Home /News /punjab /

ਸਰਕਾਰੀ ਹਸਪਤਾਲ ਬਠਿੰਡਾ ਦੀ ਐਕਸਰੇ ਮਸ਼ੀਨ ਖ਼ਰਾਬ, ਮਰੀਜ਼ ਪ੍ਰੇਸ਼ਾਨ     

ਸਰਕਾਰੀ ਹਸਪਤਾਲ ਬਠਿੰਡਾ ਦੀ ਐਕਸਰੇ ਮਸ਼ੀਨ ਖ਼ਰਾਬ, ਮਰੀਜ਼ ਪ੍ਰੇਸ਼ਾਨ     

ਸਰਕਾਰੀ ਹਸਪਤਾਲ ਬਠਿੰਡਾ ਦੀ ਐਕਸਰੇ ਮਸ਼ੀਨ ਖ਼ਰਾਬ, ਮਰੀਜ਼ ਪ੍ਰੇਸ਼ਾਨ     

ਸਰਕਾਰੀ ਹਸਪਤਾਲ ਬਠਿੰਡਾ ਦੀ ਐਕਸਰੇ ਮਸ਼ੀਨ ਖ਼ਰਾਬ, ਮਰੀਜ਼ ਪ੍ਰੇਸ਼ਾਨ     

ਸਰਕਾਰੀ ਹਸਪਤਾਲ ਬਠਿੰਡਾ ਵਿੱਚ ਜਾਣ ਵਾਲੇ ਮਰੀਜ਼ ਸਾਵਧਾਨ ,ਐਕਸਰੇ ਮਸ਼ੀਨ ਹੈ ਖ਼ਰਾਬ..!

  • Share this:
ਪੰਜਾਬ ਦੀ ਮਾਨ ਸਰਕਾਰ ਪੰਜਾਬ ਵਾਸੀਆਂ ਲਈ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਕ ਖੋਲ੍ਹਣ ਜਾ ਰਹੀ ਹੈ, ਜਿਸ ਦਾ ਸ਼ੁਭ ਆਰੰਭ 15 ਅਗਸਤ ਨੂੰ ਹੋਣਾ ਹੈ।  ਇਕ ਪਾਸੇ ਆਮ ਆਦਮੀ ਕਲੀਨਿਕਾਂ ਤੇ ਪੈਸਾ ਖਰਚ ਕੀਤਾ ਜਾ ਰਿਹਾ ਜਦਕਿ ਸਰਕਾਰੀ ਹਸਪਤਾਲਾਂ ਵਿੱਚ ਐਕਸਰੇ ਮਸ਼ੀਨਾਂ ਖ਼ਰਾਬ ਹਨ ਲੋਕ ਪਰੇਸ਼ਾਨ ਹੋ ਰਹੇ ਹਨ। ਇੱਥੋਂ ਤਕ ਕਿ ਐਮਰਜੈਂਸੀ ਵਾਰਡ ਵਿਚ ਮਰੀਜ਼ ਨੂੰ ਦਾਖਲ ਕਰਾਉਣ ਵਾਲੇ ਸਟਰੈਚਰਾਂ ਦੇ ਟਾਇਰ ਵੀ ਟੁੱਟੇ ਹੋਏ ਹਨ।

ਇਹ ਹਾਲਾਤ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦੇਖੇ ਜਾ ਸਕਦੇ ਹਨ, ਜਿੱਥੇ ਬੀਤੇ ਦਿਨ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਵੱਲੋਂ ਦੌਰਾ ਵੀ ਕੀਤਾ ਗਿਆ, ਪਰ ਹਾਲਾਤ ਜਿਉਂ ਦੇ ਤਿਉਂ ਹਨ।  ਇੱਥੋਂ ਤੱਕ ਕਿ ਐਕਸਰੇ ਮਸ਼ੀਨ ਖ਼ਰਾਬ ਹੋਣ ਦੇ ਪੋਸਟਰ ਵੀ ਲਾਏ ਗਏ ਹਨ । ਮਰੀਜ਼ ਅਮਰੀਕ ਸਿੰਘ, ਲਛਮਣ ਸਿੰਘ ,ਸੁਰਜੀਤ ਸਿੰਘ, ਮਨਪ੍ਰੀਤ ਕੌਰ, ਕੇਵਲ ਸਿੰਘ ਨੇ ਕਿਹਾ ਕਿ ਉਹ ਪਿਛਲੇ ਚਾਰ ਦਿਨ ਤੋਂ ਐਕਸਰੇ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਖੱਜਲ ਖੁਆਰ ਹੋ ਰਹੇ ਹਨ ਪਰ ਮਸ਼ੀਨ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਐਕਸਰੇ ਮਸ਼ੀਨਾਂ ਖ਼ਰਾਬ ਹੋਣ ਸਬੰਧੀ ਜਦੋਂ ਐੱਸ ਐੱਮ ਓ ਡਾ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਸ਼ੀਨਾਂ ਖਰਾਬ ਹਨ ਇਨ੍ਹਾਂ ਦੀ ਮੁਰੰਮਤ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਕੁਝ ਦਿਨ ਪਹਿਲਾਂ ਵੀ ਮਸ਼ੀਨ ਖਰਾਬ ਹੋ ਗਈ ਸੀ  ਜਿਸ ਨੂੰ ਸਬੰਧਤ ਠੇਕੇਦਾਰ ਵੱਲੋਂ ਬਾਮੁਸ਼ਕਿਲ ਠੀਕ ਕਰਵਾਇਆ ਗਿਆ ਸੀ ।
Published by:Ashish Sharma
First published:

Tags: Bathinda, Hospital

ਅਗਲੀ ਖਬਰ