1 ਮਿੰਟ 'ਚ ਰਾਖ ਹੋਇਆ 32 ਲੱਖ ਚ ਬਣਿਆ ਦੇਸ਼ ਦਾ ਸਭ ਤੋਂ ਵੱਡਾ 'ਰਾਵਣ'

News18 Punjab
Updated: October 9, 2019, 10:22 AM IST
share image
1 ਮਿੰਟ 'ਚ ਰਾਖ ਹੋਇਆ 32 ਲੱਖ ਚ ਬਣਿਆ ਦੇਸ਼ ਦਾ ਸਭ ਤੋਂ ਵੱਡਾ 'ਰਾਵਣ'
1 ਮਿੰਟ 'ਚ ਰਾਖ ਹੋਇਆ ਦੇਸ਼ ਦਾ ਸਭ ਤੋਂ ਵੱਡਾ 'ਰਾਵਣ', ਦੇਖਣ ਪੁੱਜੇ ਲੱਖਾਂ ਲੋਕ

ਇਹ ਦੂਜਾ ਮੌਕਾ ਹੈ, ਜਦੋਂ ਟ੍ਰਾਈਸਿਟੀ 'ਚ ਇੰਨੇ ਉੱਚੇ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਗਿਆ ਹੈ। ਪਿਛਲੇ ਸਾਲ ਪੰਚਕੂਲਾ 'ਚ ਤੇਜਿੰਦਰ ਚੌਹਾਨ ਨੇ ਹੀ 210 ਫੁੱਟ ਦਾ ਪੁਤਲਾ ਬਣਾਇਆ ਸੀ...

  • Share this:
  • Facebook share img
  • Twitter share img
  • Linkedin share img
6 ਮਹੀਨਿਆਂ 'ਚ ਤਿਆਰ ਹੋਏ ਦੇਸ਼ ਦੇ ਸਭ ਤੋਂ ਉੱਚੇ 221 ਫੁੱਟ ਦੇ ਰਾਵਣ ਦਾ ਪੁਤਲਾ ਸਿਰਫ 1 ਮਿੰਟ 'ਚ ਹੀ ਰਾਖ ਬਣ ਗਿਆ। ਧਨਾਸ 'ਚ ਰਾਵਣ ਦਹਿਨ ਦੇਖਣ ਲਈ 1.50 ਲੱਖ ਤੋਂ ਜ਼ਿਆਦਾ ਲੋਕ ਮੌਜੂਦ ਰਹੇ। ਸ਼ਾਮ 4 ਵਜੇ ਤੋਂ ਹੀ ਲੋਕ ਇੱਥੇ ਰਾਵਣ ਦਹਿਨ ਨੂੰ ਦੇਖਣ ਲਈ ਇਕੱਠੇ ਹੋਣ ਲੱਗ ਪਏ ਸਨ। ਇਸ ਕਾਰਨ ਸੈਕਟਰ-25 ਤੋਂ ਲੈ ਕੇ ਮੁੱਲਾਂਪੁਰ ਤੱਕ ਲੰਬਾ ਜਾਮ ਲੱਗਾ ਰਿਹਾ। ਇਸ ਦੇ ਬਾਵਜੂਦ ਲੋਕ ਉਤਸੁਕਤਾ ਨਾਲ ਪੈਦਲ ਹੀ ਰਾਵਣ ਦਹਿਨ ਦੇਖਣ ਪੁੱਜੇ। ਸ਼ਾਮ 6.50 ਵਜੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਰਿਮੋਟ ਕੰਟਰੋਲ ਨਾਲ ਪੁਤਲੇ ਦਾ ਦਹਿਨ ਕੀਤਾ। 32 ਲੱਖ ਨਾਲ ਬਣੇ ਇਸ ਰਾਵਣ ਦੇ ਪੁਤਲੇ 'ਚ ਭਰੇ ਗਏ ਸਾਰੇ ਪਟਾਕੇ ਈਕੋ ਫਰੈਂਡਲੀ ਸਨ।

 
View this post on Instagram
 

👉 Comment your views 👇(Sach dssa mzza ni ayya jmma, 30 lakh valla ta lgya hi ni kujh) 👉 MENTION/TAG SOMEONE ☝️ 👉 Feel free to Repost And Don't forget to TAG us. ✔ 👉 Any kind of Advertisement & paid promotions also available. 💰💲 Admin :-👉@vikas_kumar_32 👉@rahul_1997_kumar Hashtag👇 #tallest #effigy #world #worldwide #ravana #hindu #hinduism #festive #dusshera #festiveseason #season #india #festival #proud #indian #share #youth #youngster #inspiration #video #instavideo #videoedits #tiktok #tiktokindia #videography #share 🚨NOTE :- ➡FOLLOW Once You will Be ADDICTED💕😍👍 ➡keep SHARE & SUPPORT ur page. 😊 ➡Youngster Stuff 💪


A post shared by TRICITY YOUNGSTERs Official👦💪👧 (@youngster_of_chandigarh) on


ਇਹ ਦੂਜਾ ਮੌਕਾ ਹੈ, ਜਦੋਂ ਟ੍ਰਾਈਸਿਟੀ 'ਚ ਇੰਨੇ ਉੱਚੇ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਗਿਆ ਹੈ। ਪਿਛਲੇ ਸਾਲ ਪੰਚਕੂਲਾ 'ਚ ਤੇਜਿੰਦਰ ਚੌਹਾਨ ਨੇ ਹੀ 210 ਫੁੱਟ ਦਾ ਪੁਤਲਾ ਬਣਾਇਆ ਸੀ। ਇਸ ਵਾਰ ਉਨ੍ਹਾਂ ਨੇ ਇਸ ਦੀ ਲੰਬਾਈ 11 ਫੁੱਟ ਤੱਕ ਵਧਾ ਦਿੱਤੀ। ਸਾਲ 1987 ਤੋਂ ਰਾਵਣ ਬਣਾ ਰਹੇ ਤੇਜਿੰਦਰ ਚੌਹਾਨ ਨੇ ਦੱਸਿਆ ਕਿ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ ਰਾਵਣ ਦੇ ਨਾਲ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਨਹੀਂ ਬਣਾਏ। ਰਾਵਣ ਦਾ ਪੁਤਲਾ ਹੀ ਇੰਨਾ ਵੱਡਾ ਸੀ ਕਿ ਇਸ ਦੇ ਲਈ 500 ਫੁੱਟ ਦਾ ਏਰੀਆ ਚਾਹੀਦਾ ਸੀ।


First published: October 9, 2019
ਹੋਰ ਪੜ੍ਹੋ
ਅਗਲੀ ਖ਼ਬਰ