Home /News /punjab /

ਸੰਨੀ ਨੂੰ ਕਦੇ ਨਾ ਲੜਨ ਦਿੰਦਾ ਚੋਣ ਜੇ ਪਤਾ ਹੁੰਦਾ ਸੰਨੀ ਦੇ ਖ਼ਿਲਾਫ਼ ਹੈ ਕੌਣ: ਧਰਮਿੰਦਰ

ਸੰਨੀ ਨੂੰ ਕਦੇ ਨਾ ਲੜਨ ਦਿੰਦਾ ਚੋਣ ਜੇ ਪਤਾ ਹੁੰਦਾ ਸੰਨੀ ਦੇ ਖ਼ਿਲਾਫ਼ ਹੈ ਕੌਣ: ਧਰਮਿੰਦਰ

 • Share this:
  ਸਾਬਕਾ ਭਾਜਪਾ ਸਾਂਸਦ ਧਰਮਿੰਦਰ ਨੇ ਕਿਹਾ ਹੈ ਕਿ ਆਪਣੇ ਬੇਟੇ ਸੰਨੀ ਦਿਉਲ ਨੂੰ ਗੁਰਦਾਸਪੁਰ ਤੋਂ ਕਦੇ ਨਾ ਚੋਣ ਲੜਨ ਦਿੰਦੇ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਹ ਕਾਂਗਰਸ ਸਾਂਸਦ ਸੁਨੀਲ ਜਾਖੜ ਦੇ ਖ਼ਿਲਾਫ਼ ਖੜੇ ਹਨ।

  ਨਿਊਜ਼ ਏਜੈਂਸੀ ANI ਮੁਤਾਬਿਕ ਧਰਮਿੰਦਰ ਨੇ ਕਿਹਾ, "ਬਲਰਾਮ ਜਾਖੜ ਮੇਰੇ ਭਰਾ ਵਾਂਗ ਸੀ। ਜੇ ਮੈਨੂੰ ਪਤਾ ਹੁੰਦਾ ਸੁਨੀਲ ਜਾਖੜ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ ਤਾਂ ਮੈਂ ਸੰਨੀ ਨੂੰ ਕਦੇ ਵੀ ਇਜਾਜ਼ਤ ਨਾ ਦਿੰਦਾ ਉਨ੍ਹਾਂ ਖ਼ਿਲਾਫ਼ ਚੋਣ ਲੜਨ ਦੀ।"

  ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਤਜਰਬੇਕਾਰ ਸਿਆਸਤਦਾਨ ਨਾਲ ਕਦੇ ਵੀ ਬਹਿਸ ਨਹੀਂ ਕਰ ਸਕਦੀ।

  "ਸੰਨੀ ਉਨ੍ਹਾਂ ਨਾਲ ਕਦੇ ਵੀ ਬਹਿਸ ਨਹੀਂ ਕਰ ਸਕਦਾ ਕਿਉਂਕਿ ਉਹ ਤਜਰਬੇਕਾਰ ਸਿਆਸਤਦਾਨ ਹਨ ਤੇ ਉਨ੍ਹਾਂ ਦੇ ਪਿਤਾ ਵੀ ਤਜਰਬੇਕਾਰ ਸਿਆਸਤਦਾਨ ਸਨ ਪਰ ਅਸੀਂ ਫ਼ਿਲਮ ਇੰਡਸਟਰੀ ਤੋਂ ਆਉਣ ਵਾਲੇ ਲੋਕ ਹਾਂ। ਇਸ ਤੋਂ ਜ਼ਿਆਦਾ ਅਸੀਂ ਇੱਥੇ ਬਹਿਸ ਕਰਨ ਲਈ ਨਹੀਂ ਲੋਕਾਂ ਦੀ ਸੁਣਨ ਲਈ ਆਏ ਹਾਂ ਕਿਉਂਕਿ ਅਸੀਂ ਇਸ ਧਰਤੀ ਨਾਲ ਪਿਆਰ ਕਰਦੇ ਹਾਂ,"ਉਨ੍ਹਾਂ ਕਿਹਾ।

  ਪਿਛਲੇ ਹਫ਼ਤੇ ਸੰਨੀ ਦਿਉਲ ਨੇ ਇਹ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਬਾਰੇ ਬਹੁਤ ਘੱਟ ਪਤਾ ਹੈ।
  First published:

  Tags: Dharmendra, Lok Sabha Election 2019, Lok Sabha Polls 2019, Sunny deol

  ਅਗਲੀ ਖਬਰ