• Home
  • »
  • News
  • »
  • punjab
  • »
  • WHEN THE DEPUTY CHIEF MINISTER WAS STOPPED FROM GOING AHEAD BY THE CONGRESSMEN WHO CAME TO MEET HIM WITH BOUQUETS

ਜਦੋਂ ਉਪ ਮੁੱਖ ਮੰਤਰੀ ਨੂੰ ਗੁਲਦਸਤਾ ਲੈ ਕੇ ਮਿਲਣ ਆਏ ਕਾਂਗਰਸੀਆਂ ਨੂੰ ਅੱਗੇ ਜਾਣ ਤੋਂ ਰੋਕਿਆ  

ਕਾਂਗਰਸੀ ਆਗੂ ਹਰਮੇਸ਼ ਪੱਕਾ ਨੇ ਲਾਏ ਖ਼ਜ਼ਾਨਾ ਮੰਤਰੀ ਦੇ ਰਿਸ਼ਤੇਦਾਰ ਤੇ ਧੱਕੇ ਮਾਰ ਕੇ ਰੈਸਟ ਹਾਊਸ ਵਿੱਚੋਂ ਬਾਹਰ ਕੱਢਣ ਦੇ ਦੋਸ਼ 

  • Share this:
ਬਠਿੰਡਾ- ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਬਠਿੰਡਾ ਦੌਰੇ ਉਤੇ ਆਏ। ਇਸ ਮੌਕੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਧਰਮਪਤਨੀ ਵੀਨੂ ਬਾਦਲ ਦੀ ਅਗਵਾਈ ਵਿੱਚ ਕਾਂਗਰਸੀ ਲੀਡਰਾਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਥਰਮਲ ਦੇ ਰੈਸਟ ਹਾਊਸ ਵਿਚ ਉਸ ਸਮੇਂ ਮਾਹੌਲ ਹੈਰਾਨਗੀ ਵਾਲਾ ਬਣ ਗਿਆ ਜਦੋ ਗੁਲਦਸਤਾ ਲੈ ਕੇ ਉਪ ਮੁੱਖ ਮੰਤਰੀ ਨੂੰ ਮਿਲਣ ਆਏ ਕਾਂਗਰਸੀ ਆਗੂ ਹਰਮੇਸ਼ ਪੱਕਾ ਨੂੰ ਸਰਕਟ ਹਾਊਸ ਵਿਚ ਅੱਗੇ ਨਾ ਜਾਣ ਦਿੱਤਾ ਅਤੇ ਪੁਲੀਸ ਦੀ ਗੱਡੀ ਵਿਚ ਬਿਠਾ ਕੇ ਸਰਕਟ ਹਾਊਸ ਹਾਊਸ ਵਿੱਚੋਂ ਬਾਹਰ ਕੱਢਿਆ ਗਿਆ । ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਮੀਡੀਆ ਮੌਕੇ ਤੇ ਮੌਜੂਦ ਰਿਹਾ।



ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ ਹਰਮੇਸ਼ ਪੱਕਾ ਨੇ ਦੋਸ਼ ਲਾਏ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੋਜੋ ਨੇ ਉਸ ਨੂੰ ਧੱਕੇ ਮਾਰ ਕੇ ਸਰਕਟ ਹਾਊਸ ਵਿੱਚੋਂ ਬਾਹਰ ਕੱਢਿਆ ਹੈ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਣ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮਨਪ੍ਰੀਤ ਬਾਦਲ ਅਤੇ ਉਸਦੇ ਰਿਸ਼ਤੇਦਾਰ ਵੱਲੋਂ ਟਕਸਾਲੀ ਕਾਂਗਰਸੀ ਪਰਿਵਾਰਾਂ ਨੂੰ ਨਜ਼ਰਅੰਦਾਜ਼  ਕਰਕੇ ਪਾਰਟੀ ਤੋਂ ਪਾਸੇ ਕੀਤਾ ਜਾ ਰਿਹਾ ਹੈ ਅਤੇ ਆਪਣੇ ਖਾਸ ਚਹੇਤਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 42 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ ਪਰ ਅੱਜ ਬਠਿੰਡਾ ਵਿੱਚ ਕਾਂਗਰਸ ਦੇ ਹਾਲਾਤ ਬਦ ਤੋਂ ਬਦਤਰ ਕਰ ਦਿੱਤੇ ਹਨ, ਜਿਸ ਲਈ ਖਜ਼ਾਨਾ ਮੰਤਰੀ ਅਤੇ ਉਸਦੀ ਟੀਮ ਜ਼ਿੰਮੇਵਾਰ ਹੈ । ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨਾਲ ਕੀਤੇ ਦੁਰਵਿਵਹਾਰ ਬਾਰੇ ਉਹ ਜਲਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜਾਣਕਾਰੀ ਦੇਣਗੇ।
Published by:Ashish Sharma
First published:
Advertisement
Advertisement