ਏਐਸਆਈ  ਤੇ ਕਾਂਸਟੇਬਲ ਵੱਲੋਂ ਔਰਤ ਨਾਲ ਗੈਂਗਰੇਪ, ਦੇਖੋ ਵੀਡੀਓ

ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਨੇ ਉਸ ਨੂੰ ਸ਼ਿਕਾਇਤ ਭੇਜੀ ਸੀ ਕਿ ਉਸ ਨਾਲ ਇੱਕ ਏਐਸਆਈ ਅਤੇ ਸਿਪਾਹੀ ਅਤੇ ਇੱਕ ਹੋਰ ਵਿਅਕਤੀ ਨੇ ਜਬਰ ਜਨਾਹ ਕੀਤਾ ਸੀ, ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਏਐਸਆਈ ਬਲਦੇਵ ਸਿੰਘ ਸਿਪਾਹੀ ਤਰੁਣ ਕੁਮਾਰ ਅਤੇ ਇੱਕ ਹੋਰ ਵਿਅਕਤੀ ਖਿਲਾਫ ਥਾਣਾ ਟਲੇਵਾਲ ਵਿਖੇ ਬਲਾਤਕਾਰ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

ਏਐਸਆਈ  ਤੇ ਕਾਂਸਟੇਬਲ ਵੱਲੋਂ ਔਰਤ ਨਾਲ ਗੈਂਗਰੇਪ, ਦੇਖੋ ਵੀਡੀਓ

ਏਐਸਆਈ  ਤੇ ਕਾਂਸਟੇਬਲ ਵੱਲੋਂ ਔਰਤ ਨਾਲ ਗੈਂਗਰੇਪ, ਦੇਖੋ ਵੀਡੀਓ

  • Share this:
    ਬਰਨਾਲਾ ਜ਼ਿਲ੍ਹਾ  ਵਿਚ ਪੁਲਿਸ ਵਾਲਿਆਂ ਉਤੇ ਖਾਕੀ ਵਰਦੀ ਨੂੰ ਬਦਨਾਮ ਕੀਤਾ ਹੈ। ਬਰਨਾਲਾ ਦੇ ਟੱਲੇਵਾਲ ਥਾਣੇ ਵਿੱਚ ਤਾਇਨਾਤ ਇੱਕ ਏਐਸਆਈ, ਕਾਂਸਟੇਬਲ ਅਤੇ ਇੱਕ ਹੋਰ ਵਿਅਕਤੀ ਨੇ ਇੱਕ ਔਰਤ ਨਾਲ ਜਬਰ ਜਨਾਹ ਕੀਤਾ ਹੈ।   ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਨੇ ਉਸ ਨੂੰ ਸ਼ਿਕਾਇਤ ਭੇਜੀ ਸੀ ਕਿ ਉਸ ਨਾਲ ਇੱਕ ਏਐਸਆਈ ਅਤੇ ਸਿਪਾਹੀ ਅਤੇ ਇੱਕ ਹੋਰ ਵਿਅਕਤੀ ਨੇ ਜਬਰ ਜਨਾਹ ਕੀਤਾ ਸੀ, ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਏਐਸਆਈ ਬਲਦੇਵ ਸਿੰਘ ਸਿਪਾਹੀ ਤਰੁਣ ਕੁਮਾਰ ਅਤੇ ਇੱਕ ਹੋਰ ਵਿਅਕਤੀ ਖਿਲਾਫ ਥਾਣਾ ਟਲੇਵਾਲ ਵਿਖੇ ਬਲਾਤਕਾਰ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਏਐਸਆਈ ਬਲਦੇਵ ਸਿੰਘ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦ ਕਿ ਸਿਪਾਹੀ  ਤਰੁਣ ਕੁਮਾਰ ਹਾਲੇ ਫਰਾਰ ਹੈ।


    ਪੀੜਤ  ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਖ਼ਿਲਾਫ਼ 307 ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਲਦੇਵ ਸਿੰਘ ਏਐਸਆਈ ਅਤੇ ਤਰੁਣ ਕੁਮਾਰ ਕਾਂਸਟੇਬਲ ਉਸ ਦੇ ਘਰ ਆਇਆ ਅਤੇ ਉਸ ਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਕਿਹਾ । ਉਹ ਦੋਸ਼ੀ ਪੁਲਿਸ ਵਾਲਿਆਂ ਨਾਲ ਗਈ ਅਤੇ ਉਸੇ ਕਾਰ ਵਿੱਚ ਜਿਸ ਵਿੱਚ ਉਹ ਪਟਿਆਲੇ ਗਿਆ ਸੀ, ਉਥੇ ਇੱਕ ਹੋਰ ਵਿਅਕਤੀ ਵੀ ਸੀ ਉਸ ਤੋਂ ਬਾਅਦ ਪਹਿਲਾਂ ਟੱਲਵਾਲ ਥਾਣੇ ਗਿਆ ਅਤੇ ਉਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ ਗਿਆ ਅਤੇ ਉਸ ਤੋਂ ਬਾਅਦ ਉਹ ਪਟਿਆਲੇ ਚਲਾ ਗਿਆ ਅਤੇ ਵਾਪਸ ਪਰਤਣ 'ਤੇ ਦੋਸ਼ੀਆਂ ਨੇ ਸ਼ਰਾਬ ਪੀਤੀ  ਅਤੇ ਉਸ ਨੂੰ ਕੋਲਡ ਡਰਿੰਕ ਪੀਣ ਨੂੰ ਦਿੱਤਾ। ਏਐਸਆਈ ਬਲਦੇਵ ਸਿੰਘ ਨੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਸਿਪਾਹੀ ਤਰੁਣ ਕੁਮਾਰ ਪਿਛਲੀ ਸੀਟ' ਤੇ ਆ ਗਿਆ। ਉਸ ਨਾਲ ਕੁੱਟਮਾਰ ਕਰਨ ਅਤੇ ਜਬਰ ਜਨਾਹ ਕਰਨ ਤੋਂ ਬਾਅਦ ਕਾਂਸਟੇਬਲ ਤਰੁਣ ਕੁਮਾਰ ਨੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਏਐਸਆਈ ਬਲਦੇਵ ਸਿੰਘ ਕਾਰ ਦੀ ਪਿਛਲੀ ਸੀਟ ਤੇ ਆ ਗਏ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਅਤੇ ਫਿਰ ਅਣਪਛਾਤੀ ਜਗ੍ਹਾ ਲੈ ਕੇ ਬਲਾਤਕਾਰ ਕੀਤੇ ਅਤੇ ਬਾਅਦ ਦੋਸ਼ੀ ਉਸ ਨੂੰ ਘਰ ਛੱਡ ਗਿਆ।  ਘਰ ਆਉਣ ਤੋਂ ਬਾਅਦ ਏਐਸਆਈ ਬਲਦੇਵ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਸਨੇ ਕਿਸੇ ਨੂੰ ਬਲਾਤਕਾਰ ਦੀ ਘਟਨਾ ਬਾਰੇ ਦੱਸਿਆ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸਨੇ ਆਪਣੇ ਮਾਪਿਆਂ ਨੂੰ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਸਨੇ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ।
    First published: