ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਮਹਾਂਰਾਸ਼ਟਰ ਦਾ ਰਾਜਪਾਲ ਲਾਉਣ ਬਾਰੇ ਹੋ ਰਹੀ ਚਰਚਾ ਉਤੇ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਆਖਿਆ ਹੈ ਕਿ ਅਜੇ ਤੱਕ ਅਜਿਹਾ ਕੋਈ ਸੁਨੇਹਾ ਉਨ੍ਹਾਂ ਕੋਲ ਨਹੀਂ ਆਇਆ ਹੈ।
ਉਨ੍ਹਾਂ ਕਿਹਾ ਕਿ ਅਜੇ ਤੱਕ ਕੇਂਦਰ ਨਾਲ ਕੋਈ ਗੱਲ ਨਹੀਂ ਹੋਈ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵੀ ਜ਼ਿੰਮੇਵਾਰੀ ਦੇਣਗੇ, ਖੁਸ਼ੀ-ਖੁਸ਼ੀ ਮਨਜ਼ੂਰ ਹੋਵੇਗੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਆਈ ਹੈ।
ਉਨ੍ਹਾਂ ਕਿਹਾ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਕੋ ਗੱਲ ਕਹੀ ਸੀ ਕਿ ਉਹ ਜੋ ਵੀ ਜ਼ਿੰਮੇਵਾਰੀ ਦੇਣਗੇ, ਉਨ੍ਹਾਂ ਨੂੰ ਮਨਜੂਰ ਹੋਵੇਗੀ। ਉਹ ਜਿਥੇ ਵੀ ਚਾਹੁਣਗੇ, ਜਦੋਂ ਚਾਹੁਣਗੇ, ਉਹ ਖੁਸ਼ੀ-ਖੁਸ਼ੀ ਜਾਣ ਲਈ ਤਿਆਰ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Captain, Captain Amarinder Singh, Modi government, Narendra modi