Home /News /punjab /

ਬੇਅਦਬੀ ਦੀਆਂ ਘਟਨਾਵਾਂ ਚੋਣਾਂ ਮੌਕੇ ਹੀ ਕਿਉਂ ਵਾਪਰਦੀਆਂ ਹਨ, ਜਾਂਚ ਹੋਣੀ ਚਾਹੀਦੀ ਹੈ: ਅਸ਼ਵਨੀ ਸ਼ਰਮਾ

ਬੇਅਦਬੀ ਦੀਆਂ ਘਟਨਾਵਾਂ ਚੋਣਾਂ ਮੌਕੇ ਹੀ ਕਿਉਂ ਵਾਪਰਦੀਆਂ ਹਨ, ਜਾਂਚ ਹੋਣੀ ਚਾਹੀਦੀ ਹੈ: ਅਸ਼ਵਨੀ ਸ਼ਰਮਾ

ਬੇਅਦਬੀ ਦੀਆਂ ਘਟਨਾਵਾਂ ਚੋਣਾਂ ਮੌਕੇ ਹੀ ਕਿਉਂ ਵਾਪਰਦੀਆਂ ਹਨ, ਜਾਂਚ ਹੋਣੀ ਚਾਹੀਦੀ ਹੈ: ਅਸ਼ਵਨੀ ਸ਼ਰਮਾ

ਬੇਅਦਬੀ ਦੀਆਂ ਘਟਨਾਵਾਂ ਚੋਣਾਂ ਮੌਕੇ ਹੀ ਕਿਉਂ ਵਾਪਰਦੀਆਂ ਹਨ, ਜਾਂਚ ਹੋਣੀ ਚਾਹੀਦੀ ਹੈ: ਅਸ਼ਵਨੀ ਸ਼ਰਮਾ

 • Share this:
  ਆਸ਼ੀਸ਼ ਸ਼ਰਮਾ

   ਬਰਨਾਲਾ:  ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ 35 ਵਿਧਾਨ ਸਭਾ ਹਲਕਿਆਂ ਵਿਚ ਹੋ ਚੁੱਕੀਆਂ ਹਨ।

  ਹੋਰਨਾਂ ਪਾਰਟੀਆਂ ਦੇ ਨੇਤਾਵਾਂ ਦੇ ਬੀਜੇਪੀ ਵਿਚ ਸ਼ਾਮਲ ਕਰਨ ਦੇ ਮਸਲੇ ਤੇ ਉਹਨਾਂ ਕਿਹਾ ਕਿ ਜੋ ਨੇਤਾ ਬੀਜੇਪੀ ਦੀਆਂ ਨੀਤੀਆਂ ਨਾਲ ਸਹਿਮਤ ਹਨ, ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਬਿਕਰਮ ਮਜੀਠਿਆ ਉਤੇ ਨਸ਼ਿਆਂ ਦੇ ਮਾਮਲੇ ਸਬੰਧੀ ਕੇਸ ਉਤੇ ਉਹਨਾਂ ਕਿਹਾ ਕਿ ਨਸ਼ੇ ਦੇ ਸਮੱਗਲਰ ਹਰ ਵਿਅਕਤੀ ਉਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਹ ਕਾਰਵਾਈ ਪੌਣੇ ਪੰਜ ਸਾਲ ਬਾਅਦ ਕਿਉਂ ਹੋਈ ਹੈ।

  ਰਾਜਨੀਤੀ ਕਾਰਨਾਂ ਕਰਕੇ ਇਹ ਪਰਚੇ ਨਹੀਂ ਹੋਣੇ ਚਾਹੀਦੇ, ਜੇਕਰ ਕੋਈ ਦੋਸ਼ੀ ਹੈ ਤਾਂ ਸਖ਼ਤ ਕਾਰਵਾਈ ਹੋਵੇ। ਸੂਬਾ ਪ੍ਰਧਾਨ ਨੇ ਬੇਅਦਬੀ ਦੇ ਮਾਮਲਿਆਂ ਉਤੇ ਕਿਹਾ ਕਿ ਇਹ ਘਟਨਾਵਾਂ ਬਹੁਤ ਮੰਦਭਾਗੀਆਂ ਹਨ। ਚੋਣਾਂ ਮੌਕੇ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ, ਇਸ ਦੀ ਵੱਡੇ ਪੱਧਰ ਉਤੇ ਜਾਂਚ ਹੋਣੀ ਚਾਹੀਦੀ ਹੈ।

  ਉਹਨਾਂ ਕਿਹਾ ਕਿ ਬੀਜੇਪੀ ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ, ਨਸ਼ਾ ਮੁਕਤ, ਰੁਜ਼ਗਾਰ ਦੇਣ ਵਾਲਾ, ਪੰਜਾਬ ਸਿਰਜੇਗੀ। ਇਸ ਸਬੰਧੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਜੇਪੀ ਨੂੰ ਪੰਜਾਬ ਵਿੱਚ ਮਜਬੂਤ ਕਰਨ ਲਈ ਹਲਕਾ ਪੱਧਰ ਤੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

  ਆਉਣ ਵਾਲੀਆਂ ਚੋਣਾ ਨੂੰ ਮਜਬੂਤੀ ਨਾਲ ਭਾਜਪਾ ਲੜਨ ਜਾ ਰਹੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਪੂਰੀ ਤਿਆਰੀ ਨਾਲ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ, ਨਸ਼ਾ ਮੁਕਤ, ਰੁਜ਼ਗਾਰ ਦੇਣ ਵਾਲਾ ਇੱਕ ਨਵਾਂ ਪੰਜਾਬ ਬੀਜੇਪੀ ਸਿਰਜਣ ਜਾ ਰਹੀ ਹੈ।
  Published by:Gurwinder Singh
  First published:

  Tags: Punjab Assembly Polls 2022, Punjab BJP

  ਅਗਲੀ ਖਬਰ