ਖੁ਼ਦਕੁਸ਼ੀ ਕਰਨ ਵਾਲੇ ਅਕਾਲੀ ਆਗੂ ਦੀ ਪਤਨੀ ਵੱਲੋਂ ਵੀ ਜ਼ਹਿਰ ਖਾ ਕੇ ਆਤਮਹੱਤਿਆ

News18 Punjabi | News18 Punjab
Updated: July 5, 2020, 2:47 PM IST
share image
ਖੁ਼ਦਕੁਸ਼ੀ ਕਰਨ ਵਾਲੇ ਅਕਾਲੀ ਆਗੂ ਦੀ ਪਤਨੀ ਵੱਲੋਂ ਵੀ ਜ਼ਹਿਰ ਖਾ ਕੇ ਆਤਮਹੱਤਿਆ
ਖੁ਼ਦਕੁਸ਼ੀ ਕਰਨ ਵਾਲੇ ਅਕਾਲੀ ਆਗੂ ਦੀ ਪਤਨੀ ਵੱਲੋਂ ਵੀ ਜ਼ਹਿਰ ਖਾ ਕੇ ਆਤਮਹੱਤਿਆ

  • Share this:
  • Facebook share img
  • Twitter share img
  • Linkedin share img
ਪਾਤੜਾਂ ਦੇ ਪਿੰਡ ਧੂੜ ਵਿਚ ਜਸਦੀਪ ਕੌਰ ਨਾਮ ਦੀ ਮਹਿਲਾ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਇਕ ਮਹੀਨਾ ਪਹਿਲਾਂ ਇਸ ਮਹਿਲਾ ਦਾ ਪਤੀ ਗੁਰਸੇਵਕ ਸਿੰਘ ਜੋ ਅਕਾਲੀ ਦਲ ਬਾਦਲ ਦਾ ਪੰਜਾਬ ਬਾਡੀ ਦਾ ਮੈਂਬਰ ਸੀ, ਉਸ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਕਬਜੇ ਵਿਚ ਲੈ ਲਿਆ।

ਦੱਸ ਦਈਏ ਕਿ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸਾਬਕਾ ਅਕਾਲੀ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਅਤੇ ਯੂਥ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਸੇਵਕ ਸਿੰਘ ਧੂਹੜ ਨੇ ਕੁਝ ਦਿਨ ਪਹਿਲਾਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਅੱਜ ਉਸ ਦੀ ਪਤਨੀ ਜਸਦੀਪ ਕੌਰ ਨੇ ਅੱਜ ਸਵੇਰੇ ਤੜਕਸਾਰ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ।

ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਸਮਾਣਾ ਰੈਫ਼ਰ ਕਰ ਕਰ ਦਿੱਤਾ, ਜਿੱਥੇ ਲੈ ਕੇ ਜਾਂਦਿਆਂ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਜਸਦੀਪ ਕੌਰ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਰੱਖਿਆ ਗਿਆ ਹੈ।
First published: July 5, 2020, 2:47 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading