Home /News /punjab /

ਪੰਚਾਇਤੀ ਚੋਣਾਂ: ਵੋਟਰਾਂ ਨੂੰ ਲੁਭਾਉਣ ਲਈ ਘਰਾਂ ਦੇ ਬਾਹਰ ਰੱਖੀ ਜਾ ਰਹੀ ਹੈ ਸ਼ਰਾਬ

ਪੰਚਾਇਤੀ ਚੋਣਾਂ: ਵੋਟਰਾਂ ਨੂੰ ਲੁਭਾਉਣ ਲਈ ਘਰਾਂ ਦੇ ਬਾਹਰ ਰੱਖੀ ਜਾ ਰਹੀ ਹੈ ਸ਼ਰਾਬ

  • Share this:

    30 ਦਸੰਬਰ ਨੂੰ ਹੋਣ ਵਾਲੀਆਂ ਪੰਚਾਈਤਾਂ ਚੋਣਾਂ ਲਈ ਸਿਆਸੀ ਪਾਰਾ ਸਿਖ਼ਰਾਂ 'ਤੇ ਹੈ। ਤਕਰੀਬਨ ਹਰ ਜ਼ਿਲ੍ਹੇ ਤੋਂ ਵਿਵਾਦ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਮਾਛੀਵਾੜਾ ਦੇ ਇੱਕ ਪਿੰਡ ਚ ਬੀਤੀ ਰਾਤ ਸ਼ਰਾਬ ਵੰਡਣ ਦੇ ਮਾਮਲੇ ਤੇ ਵਿਵਾਦ ਵੀ ਹੋਇਆ ਕਿਉਂਕਿ ਇਸ ਪਿੰਡ ਚ ਸਰਪੰਚੀ ਦਾ ਇੱਕ ਉਮੀਦਵਾਰ ਡੇਰਿਆਂ ਚੋਂ ਖੜਾ ਹੈ ਅਤੇ ਦੂਜਾ ਆਬਾਦੀ ਚੋਂ ਖੜਾ ਹੈ। ਇਸ ਪਿੰਡ ਦੇ ਵੋਟਰ ਜੋ ਆਲੇ-ਦੁਆਲੇ ਰਹਿੰਦੇ ਹਨ ਆਪਣੇ ਉਮੀਦਵਾਰ ਨੂੰ ਜਿਤਾਉਣਾ ਚਾਹੁੰਦੇ ਹਨ ਜਦਕਿ ਦੂਜੇ ਪਾਸੇ ਜੋ ਘਰ ਪਿੰਡ ਵਿੱਚ ਹਨ ਉਨ੍ਹਾਂ ਚ ਜ਼ਿਆਦਾਤਰ ਵੋਟਰਾਂ ਦਾ ਜ਼ੋਰ ਹੈ ਕਿ ਉਨ੍ਹਾਂ ਦੇ ਪੱਖ ਦਾ ਉਮੀਦਵਾਰ ਸਰਪੰਚੀ ਦੀ ਚੋਣ ਜਿੱਤੇ। ਇਸ ਪਿੰਡ ਚ ਰਾਤ ਨੂੰ ਇੱਕ ਧੜੇ ਨੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਘਰਾਂ ਦੇ ਬਾਹਰ ਸ਼ਰਾਬ ਦੀਆਂ ਬੋਤਲਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦਾ ਦੂਜੀ ਪਾਰਟੀ ਵੱਲੋਂ ਵਿਰੋਧ ਕੀਤਾ ਗਿਆ। ਪਰ ਬਾਅਦ ਚ ਤਕਰਾਰ ਤੋਂ ਬਾਅਦ ਮਾਮਲਾ ਠੰਡਾ ਪੈ ਗਿਆ।

    First published:

    Tags: Panchayat polls