Home /News /punjab /

Diljit Dosanjh: ਦਿਲਜੀਤ ਦੇ ਬਿਆਨ ‘ਤੇ ਕਿਉਂ ਭੱਖਿਆ ਵਿਵਾਦ, ਸੁਖਬੀਰ ਬਾਦਲ ਬੋਲੇ- 100 ਪਰਸੈਂਟ ਸਰਕਾਰ ਦੀ ਨਾਲਾਇਕੀ

Diljit Dosanjh: ਦਿਲਜੀਤ ਦੇ ਬਿਆਨ ‘ਤੇ ਕਿਉਂ ਭੱਖਿਆ ਵਿਵਾਦ, ਸੁਖਬੀਰ ਬਾਦਲ ਬੋਲੇ- 100 ਪਰਸੈਂਟ ਸਰਕਾਰ ਦੀ ਨਾਲਾਇਕੀ

Diljit Dosanjh Sukhbir Singh Badal

Diljit Dosanjh Sukhbir Singh Badal

Sukhbir Badal On Diljit Dosanjh Statement: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh ) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਆਪਣੀ ਫਿਲਮਾਂ ਦੇ ਨਾਲ-ਨਾਲ ਉਹ ਬਿਆਨ ਨੂੰ ਲੈ ਕੇ ਚਰਚਾ ਵਿੱਚ ਹਨ। ਦੱਸ ਦੇਈਏ ਕਿ ਕਲਾਕਾਰ ਵੱਲੋਂ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਨੂੰ ਲੈ ਵੱਡਾ ਬਿਆਨ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸ ਉੱਪਰ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਦਰਅਸਲ, ਦਿਲਜੀਤ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਦੱਸਿਆ।

ਹੋਰ ਪੜ੍ਹੋ ...
  • Share this:

ਅਕਾਲੀ ਸੁਪਰੀਮੋ ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਟਵਿਟੱਰ ਉੱਪਰ ਪੋਸਟ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ‘ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਦਿੱਤੇ ਦਿਲਜੀਤ ਦੋਸਾਂਝ ਦੇ ਬਿਆਨ ਨਾਲ ਮੈਂ ਸਹਿਮਤ ਹਾਂ। ਉਸ ਨੇ ਸਹੀ ਕਿਹਾ ਕਿ ਇਹ 100 ਪਰਸੈਂਟ ਸਰਕਾਰ ਦੀ ਨਾਲਾਇਕੀ ਹੈ। ਪੰਜਾਬ ਨੇ ਆਪਣਾ ਇੱਕ ਨੌਜਵਾਨ, ਸਫਲ ਤੇ ਪਿਆਰਾ ਬੱਚਾ ਖੋਹ ਦਿੱਤਾ ਹੈ। ਪਹਿਲਾਂ ਸਰਕਾਰ ਨੇ ਮੂਸੇਵਾਲਾ ਦੀ ਸਕਿਉਰਟੀ ਘਟਾਈ ਫਿਰ ਉਸ ਗੱਲ ਨੂੰ ਮੀਡੀਆ ‘ਚ ਲੀਕ ਕੀਤਾ।’ ਇਸਦੇ ਆਖਿਰ ਵਿੱਚ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਵ ਨੂੰ ਵੀ ਟੈਗ ਕੀਤਾ ਗਿਆ ਹੈ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਇਸ ਕਤਲ ਮਾਮਲੇ ਵਿੱਚ ਕਈ ਆਰੋਪੀ ਗ੍ਰਿਫਤਾਰ ਕਰ ਲਏ ਗਏ ਹਨ। ਹਾਲਾਂਕਿ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਕੈਲੀਫੋਰਨੀਆ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸਨੂੰ ਜਲਦ ਹੀ ਪੰਜਾਬ ਲਿਆਦਾ ਜਾਵੇਗਾ।

Published by:Rupinder Kaur Sabherwal
First published:

Tags: Diljit Dosanjh, Entertainment, Entertainment news, Punjab, Sidhu Moose Wala, Sukhbir, Sukhbir Badal