Home /News /punjab /

ਵਿਆਹੁਤਾ ਨੇ ਲਿਆ ਪੇਕੇ ਘਰ 'ਚ ਫਾਹਾ, ਪਤੀ ਸਣੇ ਛੇ ਖਿਲਾਫ ਪਰਚਾ ਦਰਜ

ਵਿਆਹੁਤਾ ਨੇ ਲਿਆ ਪੇਕੇ ਘਰ 'ਚ ਫਾਹਾ, ਪਤੀ ਸਣੇ ਛੇ ਖਿਲਾਫ ਪਰਚਾ ਦਰਜ

ਵਿਆਹੁਤਾ ਨੇ ਲਿਆ ਪੇਕੇ ਘਰ 'ਚ ਫਾਹਾ, ਪਤੀ ਸਣੇ ਛੇ ਖਿਲਾਫ ਪਰਚਾ ਦਰਜ

ਵਿਆਹੁਤਾ ਨੇ ਲਿਆ ਪੇਕੇ ਘਰ 'ਚ ਫਾਹਾ, ਪਤੀ ਸਣੇ ਛੇ ਖਿਲਾਫ ਪਰਚਾ ਦਰਜ

 • Share this:

   ਜਗਜੀਤ ਸਿੰਘ ਧੰਜੂ

  ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਪਾਜੀਆ ਵਿੱਚ ਅੱਜ ਇੱਕ ਸੁਰਿੰਦਰ ਕੌਰ ਨਾਂ ਦੀ 34 ਸਾਲਾ ਵਿਆਹੁਤਾ  ਵੱਲੋਂ ਆਪਣੇ ਪੇਕੇ ਘਰ ਵਿੱਚ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ  ਪੱਖੇ ਨਾਲ ਫਾਹਾ ਲਾ ਕੇ  ਆਤਮ ਹੱਤਿਆ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਘਟਨਾ ਸਥਾਨ ਤੋਂ ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ।

  ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ  ਦੇ ਭਰਾ ਅਵਤਾਰ ਸਿੰਘ ਦੱਸਿਆ ਕਿ ਉਸ ਦਾ ਪਤੀ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਮਾਨਸਿਕ ਤੌਰ ਤੇ ਵੀ ਤੰਗ ਪ੍ਰੇਸ਼ਾਨ ਕਰਦੇ ਸਨ ।ਕੁੱਟਮਾਰ ਕਰਨ ਤੋਂ ਬਾਅਦ‌  ਉਹਦੇ ਸਹੁਰਾ ਪਰਿਵਾਰ ਨੇ ਉਸ ਨੂੰ  ਘਰੋਂ ਕੱਢ ਦਿੱਤਾ ਸੀ। ਕੁੱਟਮਾਰ ਕਰਨ ਕਰ ਕੇ ਉਹ ਕਾਫ਼ੀ ਲੱਬੇ ਸਮੇ ਤੋਂ ਬਿਮਾਰ ਰਹਿਣ ਲੱਗ ਪਈ ਸੀ ਅਤੇ ਉਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ ਸੀ ਜਿੱਥੇ ਅੱਜ ਉਸ ਨੇ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ ।ਉਨ੍ਹਾਂ ਦੱਸਿਆ ਕਿ ਮੇਰੀ ਭੈਣ ਦਾ ਵਿਆਹ 16 ਸਾਲ ਪਹਿਲਾ ਦਰਵਿੰਦਰ ਸਿੰਘ ਵਾਸੀ ਸਰਦਾਰਵਾਲ(ਲੋਹੀਆ)ਨਾਲ ਹੋਇਆ ਸੀ।

  ਉਧਰ ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਪਹੁੰਚੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ ਐਚ ੳ ਸਰਬਜੀਤ ਸਿੰਘ  ਨੇ ਪੁਲਿਸ ਪਾਰਟੀ ਦੀ ਮਦਦ ਨਾਲ  ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਭੇਜਿਆ ਜਿੱਥੇ  ਪੋਸਟਮਾਸਟਮ ਕਰਵਾ ਲਾਸ਼ ਪਰਿਵਾਰਕ ਮੈਬਰਾਂ ਨੂੰ ਸ਼ੌਪ ਦਿੱਤੀ ਹੈ।ਐੱਸ ਐਚ ੳ ਸਰਬਜੀਤ ਸਿੰਘ ਦੱਸਿਆ ਕਿ ਪੁਲਿਸ ਵੱਲੋਂ ਮਿ੍ਤਕ ਸੁਰਿੰਦਰ ਕੌਰ ਦੇ ਭਰਾ ਦੇ ਬਿਆਨਾ ਦੇ ਅਧਾਰ ਤੇ ਮਿ੍ਤਕਾ ਦੇ ਪਤੀ ਸਮੇਤ 6 ਵਿਅਕਤੀਆਂ  ਤੇ ਮਾਮਲਾ ਦਰਜ ਕਰ ਲਿਆ ਹੈ ।ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।

  Published by:Ashish Sharma
  First published:

  Tags: Kapurthala, Suicide