Home /News /punjab /

ਕੈਪਟਨ ਦਾ ਕਾਂਗਰਸ ਨੂੰ ਸਵਾਲ- UP, ਉੱਤਰਾਖੰਡ, ਗੋਆ ਤੇ ਮਨੀਪੁਰ ਵਿਚ ਹਾਰਾਂ ਲਈ ਜ਼ਿੰਮੇਵਾਰ ਕੌਣ...

ਕੈਪਟਨ ਦਾ ਕਾਂਗਰਸ ਨੂੰ ਸਵਾਲ- UP, ਉੱਤਰਾਖੰਡ, ਗੋਆ ਤੇ ਮਨੀਪੁਰ ਵਿਚ ਹਾਰਾਂ ਲਈ ਜ਼ਿੰਮੇਵਾਰ ਕੌਣ...

ਕਾਂਗਰਸ ਦੱਸੇ, UP, ਉੱਤਰਾਖੰਡ, ਗੋਆ ਤੇ ਮਨੀਪੁਰ ਵਿਚ ਮਿਲੀਆਂ ਹਾਰਾਂ ਲਈ ਜ਼ਿੰਮੇਵਾਰ ਕੌਣ: ਕੈਪਟਨ (ਫਾਇਲ ਫੋਟੋ)

ਕਾਂਗਰਸ ਦੱਸੇ, UP, ਉੱਤਰਾਖੰਡ, ਗੋਆ ਤੇ ਮਨੀਪੁਰ ਵਿਚ ਮਿਲੀਆਂ ਹਾਰਾਂ ਲਈ ਜ਼ਿੰਮੇਵਾਰ ਕੌਣ: ਕੈਪਟਨ (ਫਾਇਲ ਫੋਟੋ)

 • Share this:
  ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਮਿਲੀਆਂ ਹਾਰਾਂ ਲਈ ਕੌਣ ਜ਼ਿੰਮੇਵਾਰ ਹੈ।

  ਪੰਜਾਬ ਵਿਚ ਕੈਪਟਨ ਦੀ ਸਾਢੇ ਚਾਰ ਸਾਲਾਂ ਦੀ ਸਰਕਾਰ ਸਿਰ ਠੀਕਰਾ ਭੰਨਣ ਦੇ ਲਾਏ ਜਾ ਰਹੇ ਦੋਸ਼ਾਂ ਦਰਮਿਆਨ ਉਨ੍ਹਾਂ ਨੇ ਆਪਣੀ ਪੁਰਾਣੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਕਦੇ ਵੀ ਆਪਣੀ ਗ਼ਲਤੀਆਂ ਤੋਂ ਸਬਕ ਨਹੀਂ ਸਿੱਖੇਗੀ।

  ਕੈਪਟਨ ਨੇ ਟਵੀਟ ਕੀਤਾ, ‘‘ਕਾਂਗਰਸ ਦੀ ਲੀਡਰਸ਼ਿਪ ਕਦੇ ਵੀ ਸਬਕ ਨਹੀਂ ਸਿੱਖੇਗੀ! ਯੂਪੀ ਵਿੱਚ ਮਿਲੀ ਨਮੋੋਸ਼ੀਜਨਕ ਹਾਰ ਲਈ ਕੌਣ ਜ਼ਿੰਮੇਵਾਰ ਹੈ? ਮਨੀਪੁਰ, ਗੋਆ ਤੇ ਉੱਤਰਾਖੰਡ ਬਾਰੇ ਤੁਸੀਂ ਕੀ ਕਹੋਗੇ? ਕੰਧ ’ਤੇ ਵੱਡੇ ਅੱਖਰਾਂ ਵਿੱਚ ਜਵਾਬ ਲਿਖਿਆ ਹੈ, ਪਰ ਜਿਵੇਂ ਕਿ ਮੈਂ ਹਮੇਸ਼ਾ ਕਹਿੰਦਾ ਆਇਆ ਹਾਂ ਉਹ ਇਸ ਨੂੰ ਪੜ੍ਹਨ ਤੋਂ ਇਨਕਾਰੀ ਹੋਣਗੇ।’’

  ਕੈਪਟਨ ਨੇ ਇਹ ਟਿੱਪਣੀਆਂ ਕਾਂਗਰਸ ਆਗੂ ਤੇ ਪਾਰਟੀ ਤਰਜਮਾਨ ਰਣਦੀਪ ਸੁਰਜੇਵਾਲਾ ਵੱਲੋਂ ਇਕ ਦਿਨ ਪਹਿਲਾਂ ਦਿੱਤੇ ਬਿਆਨ ਦੇ ਸੰਦਰਭ ਵਿੱਚ ਕੀਤੀਆਂ ਹਨ।

  ਸੁਰਜੇਵਾਲਾ ਨੇ ਲੰਘੇ ਦਿਨ ਕਿਹਾ ਸੀ ਕਿ ਕਾਂਗਰਸ ਨੇ ਪੰਜਾਬ ਵਿੱਚ ਨਿਮਰ, ਸਾਫ਼ ਸੁਥਰੀ ਤੇ ਜ਼ਮੀਨ ਨਾਲ ਜੁੜੀ ਲੀਡਰਸ਼ਿਪ ਪੇਸ਼ ਕੀਤੀ ਸੀ, ਪਰ ਪਾਰਟੀ ਕੈਪਟਨ ਅਮਰਿੰਦਰ ਦੀ ਸਾਢੇ ਚਾਰ ਸਾਲਾ ਸਰਕਾਰ ਖਿਲਾਫ਼ ਉੱਠੀ ਸੱਤਾ ਵਿਰੋਧੀ ਲਹਿਰ ਨੂੰ ਠੱਲ੍ਹਣ ਵਿੱਚ ਨਾਕਾਮ ਰਹੀ ਤੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ। ਸੁਰਜੇਵਾਲਾ ਨੇ ਕਿਹਾ ਸੀ, ‘‘ਪੰਜ ਰਾਜਾਂ ਦੇ ਚੋਣ ਨਤੀਜੇ ਪਾਰਟੀ ਦੀਆਂ ਇੱਛਾਵਾਂ ਤੋਂ ਉਲਟ ਸਨ।
  Published by:Gurwinder Singh
  First published:

  Tags: Captain, Captain Amarinder Singh, Election Results 2022, Punjab Assembly Election Results 2022, Punjab congess

  ਅਗਲੀ ਖਬਰ