ਸ਼ਹੀਦ ਭਗਤ ਸਿੰਘ ਨਗਰ: ਪਿਛਲੇ ਮਹੀਨੇ 10 ਮਾਰਚ ਨੂੰ ਇਟਲੀ ਤੋਂ ਆਈ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤ ਗੁਰਬਖਸ਼ ਕੌਰ ਪਤਨੀ ਬਲਵੀਰ ਚੰਦ ਬੰਗਾ ਨੇੜੇ ਪਿੰਡ ਗੋਸਲਾਂ ਦਾ ਰਹਿਣ ਵਾਲੀ ਸੀ। ਇਟਲੀ ਤੋਂ ਆਉਣ ਤੋਂ ਬਾਅਦ ਉਸਨੂੰ ਬੁਖਾਰ ਹੋ ਗਿਆ। ਲਗਾਤਾਰ ਬਿਮਾਰ ਰਹਿਣ ਤੋਂ ਬਾਅਦ ਪੀਜੀਆਈ ਤੱਕ ਇਲਾਜ਼ ਚੱਲਿਆ ਪਰ ਠੀਕ ਨਾ ਹੋਈ।
ਬਿਮਾਰੀ ਹੋਣ ਤੇ ਸਿਹਤ ਵਿਭਾਗ ਨੂੰ ਪਤਾ ਲੱਗਿਆ ਤਾਂ ਇਕਾਂਤ ਵਾਸ਼ ਕੀਤਾ ਗਿਆ। ਪਰ ਉਸਦੀ ਸਿਹਤ ਜਿਆਦਾ ਖਰਾਬ ਹੋਣ ਕਾਰਨ ਉਸਨੂੰ ਪੀਜੀਆਈ ਭੇਜਿਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਉਸਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ, ਜਿਹੜਾ ਕਿ ਨੈਗੇਟਿਵ ਆਇਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।