Home /News /punjab /

Jalandhar : ਇਕੱਲੀ ਮਹਿਲਾ ਵੱਲੋਂ SSP ਦਫ਼ਤਰ ਲਾ ਦਿੱਤਾ ਧਰਨਾ, ਪ੍ਰਸ਼ਾਸ਼ਨ ਨੂੰ ਪਈ ਭਾਜੜ, ਇਹ ਬਣੀ ਵਜ੍ਹਾ

Jalandhar : ਇਕੱਲੀ ਮਹਿਲਾ ਵੱਲੋਂ SSP ਦਫ਼ਤਰ ਲਾ ਦਿੱਤਾ ਧਰਨਾ, ਪ੍ਰਸ਼ਾਸ਼ਨ ਨੂੰ ਪਈ ਭਾਜੜ, ਇਹ ਬਣੀ ਵਜ੍ਹਾ

ਜਲਧੰਰ ਵਿਖੇ ਇਕ ਇਕੱਲੀ ਮਹਿਲਾ ਵੱਲੋਂ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ

ਜਲਧੰਰ ਵਿਖੇ ਇਕ ਇਕੱਲੀ ਮਹਿਲਾ ਵੱਲੋਂ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ

Punjab news-ਜਲੰਧਰ ਦੇ ਪਿੰਡ ਦੂਹੜੇ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੀ ਬੇਟੀ ਦੇ ਪਤੀ ਦੇ ਨਾਲ ਘਰ ਵਿੱਚ ਇਕੱਲੀਆਂ ਰਹਿੰਦੀਆਂ ਹਨ ਅਤੇ ਥੋੜ੍ਹੀ ਜ਼ਮੀਨ ਨਾਲ ਗੁਜ਼ਾਰਾ ਕਰ ਰਹੇ ਹਨ ਪਰ ਉਨ੍ਹਾਂ ਦੇ ਪਤੀ ਦੇ ਸ਼ਰੀਕੇ ਵਿੱਚ ਤਾਇਆ ਲਗਦਾ ਹੈ ਅਤੇ ਉਸਦਾ ਬੇਟਾ ਅਤੇ ਨੂੰਹ ਮੇਰੇ ਪਤੀ ਨੂੰ ਨਸ਼ੇ ਦੀ ਲੱਤ ਲਗਾ ਰਹੇ ਹਨ ਤੇ ਨਾਲ ਹੀ ਉਨ੍ਹਾਂ ਦੀ ਜ਼ਮੀਨ ਨੂੰ ਵੀ ਹੱੜਪਣਾ ਚਾਹੁੰਦੇ ਹਨ।

ਹੋਰ ਪੜ੍ਹੋ ...
 • Share this:

  ਸੁਰਿੰਦਰ ਕੰਬੋਜ

  ਜਲੰਧਰ ਦੇ ਐੱਸਐੱਸਪੀ ਦਫ਼ਤਰ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਇਕ ਇਕੱਲੀ ਮਹਿਲਾ ਵੱਲੋਂ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ। ਮਹਿਲਾ ਵੱਲੋਂ ਆਪਣੇ ਪਤੀ ਦੇ ਤਾਏ ਤੇ ਆਰੋਪ ਲਗਾਏ ਹਨ ਕਿ ਉਹ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ।

  ਜ਼ਿਲ੍ਹਾ ਜਲੰਧਰ ਦੇ ਪਿੰਡ ਦੂਹੜੇ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੀ ਬੇਟੀ ਦੇ ਪਤੀ ਦੇ ਨਾਲ ਘਰ ਵਿੱਚ ਇਕੱਲੀਆਂ ਰਹਿੰਦੀਆਂ ਹਨ ਅਤੇ ਥੋੜ੍ਹੀ ਜ਼ਮੀਨ ਨਾਲ ਗੁਜ਼ਾਰਾ ਕਰ ਰਹੇ ਹਨ ਪਰ ਉਨ੍ਹਾਂ ਦੇ ਪਤੀ ਦੇ ਸ਼ਰੀਕੇ ਵਿੱਚ ਤਾਇਆ ਲਗਦਾ ਹੈ ਅਤੇ ਉਸਦਾ ਬੇਟਾ ਅਤੇ ਨੂੰਹ ਮੇਰੇ ਪਤੀ ਨੂੰ ਨਸ਼ੇ ਦੀ ਲੱਤ ਲਗਾ ਰਹੇ ਹਨ ਤੇ ਨਾਲ ਹੀ ਉਨ੍ਹਾਂ ਦੀ ਜ਼ਮੀਨ ਨੂੰ ਵੀ ਹੱੜਪਣਾ ਚਾਹੁੰਦੇ ਹਨ।

  ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ 2012 ਤੋਂ ਲੈਕੇ 2022 ਤੱਕ 7 ਕਮਪਲੇਟ ਐਸਐਸਪੀ ਨੂੰ ਦੇ ਚੁੱਕੇ ਹਨ ਪਰ ਅਜੇ ਤਕ ਕਿਸੇ ਵੀ ਕਮਪਲੇਂਟ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮਹਿਲਾ ਨੇ ਆਪਣੇ ਇਲਾਕੇ ਦੇ ਥਾਣੇ ਦੇ ਮੁਲਜਮਾਂ ਤੇ ਵੀ ਆਰੋਪ ਲਗਾਏ ਹਨ ਕਿ ਉਹ ਆਪਣੀ ਕਮਪਲੇਟ ਨਾ ਦੇਵੇ । ਰਾਜਵਿੰਦਰ ਕੌਰ ਦਾ ਕਿਹਣਾ ਹੈ ਕਿ ਜਦੋਂ ਤਕ ਉਸਨੂੰ ਇਨਸਾਫ ਨਹੀਂ ਮਿਲਦਾ ਉਹ ਐਸਐਸਪੀ ਦਫਤਰ ਦੇ ਬਾਹਰ ਧਰਨੇ ਤੇ ਬੈਠੀ ਰਹੇਗੀ।

  ਉੱਥੇ ਦੂਜੇ ਪਾਸੇ ਐਸਐਸਪੀ ਦਫ਼ਤਰ ਦੇ ਮੁਲਾਜ਼ਮ ਨੇ ਧਰਨੇ ਤੇ ਬੈਠੀ ਮਹਿਲਾ ਕੋਲੋਂ ਕੰਪਲੇਂਟ ਦੀ ਕਾਪੀ ਲੈ ਲਈ ਹੈ ਤੇ ਸਬੰਧਤ ਥਾਣੇ ਦੇ ਐਸ ਐਚ ਓ ਨੂੰ ਮਾਰਕ ਕਰ ਦਿੱਤੀ ਹੈ ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।

  Published by:Sukhwinder Singh
  First published:

  Tags: Jalandhar, Protest, SSP