Home /News /punjab /

76 ਸਾਲਾਂ ਵਿਚ ਪੰਜਾਬ ਯੂਨੀਵਰਸਿਟੀ ਦਾ ਕੋਈ ਸਿੱਖ ਵਾਈਸ ਚਾਂਸਲਰ ਕਿਉਂ ਨਹੀਂ ਲਗਾਇਆ : ਸੁਖਬੀਰ ਸਿੰਘ ਬਾਦਲ ਨੇ ਉਪ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਵਿਤਕਰਾ ਬੰਦ ਕਰਨ ਲਈ ਆਖਿਆ

76 ਸਾਲਾਂ ਵਿਚ ਪੰਜਾਬ ਯੂਨੀਵਰਸਿਟੀ ਦਾ ਕੋਈ ਸਿੱਖ ਵਾਈਸ ਚਾਂਸਲਰ ਕਿਉਂ ਨਹੀਂ ਲਗਾਇਆ : ਸੁਖਬੀਰ ਸਿੰਘ ਬਾਦਲ ਨੇ ਉਪ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਵਿਤਕਰਾ ਬੰਦ ਕਰਨ ਲਈ ਆਖਿਆ

ਸੁਖਬੀਰ ਸਿੰਘ ਬਾਦਲ  (file photo)

ਸੁਖਬੀਰ ਸਿੰਘ ਬਾਦਲ (file photo)

ਯੂਨੀਵਰਸਿਟੀ ਵਿਚ ਵੱਖ-ਵੱਖ ਪੱਧਰ ’ਤੇ ਫਿਰਕੂ ਵਿਕਤਰਾ ਮੌਜੂਦ : ਸੁਖਬੀਰ ਸਿੰਘ ਬਾਦਲ

  • Share this:

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਵਿਚ ਸ਼ਰ੍ਹੇਆਮ ਫਿਰਕੂ ਵਿਤਕਰਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ 1947 ਤੋਂ ਅੱਜ ਤੱਕ ਇਕ ਵੀ ਸਿੱਖ ਚੇਹਰਾ ਨੂੰ ਵਾਈਸ ਚਾਂਸਲਰ ਨਿਯੁਕਤ ਨਹੀਂ ਕੀਤਾ ਗਿਆ।

ਉਹਨਾਂ ਮੰਗ ਕੀਤੀ ਕਿ ਹੁਣ ਜਦੋਂ ਮੌਜੂਦਾ ਵੀਸੀ ਦੇ ਅਸਤੀਫੇ ਕਾਰਨ ਵਾਈਸ ਚਾਂਸਲਰ ਦੀ ਆਸਾਮੀ ਖਾਲੀ ਹੋ ਗਈ ਹੈ ਤਾਂ ਕਿਸੇ ਯੋਗ ਤੇ ਪ੍ਰਮੁੱਖ ਸਿੱਖ ਵਿਦਵਾਨ ਨੁੰ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਹੀ ਅਰਥਾਂ ਵਿਚ ਮਾਣ ਮੱਤੇ ਵਿਦਵਾਨਾਂ ਦੀ ਪ੍ਰਤੀਕ ਤੇ ਪੰਜਾਬ ਦੀ ਮੌਜੂਦਾ ਸਭਿਆਚਾਰ ਪਛਾਣ ਹੈ ਜੋ ਪੰਜਾਬੀ ਬੋਲਦੇ ਇਲਾਕੇ ਵਜੋਂ ਸਥਾਪਿਤ ਕੀਤਾ ਗਿਆ ਸੀ।

ਭਾਰਤ ਦੇ ਉਪ ਰਾਸ਼ਟਰਪਤੀ, ਜੋ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੂੰ ਲਿਖੇ ਇਕ ਪੱਤਰ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਨੂੰ ਆਜ਼ਾਦ ਹੋਏ ਨੂੰ 76 ਸਾਲ ਹੋ ਚੁੱਕੇ ਹਨ ਤੇ ਇਹ ਯੂਨੀਵਰਸਿਟੀ ਜਿਸਦਾ ਨਾਂ ਸਿਰਫ ਇਸਦੇ ਜਨਮ ਅਸਥਾਨ ਵਾਲੇ ਰਾਜ ਜਿਥੇ ਸਿੱਖੀ ਹੋਂਦ ਵਿਚ ਆਈ, ਦੇ ਨਾਂ ’ਤੇ ਰੱਖਿਆ ਗਿਆ, ਵਿਚ ਹੁਣ ਤੱਕ ਕਿਸੇ ਵੀ ਸਿੱਖ ਦੀ ਵਾਈਸ ਚਾਂਸਲਰ ਵਜੋਂ ਨਿਯੁਕਤੀ ਨਹੀਂ ਹੋਈ। ਉਹਨਾਂ ਕਿਹਾ ਕਿ ਇਹ ਤਾਂ ਉਹੀ ਗੱਲ ਹੋਗਈ ਕਿ ਬਨਾਰਸ ਜਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਾਂ ਫਿਰ ਆਕਸਫੋਰਡ ਤੇ ਹਾਰਵਰਡ ਯੂਨੀਵਰਸਿਟੀਆਂ ਵਿਚ ਕਦੇ ਵੀ ਕੋਈ ਹਿੰਦੂ, ਮੁਸਲਿਮ ਜਾਂ ਇਸਾਈ ਵਾਈਸ ਚਾਂਸਲਰ ਨਹੀਂ ਬਣਾਇਆ ਗਿਆ।

ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਾਡੇ ਮਹਾਨ ਗੁਰੂ ਸਾਹਿਬਾਨ ਦੇ ਧਰਮ ਨਿਰਪੱਖ ਤੇ ਉਦਾਸ ਸੰਦੇਸ਼ ਦਾ ਪ੍ਰਤੀਕ ਹੈ ਅਤੇ ਕਿਸੇ ਵੀ ਤਰੀਕੇ ਦੇ ਫਿਰਕੂ ਵਿਤਕਰੇ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਸਾਡੀ ਸਿਰਫ ਇਹ ਮੰਗ ਹੀ ਨਹੀਂ ਹੈ ਕਿ ਸਿੱਖਾਂ ਨੂੰ ਇਥੇ ਪ੍ਰਮੁੱਖ ਅਹੁਦਿਆਂ ’ਤੇ ਤਾਇਨਾਤ ਕੀਤਾ ਜਾਵੇ ਬਲਕਿ ਸਾਡਾ ਤਾਂ ਇਹ ਕਹਿਣਾ ਹੈ ਕਿ ਇਸ ਅਹਿਮ ਸੰਸਥਾ ਵਿਚ ਅਹਿਮ ਅਹੁਦਿਆਂ ਤੋਂ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਪਾਸੇ ਨਹੀਂ ਕੀਤਾ ਜਾਣਾ ਚਾਹੀਦਾ ਜੋ ਕਿ ਮੌਜੂਦਾ ਸਮੇਂ ਵਿਚ ਕੀਤਾ ਜਾ ਰਿਹਾ ਹੈ।

ਬਾਦਲ ਨੇ ਕਿਹਾ ਕਿ ਵਿਤਕਰਾ ਸਿਰਫ ਵਾਈਸ ਚਾਂਸਲਰਾਂ ਦੀ ਨਿਯੁਕਤੀ ਵਿਚ ਹੀ ਨਹੀਂ ਹੋ ਰਿਹਾ ਬਲਕਿ ਉਹ ਹੇਠਲੇਪੱਧਰ ਤੱਕ ਹੋ ਰਿਹਾ ਹੈ। ਉਹਨਾਂ ਕਿਹਾ ਕਿਹੁਣ ਤੱਕ ਯੂਨੀਵਰਸਿਟੀ ਸੈਨੇਟ ਦੇ 36 ਮੈਂਬਰ ਨਾਮਜ਼ਦ ਹੋਏ ਹਨ ਜਿਹਨਾਂ ਵਿਚੋਂ ਸਿਰਫ ਦੋ ਸਿੱਖ ਹਨ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿਚ 14 ਪ੍ਰਮੁੱਖ ਅਕਾਦਮਿਕ ਅਤੇ ਪ੍ਰਸ਼ਾਸਕੀ ਆਸਾਮੀਆਂ ਜਿਹਨਾਂ ਵਿਚ ਡੀਨਾ ਯੂਨੀਵਰਸਿਟੀ ਇੰਸਟ੍ਰਕਸ਼ਨਜ਼, ਕੰਟਰੋਲਰ ਪ੍ਰੀਖਿਆਵਾ, ਐਫ ਡੀ ਓ, ਐਸ ਵਾਈ ਸੀ, ਡੀਨ ਵਿਦਿਆਰਥੀ ਭਲਾਈ ਵੀ ਸ਼ਾਮਲ ਹਨ, ’ਤੇ ਇਕ ਵੀ ਸਿੱਖ ਨਿਯੁਕਤ ਨਹੀਂ ਹੈ। ਉਹਨਾਂ ਕਿਹਾ ਕਿ ਇਹਪਹਿਲੀ ਵਾਰ ਹੋਇਆ ਹੈ ਕਿ ਨਾ ਤਾਂ ਯੂਨੀਵਰਸਿਟੀ ਦਾ ਰਜਿਸਟਰਾਰ ਸਿੱਖ ਹੈ ਤੇ ਨਾ ਹੀ ਵਾਈਸ ਚਾਂਸਲਰ ਸਿੱਖ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਮਾੜੇ ਹਾਲਾਤ ਇਹ ਹੈ ਕਿ ਜਿਹਨਾਂ ਦੀ ਨਿਯੁਕਤੀ ਅਹਿਮ ਅਹੁਦਿਆਂ ’ਤੇ ਕੀਤੀਗਈ, ਉਹ ਤਾਂ ਪੰਜਾਬੀ ਵੀ ਨਹੀਂ ਹਨ।


