• Home
  • »
  • News
  • »
  • punjab
  • »
  • WOMAN WHO ACCUSED SIMARJIT SINGH BAINS OF RAPE CASE BEAT THE MAN WITH A STICK IN LUDHIANA

ਸਿਮਰਜੀਤ ਬੈਂਸ 'ਤੇ ਰੇਪ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਨੇ ਵਿਅਕਤੀ ਦੇ ਮਾਰੇ ਡੰਡੇ...video

rape case-Ludhiana ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਹੋਇਆ ਵੱਡਾ ਹੰਗਾਮਾ , ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਪਰ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਪੀੜ੍ਹਤਾ ਮਹਿਲਾ ਨੇ ਫੇਸਬੁਕ ਤੇ ਗਲਤ ਕੁਮੈਂਟ ਕਰਨ ਵਾਲੇ ਵਿਅਕਤੀ ਨੂੰ ਡੰਡੇ , ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਲੋਕ ਇਨਸਾਫ ਪਾਰਟੀ ਅਤੇ ਬੈਂਸ ਸਮਰਥਕ ਹੈ ।

ਸਿਮਰਜੀਤ ਸਿੰਘ ਬੈਂਸ 'ਤੇ ਰੇਪ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਨੇ ਵਿਅਕਤੀ ਦੇ ਮਾਰੇ ਡੰਡੇ..

  • Share this:
    ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਵੱਡਾ ਹੰਗਾਮਾ ਹੋਇਆ ਹੈ। ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਪਰ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਪੀੜ੍ਹਤਾ ਮਹਿਲਾ ਨੇ ਫੇਸਬੁਕ ਤੇ ਗਲਤ ਕੁਮੈਂਟ ਕਰਨ ਵਾਲੇ ਵਿਅਕਤੀ ਨੂੰ ਡੰਡੇ ਮਾਰੇ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਲੋਕ ਇਨਸਾਫ ਪਾਰਟੀ ਅਤੇ ਬੈਂਸ ਸਮਰਥਕ ਹੈ।

    ਜ਼ਿਕਰੋਯਗ ਹੈ ਕਿ ਇਸ ਤੋਂ ਪਹਿਲਾਂ 10 ਮਈ ਨੂੰ ਲੁਧਿਆਣਾ ਵਿਖੇ ਸੀ.ਐੱਮ ਦੇ ਪ੍ਰੋਗਰਾਮ ਵਿੱਚ ਸਿਮਰਜੀਤ ਬੈੰਸ 'ਤੇ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਪੀੜਤ ਸਮਾਗਮ ਦੇ ਬਾਹਰ ਪੁੱਜੀ ਸੀ। ਇਸ ਦੌਰਾਨ ਉਨ੍ਹਾਂ ਸੀ ਐਮ ਨੂੰ ਮਿਲਣ ਦੀ ਮੰਗ ਕੀਤੀ ਪਰ ਪੁਲਿਸ ਨੇ ਉਸ ਨੂੰ ਗੇਟ ਦੇ ਬਾਹਰ ਹੀ ਰੋਕ ਲਿਆ।

    ਇਸ ਦੌਰਾਨ ਪੀੜਤਾ ਨੇ ਕਿਹਾ ਕਿ ਉਹ ਪਿਛਲੇ ਸਮਾਗਮ ਵਿੱਚ ਵੀ ਮੁੱਖ ਮੰਤਰੀ ਨੂੰ ਮਿਲਣ ਪੁੱਜੀ ਸੀ ਪਰ ਉਸ ਨੂੰ ਸੀ ਐੱਮ ਨਹੀਂ ਮਿਲੇ, ਜਦੋਂ ਕਿ ਓਹ ਆਮ ਆਦਮੀ ਦੇ ਸੀ ਐੱਮ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਧਿਅਪਕ ਮੁੱਖ ਮੰਤਰੀ ਨੂੰ ਮਿਲ ਸਕਦੇ ਹਨ ਤਾਂ ਮੈਂ ਕਿਓਂ ਨਹੀਂ ਮਿਲ ਸਕਦੀ।

    ਦੱਸ ਦੇਈਏ ਕਿ ਲੁਧਿਆਣਾ ਪੁਲਿਸ ਨੇ ਪਿਛਲੇ ਹਫਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਆਤਮ ਨਗਰ ਹਲਕੇ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਛੇ ਸਾਥੀਆਂ ਨੂੰ ਬਲਾਤਕਾਰ ਦੇ ਇੱਕ ਕੇਸ ਵਿੱਚ ਲੋੜੀਂਦਾ ਐਲਾਨ ਕੀਤਾ ਹੈ। ਪੁਲਿਸ ਨੇ ਡਿਵੀਜ਼ਨ ਨੰਬਰ 6 ਦੇ ਪੁਲਿਸ ਸਟੇਸ਼ਨ ਦੇ ਨੋਟਿਸ ਬੋਰਡ 'ਤੇ ਤਸਵੀਰਾਂ ਸਮੇਤ ਆਪਣੇ ਪੋਸਟਰ ਪ੍ਰਦਰਸ਼ਿਤ ਕੀਤੇ ਹਨ ਅਤੇ ਉਨ੍ਹਾਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਅਧਿਕਾਰੀਆਂ ਦੇ ਸੰਪਰਕ ਵੀ ਦਿੱਤੇ ਹਨ।

    ਬੈਂਸ ਤੋਂ ਇਲਾਵਾ ਇਸ ਕੇਸ ਦੇ ਹੋਰ ਮੁਲਜ਼ਮਾਂ ਵਿੱਚ ਉਸ ਦੇ ਭਰਾ ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪੀਏ ਪ੍ਰਦੀਪ ਕੁਮਾਰ ਉਰਫ਼ ਗਿਗੀ ਸ਼ਰਮਾ, ਸੁਖਚੈਨ ਸਿੰਘ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਉਰਫ਼ ਭਾਬੀ ਸ਼ਾਮਲ ਹਨ।

    ਪੁਲਿਸ ਨੇ ਆਪਣਾ ਪੋਸਟਰ ਦਿਖਾਉਂਦੇ ਹੋਏ ਕਿਹਾ ਕਿ ਸਾਰੇ ਮੁਲਜ਼ਮ 10 ਜੁਲਾਈ, 2021 ਨੂੰ ਆਈਪੀਸੀ ਦੀ ਧਾਰਾ 376 (ਬਲਾਤਕਾਰ), 354, 354-ਏ, 506 (ਅਪਰਾਧਿਕ ਧਮਕੀ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਥਾਣਾ ਡਵੀਜ਼ਨ ਨੰਬਰ 6 ਵਿੱਚ ਦਰਜ ਇੱਕ ਕੇਸ ਵਿੱਚ ਲੋੜੀਂਦੇ ਹਨ।
    Published by:Sukhwinder Singh
    First published: