• Home
  • »
  • News
  • »
  • punjab
  • »
  • YOU ARE THE PRIME MINISTER OF ALL NOT JUST THE BJP NAVJOT SINGH SIDHU AK

PM Modi Security Breach: ਤੁਸੀਂ ਸਿਰਫ਼ BJP ਦੇ ਹੀ ਨਹੀਂ, ਸਾਰਿਆਂ ਦੇ ਪ੍ਰਧਾਨ ਮੰਤਰੀ ਹੋ : ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਸਵਾਲ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਿਰਫ਼ ਪੰਜਾਬ ਪੁਲਿਸ ਤੱਕ ਸੀਮਤ ਹੈ। ਆਈ.ਬੀ., ਰਾਅ ਸਮੇਤ ਹਜ਼ਾਰਾਂ ਲੋਕ ਸੁਰੱਖਿਆ 'ਚ ਲੱਗੇ ਹੋਏ ਹਨ।

Youtube Video
  • Share this:
    ਚੰਡੀਗੜ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਲਾਹਪਰਵਾਹੀ ਮਾਮਲੇ 'ਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ  ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਕੀਤੀ।  ਨਵਜੋਤ ਸਿੱਧੂ ਨੇ ਕਿ ਪ੍ਰਧਾਨ ਮੰਤਰੀ ਜੀ, ਤੁਸੀਂ ਸਿਰਫ਼ ਭਾਰਤੀ ਜਨਤਾ ਪਾਰਟੀ ਦੇ ਹੀ ਨਹੀਂ ਹੋ, ਤੁਸੀਂ ਸਾਰਿਆਂ ਦੇ ਪ੍ਰਧਾਨ ਮੰਤਰੀ ਹੋ। ਦੇਸ਼ ਦਾ ਹਰ ਬੱਚਾ ਤੁਹਾਡੀ ਜ਼ਿੰਦਗੀ ਦੀ ਕੀਮਤ ਜਾਣਦਾ ਹੈ। ਤੁਹਾਡੀ ਜਾਨ ਨੂੰ ਖ਼ਤਰਾ ਦੱਸ ਕੇ ਇਸ ਸੂਬੇ ਦੀ ਪੰਜਾਬੀਅਤ ਦਾ ਅਪਮਾਨ ਕਰ ਰਹੇ ਹੋ।



    ਇਸ ਮੌਕੇ ਸਿੱਧੂ ਨੇ ਕਿਹਾ ਕਿ ਜਿੰਨੇ ਤਿਰੰਗੇ ਤੁਸੀਂ, ਤੁਹਾਡੀ ਪਾਰਟੀ ਅਤੇ ਸੰਘ ਨੇ ਜ਼ਿੰਦਗੀ ਵਿੱਚ ਨਹੀਂ ਲਹਿਰਾਏ ਹੋਣਗੇ, ਓਨੇ ਤਿਰੰਗਿਆਂ ਵਿੱਚ ਸਾਡੇ ਪੰਜਾਬ ਦੇ ਪੁੱਤਰਾਂ ਦੀਆਂ ਲਾਸ਼ਾਂ ਲਿਪਟ ਕੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜਾਨ ਨੂੰ ਖ਼ਤਰਾ ਮਹਿਜ਼ ਡਰਾਮਾ ਹੈ। ਸਿੱਧੂ ਨੇ ਅੱਗੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਅਪਮਾਨ ਨੂੰ ਛੁਪਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਇਤਿਹਾਸ ਵਿੱਚ ਅਜਿਹਾ ਨਹੀਂ ਹੋਇਆ ਹੋਵੇਗਾ ਕਿ ਭਾਰਤ ਦਾ ਪ੍ਰਧਾਨ ਮੰਤਰੀ 70 ਹਜ਼ਾਰ ਕੁਰਸੀਆਂ ਵਿੱਚ 500 ਬੈਠੇ ਲੋਕਾਂ ਨੂੰ ਸੰਬੋਧਨ ਕਰੇ।

    ਨਵਜੋਤ ਸਿੰਘ ਸਿੱਧੂ ਨੇ ਸਵਾਲ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਿਰਫ਼ ਪੰਜਾਬ ਪੁਲਿਸ ਤੱਕ ਸੀਮਤ ਹੈ। ਆਈ.ਬੀ., ਰਾਅ ਸਮੇਤ ਹਜ਼ਾਰਾਂ ਲੋਕ ਸੁਰੱਖਿਆ 'ਚ ਲੱਗੇ ਹੋਏ ਹਨ। ਭਾਰਤੀ ਜਨਤਾ ਪਾਰਟੀ ਅਜਿਹਾ ਪਹਿਲੀ ਵਾਰ ਨਹੀਂ ਕਰ ਰਹੀ ਹੈ। ਪੰਜਾਬ ਦੇ ਕਿਸਾਨ ਸਾਰਾ ਸਾਲ ਆਪਣੇ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਖੜ੍ਹੇ ਰਹੇ।

    ਤੁਸੀਂ ਕਿਸਾਨਾਂ ਨੂੰ ਮਵਾਲੀ, ਅੰਦੋਲਨਕਾਰੀ, ਖਾਲਿਸਤਾਨੀ ਅਤੇ ਅੱਤਵਾਦੀ ਤੱਕ ਕਿਹਾ ਸੀ। ਸਿੱਧੂ ਨੇ ਅੱਗੇ ਕਿਹਾ ਕਿ 60 ਫੀਸਦੀ ਕਿਸਾਨ ਤੁਹਾਡੇ ਖਿਲਾਫ ਖੜ੍ਹੇ ਹੋ ਸਕਦੇ ਹਨ ਪਰ ਉਨ੍ਹਾਂ 'ਚ ਹਿੰਸਾ ਹੋਈ, ਮੈਂ ਇਸ ਗੱਲ 'ਤੇ ਯਕੀਨ ਨਹੀਂ ਕਰ ਸਕਦਾ। ਅਸੀਂ ਦੇਸ਼ ਭਗਤੀ ਅਤੇ ਪੰਜਾਬੀਅਤ ਨਾਲ ਬੱਝੇ ਹੋਏ ਹਾਂ।

    Published by:Ashish Sharma
    First published: