Home /News /punjab /

ਅੰਮ੍ਰਿਤਸਰ: ਪਤੀ ਵੱਲੋਂ ਖੁਦਕੁਸ਼ੀ ਕਰਨ ਪਿੱਛੋਂ ਪਤਨੀ ਨੇ ਵੀ ਲਿਆ ਫਾਹਾ

ਅੰਮ੍ਰਿਤਸਰ: ਪਤੀ ਵੱਲੋਂ ਖੁਦਕੁਸ਼ੀ ਕਰਨ ਪਿੱਛੋਂ ਪਤਨੀ ਨੇ ਵੀ ਲਿਆ ਫਾਹਾ

ਪੰਜਾਬ ਵਿਚ 18 ਸਾਲਾਂ ਵਿਚ 7,300 ਖੇਤ ਮਜ਼ਦੂਰਾਂ ਨੇ ਕੀਤੀ ਆਤਮ-ਹੱਤਿਆ: ਅਧਿਐਨ (ਸੰਕੇਤਕ ਫੋਟੋ)

ਪੰਜਾਬ ਵਿਚ 18 ਸਾਲਾਂ ਵਿਚ 7,300 ਖੇਤ ਮਜ਼ਦੂਰਾਂ ਨੇ ਕੀਤੀ ਆਤਮ-ਹੱਤਿਆ: ਅਧਿਐਨ (ਸੰਕੇਤਕ ਫੋਟੋ)

 • Share this:
  ਬੀਤੇ ਦਿਨ ਖੁਦਕੁਸ਼ੀ ਕਰ ਗਏ ਅੰਮ੍ਰਿਤਸਰ ਦੇ ਨਵਾਂ ਪਿੰਡ ਵਾਸੀ ਵਿਕਰਮਜੀਤ ਸਿੰਘ ਦੀ ਪਤਨੀ ਸੁਖਬੀਰ ਕੌਰ ਵੱਲੋਂ ਪਤੀ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਮ੍ਰਿਤਕ ਪਤੀ, ਪਤਨੀ ਪਿੱਛੇ ਆਪਣੀ ਇਕਲੌਤੀ 10-12 ਸਾਲਾ ਲੜਕੀ ਛੱਡ ਗਏ ਹਨ।

  ਦੱਸ ਦਈਏ ਕਿ ਇਕ ਹੋਟਲ ਦੇ ਕਮਰੇ ’ਚ ਵਿਕਰਮਜੀਤ ਸਿੰਘ ਨਾਂ ਦੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮੌਕੇ ਤੋਂ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡਿਓ ਵੀ ਬਣਾਈ ਹੈ। ਖੁਦਕੁਸ਼ੀ ਨੋਟ ਵਿਚ ਮ੍ਰਿਤਕ ਨੇ ਇਕ ਮਹਿਲਾ ਸਬ ਇੰਸਪੈਕਟਰ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ।

  ਉਸ ਨੇ ਲਿਖਿਆ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਲੋਕਾਂ ਰਾਹੀਂ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਬਲੈਕਮੇਲ ਕਰਦਿਆਂ ਉਸ ਕੋਲੋਂ 17-18 ਲੱਖ ਰੁਪਏ ਲਏ ਗਏ ਹਨ। ਇਸ ਮਾਮਲੇ ’ਚ ਉਸ ਨੇ ਕਈ ਵਿਅਕਤੀਆਂ ਦੇ ਨਾਂ ਦਿੱਤੇ ਹਨ, ਜਿਨ੍ਹਾਂ ਵਿਚ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਉਸ ਨੇ ਲਿਖਿਆ ਕਿ ਕਾਂਗਰਸ ਦੇ ਇਕ ਵਿਧਾਇਕ ਦੇ ਨਾਂ ਦੀ ਧਮਕੀ ਵੀ ਦਿੱਤੀ ਜਾਂਦੀ ਰਹੀ ਹੈ।
  Published by:Gurwinder Singh
  First published:

  Tags: Crime, Suicides

  ਅਗਲੀ ਖਬਰ