
ਮ੍ਰਿਤਕ ਦੀ ਫਾਇਲ ਫੋਟੋ
Munish Garg
ਤਲਵੰਡੀ ਸਾਬੋ - ਨਰਮੇ ਦੀ ਫਸਲ ਦੇ ਗੁਲਾਬੀ ਸੁੰਡੀ ਕਾਰਣ ਖਰਾਬ ਨਰਮੇ ਦੀ ਫਸਲ ਦਾ ਕੋਈ ਮੁਆਵਜ਼ਾ ਰਾਸ਼ੀ ਜਾਰੀ ਨਾ ਮਿਲਣ ਅਤੇ ਕਰਜੇ ਤੋਂ ਪ੍ਰੇਸਾਨ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੇ ਨੌਜਵਾਨ ਕਿਸਾਨ ਨੇ ਘਰ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ।
ਮ੍ਰਿਤਕ ਨੌਜਵਾਨ ਕਿਸਾਨ ਦੀ ਪਛਾਣ ਜਸਪ੍ਰੀਤ ਸਿੰਘ (22) ਪੁੱਤਰ ਸਵ. ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਕਿਸਾਨ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕਿ ਉਨਾਂ ਕੋਲ ਇੱਕ ਏਕੜ ਜ਼ਮੀਨ ਹੈ ਜਦੋਂਕਿ 7 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਨਰਮੇ ਦੀ ਫਸਲ ਬੀਜੀ ਗਈ ਸੀ, ਜੋ ਗੁਲਾਬੀ ਸੁੰਡੀ ਪੈਣ ਕਾਰਨ ਖ਼ਰਾਬ ਹੋ ਗਈ। ਇਸ ਕਾਰਣ ਜਸਪ੍ਰੀਤ ਸਿੰਘ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਨੁਕਸਾਨੀ ਫਸਲ ਦੇ ਮੁਆਵਜ਼ੇ ਕਾਰਣ ਉਸ ਨੂੰ ਆਸ ਬੱਝੀ ਸੀ ਕਿ ਨੁਕਸਾਨ ਦੀ ਕੁਝ ਪੂਰਤੀ ਸੰਭਵ ਹੋ ਸਕੇਗੀ ਪਰ ਫਸਲ ਖਰਾਬ ਹੋਣ ਦੇ ਢਾਈ ਮਹੀਨਿਆਂ ਬਾਅਦ ਤੱਕ ਵੀ ਸਰਕਾਰ ਕੋਲੋਂ ਕੋਈ ਮੁਆਵਜ਼ਾ ਨਾ ਮਿਲਦਾ ਦੇਖ ਕੇ ਆਖਿਰ ਜਸਪ੍ਰੀਤ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਪਿੰਡ ਵਾਸੀਆਂ ਅਨੁਸਾਰ ਪੀੜਿਤ ਪਰਿਵਾਰ ਤੇ ਆੜ੍ਹਤੀਆਂ ਦਾ 9 ਲੱਖ ਰੁਪਏ ਦਾ ਕਰਜ਼ਾ ਹੈ ਅਤੇ ਜ਼ਮੀਨ ਵੇਚਣ ਤੇ ਆੜ੍ਹਤੀਆਂ ਨੇ ਕੋਰਟ ਰਾਹੀਂ ਰੋਕ ਲਗਾ ਰੱਖੀ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਪ੍ਰਧਾਨ ਲਛਮਣ ਸਿੰਘ, ਯੂਨੀਅਨ ਆਗੂ ਦਰਸ਼ਨ ਸਿੰਘ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਆੜ੍ਹਤੀਆਂ ਅਤੇ ਬੈਂਕਾਂ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ ਨਾਲ ਦਸ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਕਿਸੇ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।