ਆਪਣੇ ਪੱਤਰ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਲਈ ਇਕ ਪ੍ਰੋਫੈਸ਼ਨਲ ਅਕਾਦਮਿਕ, ਬੌਧਿਕ ਤੇ ਸਭਿਆਚਾਰਕ ਰੂਹ ਤੇ ਅੰਤਰ ਆਤਮਾ ਵਜੋਂ ਸਥਾਪਿਤ ਕੀਤੀਗਈ ਸੀ ਜਿਸ ਵਾਸਤੇ ਸਦੀਆਂ ਤੋਂ ਗੁਰੂਆਂ ਪੀਰਾਂ ਦਾ ਇਕ ਜਨਮ ਅਸਥਾਨ ਤੇ ਸਿੱਖੀ ਦਾ ਧੁਰਾ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਕ ਪ੍ਰੋਫੈਸ਼ਨਲ, ਬੁੱਧੀਜੀਵੀ ਤੇ ਅਕਾਦਮਿਕ ਉਤਮਤਾ ਦੇ ਇੰਜਣ ਵਜੋਂ ਕੰਮ ਕਰਨ ਦੇ ਨਾਲ ਨਾਲ ਇਸ ਯੂਨੀਵਰਸਿਟੀ ਨੇ ਸਾਡੀ ਸਥਾਨਕ ਸਮਾਜਿਕ-ਧਾਰਮਿਕ ਅਤੇ ਸਭਿਆਚਾਰਕ ਪਛਾਣ ਵਾਸਤੇ ਕੰਮ ਕਰਨਾ ਸੀ । ਉਹਨਾਂ ਕਿਹਾ ਕਿ 1966 ਤੋਂ ਯੂਨੀਵਰਸਿਟੀ ਮਾਤ ਭਾਸ਼ਾ ਪੰਜਾਬੀ ਦੇ ਆਧਾਰ ’ਤੇ ਬਣਾਏ ਮੌਜੂਦਾ ਪੰਜਾਬ ਦੀ ਆਤਮਾ, ਮਨ ਤੇ ਜ਼ਮੀਰ ਰਹੀ ਹੈ। ਉਹਨਾਂ ਕਿਹਾ ਕਿ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਹੁਣ ਯੂਨੀਵਰਸਿਟੀ ਨਾਲ ਜੁੜੇ ਨਹੀਂ ਰਹਿ ਗਏ ਕਿਉਂਕਿ ਇਹਨਾਂ ਦਾ ਕੋਈ ਵੀ ਕਾਲਜ ਇਸਦਾ ਕੰਸਟੀਚਿਊਟ ਅਕਾਦਮਿਕ ਇਕਾਈ ਨਹੀਂ ਹੈ।

Published by:Ashish Sharma
First published:

Tags: Akali Dal, Panjab University Chandigarh, Sukhbir Badal