, USA