• Home
 • »
 • News
 • »
 • punjab
 • »
 • WOMAN BODY FOUND IN SEMI NAKED STATE SUSPECTED OF MURDER AFTER RAPE CHANDIGARH

Chandigarh: ਅਰਧ ਨਗਨ ਹਾਲਤ 'ਚ ਮਿਲੀ ਔਰਤ ਦੀ ਲਾਸ਼, ਬਲਾਤਕਾਰ ਤੋਂ ਬਾਅਦ ਕਤਲ ਦਾ ਸ਼ੱਕ

Crime News: ਮੁੱਢਲੀ ਜਾਂਚ ਵਿੱਚ ਪੁਲੀਸ ਨੇ ਬਲਾਤਕਾਰ ਤੋਂ ਬਾਅਦ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਤਲ ਨੇ ਉਸ ਦੇ ਮੂੰਹ 'ਚ ਜਰਾਬ ਠੋਸ ਦਿੱਤੀ ਤਾਂ ਜੋ ਘਟਨਾ ਸਮੇਂ ਔਰਤ ਚੀਕ ਨਾ ਸਕੇ। ਔਰਤ ਦੇ ਸਰੀਰ 'ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ।

ਪੁਲਿਸ ਦਾ ਕਹਿਣਾ ਹੈ ਕਿ ਕਾਤਲ ਨੇ ਉਸ ਦੇ ਮੂੰਹ 'ਚ ਜਰਾਬ ਠੋਸ ਦਿੱਤੀ ਤਾਂ ਜੋ ਘਟਨਾ ਸਮੇਂ ਔਰਤ ਚੀਕ ਨਾ ਸਕੇ।

ਪੁਲਿਸ ਦਾ ਕਹਿਣਾ ਹੈ ਕਿ ਕਾਤਲ ਨੇ ਉਸ ਦੇ ਮੂੰਹ 'ਚ ਜਰਾਬ ਠੋਸ ਦਿੱਤੀ ਤਾਂ ਜੋ ਘਟਨਾ ਸਮੇਂ ਔਰਤ ਚੀਕ ਨਾ ਸਕੇ।

 • Share this:
  ਚੰਡੀਗੜ੍ਹ (Chandigarh) ਵਿੱਚ ਇੱਕ ਦਿਲ ਦਹਿਲਾ ਦੇਣ ਦਾ ਘਟਨਾ ਸਾਹਮਣੇ ਆਈ ਹੈ। ਮਲੋਆ ਇਲਾਕੇ ਦੇ ਜੰਗਲੀ ਖੇਤਰੀ ਵਿੱਚ ਇੱਕ ਔਰਤ ਦੀ ਅਰਧ ਨਗਨ ਹਾਲਤ ਵਿੱਚ ਦੇਹ ਮਿਲੀ ਹੈ। ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਔਰਤ ਨੂੰ ਤੁਰੰਤ GMSH-16 ਹਸਪਤਾਲ ਵਿੱਚ ਲੈ ਗਈ ਪਰ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ(Dead Body) ਐਲਾਨਿਆ। ਮੁੱਢਲੀ ਜਾਂਚ ਤੋਂ ਔਰਤ ਨਾਲ ਬਲਾਤਕਾਰ(Rape) ਤੋਂ ਬਾਅਦ ਕਤਲ (Murder) ਦਾ ਖਦਸ਼ਾ ਪ੍ਰਗਟ ਹੋਇਆ ਹੈ। ਹਾਲਾਂਕਿ ਜਿਨਸੀ ਹਮਲੇ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗੀ।

  ਮ੍ਰਿਤਕ ਔਰਤ ਦੀ ਪਛਾਣ 40 ਸਾਲਾ ਮਨਦੀਪ ਕੌਰ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਹਰਿਆਣਾ ਦੀ ਰਹਿਣ ਵਾਲੀ ਸੀ। ਉਹ ਕਰੀਬ 12 ਸਾਲਾਂ ਤੋਂ ਮਲੋਆ ਵਿੱਚ ਕਿਰਾਏਦਾਰ ਵਜੋਂ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਮ੍ਰਿਤਕਾ ਦਾ ਪਤੀ ਆਟੋ ਚਲਾਉਂਦਾ ਹੈ। ਉਥੇ ਉਹ ਖੁਦ ਸਬਜ਼ੀ ਵੇਚਦੀ ਸੀ।

  ਜੰਗਲ 'ਚੋਂ ਮਿਲੀ ਲਾਸ਼

  ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ 8 ਵਜੇ ਉਹ ਦੋਵੇਂ ਮੋਟਰਸਾਈਕਲ 'ਤੇ ਰਾਸ਼ਨ ਲੈਣ ਲਈ ਬਾਜ਼ਾਰ ਗਏ ਸਨ। ਪਤਨੀ ਬਜ਼ਾਰ ਤੋਂ ਕਿਤੇ ਚਲੀ ਗਈ ਤਾਂ ਉਸ ਨੂੰ ਲੱਗਾ ਕਿ ਉਹ ਘਰ ਗਈ ਹੈ। ਪਰ ਜਦੋਂ ਉਹ ਘਰ ਪਹੁੰਚਿਆ ਤਾਂ ਉਹ ਉੱਥੇ ਵੀ ਨਹੀਂ ਮਿਲੀ। ਜਦੋਂ ਉਹ ਰਾਤ ਨੂੰ ਘਰ ਨਾ ਪਰਤੀ ਤਾਂ ਥਾਣਾ ਸਦਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਦੋਂਕਿ ਬੁੱਧਵਾਰ ਮਹਿਲਾ ਦੀ ਲਾਸ਼ ਅਰਧ ਨਗਨ ਹਾਲਤ ਵਿੱਚ ਜੰਗਲੀ ਖੇਤਰ ਨੇੜਿਓਂ ਬਰਾਮਦ ਹੋਈ।

  ਪੁਲਿਸ ਨੇ ਇਹ ਗੱਲ ਕਹੀ

  ਮੁੱਢਲੀ ਜਾਂਚ ਵਿੱਚ ਪੁਲੀਸ ਨੇ ਬਲਾਤਕਾਰ ਤੋਂ ਬਾਅਦ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਤਲ ਨੇ ਉਸ ਦੇ ਮੂੰਹ 'ਚ ਜਰਾਬ ਠੋਸ ਦਿੱਤੀ ਤਾਂ ਜੋ ਘਟਨਾ ਸਮੇਂ ਔਰਤ ਚੀਕ ਨਾ ਸਕੇ। ਔਰਤ ਦੇ ਸਰੀਰ 'ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ। ਮਲੋਆ ਤੋਂ ਲਾਪਤਾ ਹੋਈ 40 ਸਾਲਾ ਔਰਤ ਦੀ ਨੰਗੀ ਲਾਸ਼ ਘਰ ਤੋਂ 50 ਮੀਟਰ ਦੀ ਦੂਰੀ 'ਤੇ ਜੰਗਲੀ ਇਲਾਕੇ 'ਚੋਂ ਮਿਲੀ। ਉਸ ਦੇ ਮੂੰਹ ਵਿੱਚ ਜੁਰਾਬਾਂ ਪਾਈਆਂ ਹੋਈਆਂ ਸਨ।

  ਪੁਲਿਸ ਅਧਿਕਾਰੀ ਨੇ ਕਿਹਾ. ਸੀਐਫਐਸਐਲ ਦੀ ਟੀਮ ਨੇ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਦੇ ਪਤੀ ਅਤੇ ਉਸ ਦੇ ਭਤੀਜੇ ਤੋਂ ਪੁੱਛਗਿੱਛ ਕੀਤੀ ਹੈ। ਇਸ ਦੌਰਾਨ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
  Published by:Sukhwinder Singh
  First published: