ਮੋਗਾ: ਵਿਆਹ ਸਮਾਗਮ ਵਿਚ ਫਾਇਰਿੰਗ, ਡੀਜੇ ਵਾਲੇ ਨੌਜਵਾਨ ਦੀ ਮੌਤ

News18 Punjabi | News18 Punjab
Updated: December 1, 2019, 12:39 PM IST
ਮੋਗਾ: ਵਿਆਹ ਸਮਾਗਮ ਵਿਚ ਫਾਇਰਿੰਗ, ਡੀਜੇ ਵਾਲੇ ਨੌਜਵਾਨ ਦੀ ਮੌਤ
ਮੋਗਾ: ਵਿਆਹ ਸਮਾਗਮ ਵਿਚ ਫਾਇਰਿੰਗ, ਡੀਜੇ ਵਾਲੇ ਨੌਜਵਾਨ ਦੀ ਮੌਤ

ਪੁਲਿਸ ਨੇ ਮੁਢਲੀ ਪੁੱਛਗਿੱਛ ਅਤੇ ਬਿਆਨ ਲੈਣ ਉਪਰੰਤ ਪੰਜ ਵਿਅਕਤੀਆਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • Share this:
ਮੋਗਾ ਦੇ ਪਿੰਡ ਮਸਤੇਵਾਲਾ 'ਚ ਬੀਤੀ ਰਾਤ ਵਿਆਹ ਸਮਾਗਮ ਵਿਚ ਗੋਲੀ ਚੱਲਣ ਨਾਲ ਕੋਟ ਈਸੇ ਖਾਂ ਦੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਮਸਤੇਵਾਲਾ 'ਚ ਵਿਆਹ ਵਾਲੇ ਘਰ 'ਚ ਡੀ.ਜੇ. ਲਗਾਇਆ ਹੋਇਆ ਸੀ ਅਤੇ ਘਰ 'ਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਨੱਚਦੇ ਸਮੇਂ ਕਈ ਫਾਇਰ ਕੀਤੇ ਗਏ। ਇਸੇ ਦੌਰਾਨ ਇੱਕ ਨੌਜਵਾਨ ਵੱਲੋਂ ਗੋਲੀ ਚਲਾਈ ਗਈ। ਇਹ ਗੋਲੀ ਡੀ.ਜੇ. ਦਾ ਕੰਮ ਕਰਨ ਵਾਲੇ ਕਰਣ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਕੋਟ ਈਸੇ ਖਾਂ ਦੀ ਛਾਤੀ 'ਚ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਧਰ ਪੁਲਿਸ ਨੇ ਮੁਢਲੀ ਪੁੱਛਗਿੱਛ ਕਰਨ ਅਤੇ ਬਿਆਨ ਲੈਣ ਉਪਰੰਤ ਪੰਜ ਵਿਅਕਤੀਆਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Loading...
First published: December 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...