Home /News /punjab /

ਜਲੰਧਰ : ਸੱਸ-ਨੂੰਹ ਨਾਲ ਵਾਪਰਿਆ ਭਿਆਨਕ ਹਾਦਸਾ, ਨੂੰਹ ਨੂੰ ਟਿੱਪਰ ਨੇ ਦਰੜਿਆ, ਸਰੀਰ ਦੇ ਚੀਥੜੇ ਕੀਤੇ..

ਜਲੰਧਰ : ਸੱਸ-ਨੂੰਹ ਨਾਲ ਵਾਪਰਿਆ ਭਿਆਨਕ ਹਾਦਸਾ, ਨੂੰਹ ਨੂੰ ਟਿੱਪਰ ਨੇ ਦਰੜਿਆ, ਸਰੀਰ ਦੇ ਚੀਥੜੇ ਕੀਤੇ..

ਜਲੰਧਰ : ਸੱਸ-ਨੂੰਹ ਨਾਲ ਵਾਪਰਿਆ ਭਿਆਨਕ ਹਾਦਸਾ, ਨੂੰਹ ਨੂੰ ਟਿੱਪਰ ਨੇ ਦਰੜਿਆ

ਜਲੰਧਰ : ਸੱਸ-ਨੂੰਹ ਨਾਲ ਵਾਪਰਿਆ ਭਿਆਨਕ ਹਾਦਸਾ, ਨੂੰਹ ਨੂੰ ਟਿੱਪਰ ਨੇ ਦਰੜਿਆ

Jalandhar Accident News : ਜਲੰਧਰ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਫੁਟਬਾਲ ਚੌਕ ਨੇੜੇ ਟਿੱਪਰ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਦਰੜਿਆ ਤੇ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਫ਼ਰਾਰ ਹੋ ਗਿਆ। ਮ੍ਰਿਤਕਾ ਦੇ ਪਰਿਵਾਰ ਨੇ ਸੜਕ ਤੇ ਪ੍ਰਦਰਸ਼ਨ ਕੀਤਾ 'ਤੇ ਕਾਰਵਾਈ ਦੀ ਮੰਗ ਕਰ ਰਿਹਾ ਪੀੜਤ ਪਰਿਵਾਰ। ਦੱਸ ਦਈਏ ਕਿ ਮਹਿਲਾ ਨੂੰ ਟਿੱਪਰ ਨੇ ਇੰਨੀ ਬੁਰੀ ਤਰ੍ਹਾ ਕੁਚਲ ਦਿੱਤਾ ਕਿ ਉਸ ਦੇ ਸਰੀਰ ਦੇ ਚੀਥੜੇ ਹੋ ਗਏ।

ਹੋਰ ਪੜ੍ਹੋ ...
  • Share this:

    ਜਾਣਕਾਰੀ ਮੁਤਾਬਿਕ ਬਸਤੀ ਸ਼ੇਖ ਦੇ ਨਿਊ ਸੰਤ ਨਗਰ ਦੀ ਰਹਿਣ ਵਾਲੀ ਔਰਤ ਅੱਜ ਸਵੇਰੇ ਆਪਣੇ ਬੱਚੇ ਅਤੇ ਸੱਸ ਨਾਲ ਆਦਰਸ਼ ਨਗਰ ਸਥਿਤ ਪਾਰਕ ਵਿੱਚ ਸੈਰ ਕਰਨ ਆਈ ਸੀ। ਸੈਰ ਕਰਨ ਤੋਂ ਬਾਅਦ ਉਹ ਮੋਟਰ ਸਾਈਕਲ 'ਤੇ ਵਾਪਸ ਆ ਰਹੇ ਸਨ। ਅਜੇ ਉਹ ਫੁੱਟਬਾਲ ਚੌਕ ਕੋਲ ਪਹੁੰਚੇ ਹੀ ਸੀ ਕਿ ਇਕ ਤੇਜ਼ ਰਫਤਾਰ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਚਾਰੇ ਵਿਅਕਤੀ ਸੜਕ 'ਤੇ ਡਿੱਗ ਗਏ।

    ਟਰੱਕ ਡਰਾਈਵਰ ਨੇ ਐਮਰਜੈਂਸੀ ਸਮੇਂ ਬ੍ਰੇਕ ਲਗਾਉਣ ਦੀ ਬਜਾਏ ਸੜਕ 'ਤੇ ਡਿੱਗੀ ਔਰਤ ਦੇ ਉੱਪਰ ਟਰੱਕ ਚੜ੍ਹਾ ਦਿੱਤਾ। ਔਰਤ ਟਰੱਕ ਦੇ ਪਹੀਏ 'ਚ ਫਸ ਗਈ ਪਰ ਡਰਾਈਵਰ ਨੇ ਬ੍ਰੇਕ ਨਹੀਂ ਲਗਾਈ। ਉਹ ਔਰਤ ਨੂੰ ਕਰੀਬ 200 ਮੀਟਰ ਤੱਕ ਖਿੱਚ ਕੇ ਲੈ ਗਿਆ। ਔਰਤ ਦੇ ਟੁਕੜੇ-ਟੁਕੜੇ ਹੋ ਗਏ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਔਰਤ ਦੀ ਸੱਸ ਅਤੇ ਤਿੰਨ ਸਾਲਾ ਪੁੱਤਰ ਜ਼ਖ਼ਮੀ ਹੋ ਗਏ ਹਨ।

    ਦੂਜੇ ਪਾਸੇ ਮੋਗਾ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਫਿਰੋਜ਼ਪੁਰ ਰੋਡ (Ferozepur Road) 'ਤੇ ਘਲਕਲਾਂ ਪਿੰਡ ਕੋਲ ਹਾਦਸਾ ਵਾਪਰਿਆ। ਸਬਜ਼ੀਆਂ ਨਾਲ ਭਰੀ ਬੋਲੈਰੋ ਕਾਰ ਪਲਟ ਗਈ। ਹਾਦਸੇ 'ਚ 1 ਦੀ ਮੌਤ ਹੋ ਹਈ ਤੇ 7 ਜ਼ਖ਼ਮੀ ਹਨ।

    ਪੰਜਾਬ ਵਿੱਚ ਸੜਕ ਹਾਦਸਿਆਂ ਨਾਲ ਰੋਜ਼ਾਨਾਂ ਅਨੇਕਾਂ ਕੀਮਤੀ ਜਾਨਾਂ ਜਾ ਰਹੀਆਂ ਹਨ। ਦੱਸ ਦੇਈਏ ਕਿ ਇੱਕ ਰਿਪੋਰਟ ਮਤਾਬਿਕ ਪੰਜਾਬ ਵਿੱਚ 2020 ਵਿੱਚ ਸੜਕ ਹਾਦਸਿਆਂ ਕਾਰਨ 15,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਰਿਪੋਰਟ 'ਪੰਜਾਬ ਰੋਡ ਐਕਸੀਡੈਂਟਸ ਐਂਡ ਟ੍ਰੈਫਿਕ, 2020' ਵਿੱਚ ਸੜਕ ਹਾਦਸਿਆਂ ਦੇ ਸਮਾਜਿਕ-ਆਰਥਿਕ ਲਾਗਤ ਵਿਸ਼ਲੇਸ਼ਣ ਅਨੁਸਾਰ 2020 ਵਿੱਚ ਸੜਕ ਹਾਦਸਿਆਂ ਕਾਰਨ 15,176 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
    Published by:Sukhwinder Singh
    First published:

    Tags: Jalandhar, Moga, Road accident

    ਅਗਲੀ ਖਬਰ