Home /News /punjab /

ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਹ ਸਵਾਗਤਯੋਗ ਹੈ: ਪ੍ਰਨੀਤ ਕੌਰ

ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਹ ਸਵਾਗਤਯੋਗ ਹੈ: ਪ੍ਰਨੀਤ ਕੌਰ

ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਹ ਸਵਾਗਤਯੋਗ ਹੈ: ਪ੍ਰਨੀਤ ਕੌਰ (ਫਾਇਲ ਫੋਟੋ)

ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਹ ਸਵਾਗਤਯੋਗ ਹੈ: ਪ੍ਰਨੀਤ ਕੌਰ (ਫਾਇਲ ਫੋਟੋ)

ਉਨ੍ਹਾਂ ਅੱਜ ਟਵੀਟ ਕੀਤਾ,‘ ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਹ ਸਵਾਗਤਯੋਗ ਹੈ। ਮੈਂ ਹਮੇਸ਼ਾ ਪਾਰਟੀ ਅਤੇ ਲੋਕਾਂ ਨੂੰ ਆਪਣਾ ਸਰਵੋਤਮ ਦਿੱਤਾ, ਜਿਨ੍ਹਾਂ ਨੇ ਮੈਨੂੰ ਵਾਰ-ਵਾਰ ਚੁਣਿਆ ਹੈ। ਮੈਨੂੰ ਮੇਰੇ ਲੋਕਾਂ ਤੋਂ ਤਾਕਤ ਮਿਲਦੀ ਹੈ। ਬਾਕੀ ਸਭ ਬੇਕਾਰ ਹੈ।’

  • Share this:

ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਅੱਜ ਕਿਹਾ ਕਿ ਕਾਂਗਰਸ ਉਨ੍ਹਾਂ ਬਾਰੇ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਸ ਦਾ ਸੁਆਗਤ ਹੈ।

ਉਨ੍ਹਾਂ ਅੱਜ ਟਵੀਟ ਕੀਤਾ,‘ ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਹ ਸਵਾਗਤਯੋਗ ਹੈ। ਮੈਂ ਹਮੇਸ਼ਾ ਪਾਰਟੀ ਅਤੇ ਲੋਕਾਂ ਨੂੰ ਆਪਣਾ ਸਰਵੋਤਮ ਦਿੱਤਾ, ਜਿਨ੍ਹਾਂ ਨੇ ਮੈਨੂੰ ਵਾਰ-ਵਾਰ ਚੁਣਿਆ ਹੈ। ਮੈਨੂੰ ਮੇਰੇ ਲੋਕਾਂ ਤੋਂ ਤਾਕਤ ਮਿਲਦੀ ਹੈ। ਬਾਕੀ ਸਭ ਬੇਕਾਰ ਹੈ।’

ਬੀਤੇ ਦਿਨ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਉਨ੍ਹਾਂ ਨੂੰ ਕਾਂਗਰਸ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ’ਚ ਜੁਆਬ ਦੇਣ ਲਈ ਕਿਹਾ ਹੈ। ਪ੍ਰਨੀਤ ਕੌਰ ਪਟਿਆਲਾ ਤੋਂ ਚੌਥੀ ਵਾਰ ਕਾਂਗਰਸ ਤਰਫ਼ੋਂ ਸੰਸਦ ਮੈਂਬਰ ਬਣੇ ਹਨ।

ਉਹ 1999, 2004, 2009 ’ਚ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਰਹੇ। ਉਹ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ’ਤੇ ਵੀ ਰਹੇ ਪਰ 2014 ’ਚ ‘ਆਪ’ ਦੇ ਡਾ. ਧਰਮਵੀਰ ਗਾਂਧੀ ਤੋਂ ਚੋਣ ਹਾਰ ਗਏ ਸਨ। ਇਸ ਦੌਰਾਨ ਪਟਿਆਲਾ ਸ਼ਹਿਰ ਦੀ ਜ਼ਿਮਨੀ ਚੋਣ ਜਿੱੱਤ ਕੇ ਉਹ ਵਿਧਾਇਕ ਵੀ ਬਣੇ ਸਨ। ਸਾਲ 2019 ’ਚ ਉਹ ਮੁੜ ਸੰਸਦ ਮੈਂਬਰ ਚੁਣੇ ਗਏ।

Published by:Gurwinder Singh
First published:

Tags: Captain, Captain Amarinder Singh, Praneet Kaur