Home /News /punjab /

ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਵਲੋਂ ਜ਼ਹਿਰ ਪੀ ਕੇ ਖ਼ੁਦਕੁਸ਼ੀ

ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਵਲੋਂ ਜ਼ਹਿਰ ਪੀ ਕੇ ਖ਼ੁਦਕੁਸ਼ੀ

ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਵਲੋਂ ਜ਼ਹਿਰ ਪੀ ਕੇ ਖ਼ੁਦਕੁਸ਼ੀ

ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਵਲੋਂ ਜ਼ਹਿਰ ਪੀ ਕੇ ਖ਼ੁਦਕੁਸ਼ੀ

  • Share this:

ਬਰਨਾਲਾ ਜ਼ਿਲੇ ਦੇ ਪਿੰਡ ਉਗੋਕੇ ਦੇ ਇੱਕ 34 ਸਾਲਾ ਨੌਜਵਾਨ ਗੁਰਲਾਲ ਸਿੰਘ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੁਬੱਈ ਜਾਣ ਦੇ ਚੱਕਰ ਵਿੱਚ ਏਜੰਟ ਧੱਕੇ ਚੜ ਕੇ ਲੱਖਾਂ ਰੁਪਏ ਦਾ ਕਰਜ਼ਈ ਹੋ ਗਿਆ ਸੀ। ਗੁਰਲਾਲ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਦੁਬੱਈ ਜਾਣ ਦੇ ਲਈ ਇੱਕ ਏਜੰਟ ਦੇ ਹੱਥੇ ਚੜ ਗਿਆ ਸੀ। ਮ੍ਰਿਤਕ ਨੌਜਵਾਨ ਇੱਕ ਗਰੀਬ ਕਿਸਾਨ ਦਾ ਪੁੱਤਰ ਹੈ, ਜੋ ਰੁਜ਼ਗਾਰ ਦੇ ਸਿਲਸਿਲੇ ਦੇ ਪਿੰਡ ਤੋਂ ਹੀ ਕਰਜ਼ਾ ਲੈ ਕੇ ਦੁਬੱਈ ਗਿਆ ਸੀ। ਪਰ 2 ਸਾਲ ਬਾਅਦ ਉਹ ਵਾਪਸ ਆ ਗਿਆ ਅਤੇ ਜਦੋਂ ਉਹ ਦੁਬਾਰਾ ਜਾਣ ਲੱਗਿਆ ਤਾਂ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਜਿਸਤੋਂ ਬਾਅਦ ਨਿਰਾਸ਼ ਹੋ ਕੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ।

ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਇੱਥੇ ਰੁਜ਼ਗਾਰ ਨਾ ਮਿਲਣ ’ਤੇ ਉਹਨਾਂ ਦਾ ਪੁੱਤ ਜ਼ਮੀਨ ਵੇਚਕੇ ਅਤੇ ਪਿੰਡ ਤੋਂ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ। ਜਿੱਥੇ ਏਜੰਟਾਂ ਦੀ ਧੋਖਾਧੜੀ ਦੇ ਚੱਲਦਿਆਂ ਉਸਨੂੰ ਕੰਮ ਸਹੀ ਨਹੀਂ ਮਿਲਿਆ ਅਤੇ ਉਹ ਉਥੇ ਫ਼ਸਿਆ ਰਿਹਾ। ਦੁਬਾਰਾ ਕਰਜ਼ਾ ਲੈ ਕੇ ਟਿਕਟ ਮੰਗਵਾ ਕੇ ਉਸਨੂੰ ਵਾਪਸ ਬੁਲਾਇਆ ਸੀ। ਪਿੰਡ ਆ ਕੇ ਗੁਰਲਾਲ ਟਾਇਰ ਪੈਂਚਰ ਦੀ ਦੁਕਾਨ ਖੋਲ ਕੇ ਕੰਮ ਕਰਨ ਲੱਗਿਆ ਸੀ। ਵਿਦੇਸ਼ ਦੁਬੱਈ ਤੋਂ ਆ ਕੇ ਆਪਣੇ ਸਿਰ ਚੜ ਕਰਜ਼ੇ ਨੂੰ ਲੈ ਕੇ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸਦਾ ਉਹ ਖ਼ੁਦਕੁਸ਼ੀ ਕਰ ਗਿਆ।

ਮ੍ਰਿਤਕ ਦੇ ਦੋਸਤ ਲਾਭ ਸਿੰਘ ਨੇ ਦੱਸਿਆ ਕਿ ਗੁਰਲਾਲ ਜਿੰਦਗੀ ਵਿੱਚ ਕੁੱਝ ਬਨਣਾ ਚਾਹੁੰਦਾ ਸੀ। ਪਰ ਰੁਜ਼ਗਾਰ ਦੀ ਭਾਲ ਵਿੱਚ ਉਹ ਦੋ ਬਾਰ ਵਿਦੇਸ਼ ਗਿਆ ਅਤੇ ਉਹ ਏਜੰਟਾਂ ਤੋਂ ਗੁੰਮਰਾਹ ਹੋ ਕੇ ਠੱਗੀ ਦਾ ਸ਼ਿਕਾਰ ਹੋ ਗਿਆ। ਇਸੇ ਕਾਰਨ ਪਰਿਵਾਰ ਸਿਰ ਕਰਜ਼ਾ ਚੜ ਗਿਆ। ਜਿਸਤੋਂ ਦੁਖੀ ਹੋ ਕੇ ਗੁਰਲਾਲ ਖ਼ੁਦਕੁਸ਼ੀ ਕਰ ਗਿਆ।

ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਲਾਭ ਸਿੰਘ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਨਾਮ ’ਤੇ ਗੁਰਲਾਲ ਸਿੰਘ ਨੇ ਕਰਜ਼ਾ ਲਿਆ ਸੀ। ਇਸੇ ਕਰਜ਼ ਦੀ ਵਜਾ ਕਰਕੇ ਉਹ ਦਿਮਾਗੀ ਪ੍ਰੇਸ਼ਾਨ ਰਹਿੰਦਾ ਸੀ। ਜਿਸਦੇ ਚੱਲਦੇ ਉਸਨੇ ਆਪਣੇ ਖੇਤ ਵਿੱਚ ਜਾ ਕੇ ਖ਼ੁਦਕੁਸ਼ੀ ਕੀਤੀ ਹੈ। ਪਰਿਵਾਰ ਦੇ ਬਿਆਨ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।

Published by:Ashish Sharma
First published:

Tags: Barnala, Crime, Suicide, Youth dies