Home /News /punjab /

ਸਾਢੇ ਚਾਰ ਸਾਲਾਂ ਤੋਂ ਸੁੱਤੀ ਕਾਂਗਰਸ ਸਰਕਾਰ ਕੋਲ ਕਿਹੜਾ ਅਲਾਦੀਨ ਦਾ ਚਿਰਾਗ ਆ ਗਿਐ ਸਭ ਕੁਝ ਮੁਫ਼ਤ ਵੰਡ ਰਹੀ ਹੈ: ਭਾਜਪਾ

ਸਾਢੇ ਚਾਰ ਸਾਲਾਂ ਤੋਂ ਸੁੱਤੀ ਕਾਂਗਰਸ ਸਰਕਾਰ ਕੋਲ ਕਿਹੜਾ ਅਲਾਦੀਨ ਦਾ ਚਿਰਾਗ ਆ ਗਿਐ ਸਭ ਕੁਝ ਮੁਫ਼ਤ ਵੰਡ ਰਹੀ ਹੈ: ਭਾਜਪਾ

ਸਾਢੇ ਚਾਰ ਸਾਲਾਂ ਤੋਂ ਸੁੱਤੀ ਕਾਂਗਰਸ ਸਰਕਾਰ ਕੋਲ ਕਿਹੜਾ ਅਲਾਦੀਨ ਦਾ ਚਿਰਾਗ ਆ ਗਿਐ ਸਭ ਕੁਝ ਮੁਫ਼ਤ ਵੰਡ ਰਹੀ ਹੈ: ਭਾਜਪਾ (ਸੰਕੇਤਕ ਫੋਟੋ)

ਸਾਢੇ ਚਾਰ ਸਾਲਾਂ ਤੋਂ ਸੁੱਤੀ ਕਾਂਗਰਸ ਸਰਕਾਰ ਕੋਲ ਕਿਹੜਾ ਅਲਾਦੀਨ ਦਾ ਚਿਰਾਗ ਆ ਗਿਐ ਸਭ ਕੁਝ ਮੁਫ਼ਤ ਵੰਡ ਰਹੀ ਹੈ: ਭਾਜਪਾ (ਸੰਕੇਤਕ ਫੋਟੋ)

 • Share this:
  PANKAJ KAPAHI

  ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੇ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੀਆਂ ਚੋਣ ਰੈਲੀਆਂ ਵਿੱਚ ਪੰਜਾਬ ਦੇ ਲੋਕਾਂ ਲਈ ਮੁਫ਼ਤ ਦੇ ਕੀਤੇ ਐਲਾਨਾਂ ਨੂੰ ਆੜੇ ਹੱਥੀਂ ਲੈਂਦੀਆਂ ਕਿਹਾ ਕਿ ਸਭ ਤੋਂ ਪਹਿਲਾਂ ਜਨਤਾ ਨੂੰ ਇਹ ਜਵਾਬ ਦੇਣ ਕਿ ਇਨ੍ਹਾਂ ਐਲਾਨਾਂ ਲਈ ਫੰਡ ਕਿੱਥੋਂ ਆਉਣਗੇ?

  ਇਹ ਸਾਰੇ ਐਲਾਨ ਕਿੰਨੇ ਸਮੇਂ ਵਿੱਚ ਪੂਰੇ ਹੋਣਗੇ? ਕਿਉਂਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਈ ਵਾਰ ਕਿਹਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਗਠਿਤ ਆਹਲੂਵਾਲੀਆ ਕਮੇਟੀ ਨੇ ਵੀ ਪੰਜਾਬ ਸਰਕਾਰ ਨੂੰ ਆਪਣੇ ਵਿੱਤੀ ਖਰਚੇ ਪੂਰੀ ਤਰ੍ਹਾਂ ਘਟਾਉਣ ਅਤੇ ਨਵੀਆਂ ਭਰਤੀਆਂ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਪਰ ਮੁੱਖ ਮੰਤਰੀ ਚੰਨੀ ਆਪਣੇ ਗਲਤ ਫੈਸਲਿਆਂ ਕਾਰਨ ਪੰਜਾਬ ਨੂੰ ਕੰਗਾਲੀ ਦੀ ਕਗਾਰ 'ਤੇ ਲਿਜਾਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ।

  ਮੁੱਖ ਮੰਤਰੀ ਕੇਜਰੀਵਾਲ ਵੀ ਅਜਿਹਾ ਹੀ ਕਰ ਰਹੇ ਹਨ। ਜੀਵਨ ਗੁਪਤਾ ਨੇ ਮੁੱਖ ਮੰਤਰੀ ਚੰਨੀ ਵੱਲੋਂ ਜਨਤਾ ਨੂੰ ਕੇਬਲ ਲਈ 100 ਰੁਪਏ ਦੇਣ 'ਤੇ ਚੁਟਕੀ ਲੈਂਦਿਆਂ ਸਵਾਲ ਕੀਤਾ ਕਿ ਕਿ ਚੰਨੀ ਸਾਹਿਬ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਦੇ ਟਰਾਈ (TRAI) ਵਿਭਾਗ ਵੱਲੋਂ ਇਸ ਲਈ 130 ਰੁਪਏ ਦੀ ਫੀਸ ਤੈਅ ਕੀਤੀ ਗਈ ਹੈ, ਜਿਸ 'ਤੇ ਜੀ.ਐੱਸ.ਟੀ. ਅਤੇ ਹੋਰ ਖਰਚੇ ਵੱਖਰੇ ਹਨ। ਚੰਨੀ ਸਾਹਿਬ, ਮੈਨੂੰ ਦੱਸੋ ਕਿ ਕੋਈ 300 ਰੁਪਏ ਦੀ ਕੀਮਤ ਵਾਲੀ ਚੀਜ਼ 100 ਰੁਪਏ ‘ਚ ਕਿਵੇਂ ਦੇਵੇਗਾ ਅਤੇ ਜੇ ਉਹ ਦੇਵੇਗਾ ਤਾਂ ਉਸ ਦਾ ਨੁਕਸਾਨ ਕੌਣ ਭਰੇਗਾ?

  ਗੁਪਤਾ ਨੇ ਸਿੱਧੂ ਨੂੰ ਸਵਾਲ ਕਰਦਿਆਂ ਕਿਹਾ ਕਿ ਸਾਢੇ ਚਾਰ ਸਾਲਾਂ 'ਚ ਪੰਜਾਬ ਸਰਕਾਰ ਅਤੇ ਸਿੱਧੂ ਦੋਨੋਂ ਕਿੱਥੇ ਸੁੱਤੇ ਹੋਏ ਸਨ? ਉਦੋਂ ਇਹਨਾਂ ਨੂੰ ਜਨਤਾ ਦਾ ਭਲਾ ਕਰਨ ਦਾ ਖਿਆਲ ਨਹੀਂ ਆਇਆ? ਸਿੱਧੂ ਵਾਰ-ਵਾਰ ਕਹਿ ਰਹੇ ਹਨ ਕਿ ਜੇਕਰ ਤੁਹਾਡੇ ਕੋਲ ਫੰਡ ਨਹੀਂ ਹਨ ਅਤੇ ਤੁਸੀਂ ਸਿਰਫ਼ ਐਲਾਨ ਹੀ ਕਰ ਰਹੇ ਹੋ ਤਾਂ ਲੋਕਾਂ ਦਾ ਫਾਇਦਾ ਕਿਵੇਂ ਹੋਵੇਗਾ। ਤਾਂ ਸਿੱਧੂ ਸਾਹਿਬ ਦੱਸੋ ਕਿ ਜੇਕਰ ਤੁਹਾਡਾ ਵਿੱਤ ਮੰਤਰੀ ਕਹਿ ਰਿਹਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਤਾਂ ਚੰਨੀ ਸਾਹਿਬ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਐਲਾਨਾਂ ਲਈ ਪੈਸਾ ਕਿੱਥੋਂ ਆਵੇਗਾ? ਕਿ ਪੰਜਾਬ ਸਰਕਾਰ ਪੰਜਾਬ ਨੂੰ ਵੇਚਣ ਜਾਂ ਵੱਡਾ ਕਰਜ਼ਾ ਲੈਣ ਦੀ ਤਿਆਰੀ ਤਾਂ ਨਹੀਂ ਕਰ ਰਹੀ?

  ਗੁਪਤਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲ ਪੈਸਾ ਹੈ ਤਾਂ ਚੰਨੀ ਸਾਹਬ ਅਤੇ ਸਿੱਧੂ ਦੱਸਣ ਕਿ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਸੜਕਾਂ 'ਤੇ ਕਿਉਂ ਹਨ? ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਪਹਿਲਾਂ ਆਪਣੇ ਗਿਰੇਬਾਨ 'ਚ ਝਾਤੀ ਮਾਰਨੀ ਚਾਹੀਦੀ ਹੈ ਕਿਉਂਕਿ ਜੋ ਖੁਦ ਭ੍ਰਿਸ਼ਟਾਚਾਰ 'ਚ ਸ਼ਾਮਲ ਹਨ, ਉਹ ਦੂਜਿਆਂ 'ਤੇ ਚਿੱਕੜ ਨਹੀਂ ਸੁੱਟ ਸਕਦੇ। ਕੇਜ਼ਰੀਵਾਲ ਸਰਕਾਰ ਖੁਦ ਹੀ ਘੁਟਾਲਿਆਂ ਨਾਲ ਭਰੀ ਹੋਈ ਹੈ।

  ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਲਈ ਹਰ ਸਾਲ ਕਰੀਬ 12000 ਕਰੋੜ ਦੀ ਲੋੜ ਹੈ। ਦੋ ਕਿਲੋਵਾਟ ਮੁਫਤ ਬਿਜਲੀ ਦੇਣ ਦਾ ਮਤਲਬ ਹੈ 3600 ਕਰੋੜ ਦਾ ਬਜਟ। ਇਹ ਸਭ ਮਿਲਾ ਕੇ ਲਗਭਗ 1,10,000 ਕਰੋੜ ਰੁਪਏ ਦਾ ਬਜਟ ਬਣਦਾ ਹੈ, ਜਦੋਂ ਕਿ ਪੰਜਾਬ ਸਰਕਾਰ ਦਾ 2021-22 ਲਈ ਪੇਸ਼ ਕੀਤਾ ਗਿਆ ਆਪਣਾ ਬਜਟ 1,68,015 ਕਰੋੜ ਰੁਪਏ ਹੈ। ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਵਿਕਾਸ ਲਈ ਵਿਸਤ੍ਰਿਤ ਯੋਜਨਾ ਲੈ ਕੇ ਆਵੇਗੀ।

  ਭਾਜਪਾ ਜੋ ਵੀ ਕਹੇਗੀ ਉਸ ਨੂੰ ਪੂਰਾ ਕਰੇਗੀ, ਕਿਉਂਕਿ ਭਾਜਪਾ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਜਨਤਾ ਅਤੇ ਵਪਾਰੀਆਂ ਨਾਲ ਗੱਲ ਕਰਕੇ ਤਿਆਰ ਕੀਤਾ ਜਾਵੇਗਾ ਅਤੇ ਭਾਜਪਾ ਇਸ ਪ੍ਰਤੀ ਵਚਨਬੱਧ ਹੈ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੋਵੇਗੀI ਭਾਜਪਾ ਪੰਜਾਬ ਨੂੰ ਮਾਫੀਆ ਮੁਕਤ, ਭ੍ਰਿਸ਼ਟਾਚਾਰ ਮੁਕਤ, ਨਸ਼ਾ ਮੁਕਤ ਅਤੇ ਰੁਜ਼ਗਾਰ ਭਰਪੂਰ ਪੰਜਾਬ ਦੇਣ ਦਾ ਵਾਅਦਾ ਕਰਦੀ ਹੈ ਅਤੇ ਇਸ ਲਈ ਵਚਨਬੱਧ ਹੈ।
  Published by:Gurwinder Singh
  First published:

  Tags: Assembly Elections 2022, Charanjit Singh Channi, Punjab Assembly election 2022, Punjab Assembly Polls 2022, Punjab BJP

  ਅਗਲੀ ਖਬਰ