Home /News /punjab /

ਗੜ੍ਹਸ਼ੰਕਰ : ਵਿਦੇਸ਼ੋਂ ਆਏ ਨੌਜਵਾਨ ਦੇ ਮਾਰੀ ਗੋਲੀ, ਜ਼ਖਮੀ ਹੋਣ ਦੇ ਬਾਵਜੂਦ ਖੋਹੀ ਪਿਸਤੌਲ

ਗੜ੍ਹਸ਼ੰਕਰ : ਵਿਦੇਸ਼ੋਂ ਆਏ ਨੌਜਵਾਨ ਦੇ ਮਾਰੀ ਗੋਲੀ, ਜ਼ਖਮੀ ਹੋਣ ਦੇ ਬਾਵਜੂਦ ਖੋਹੀ ਪਿਸਤੌਲ

ਗੜ੍ਹਸ਼ੰਕਰ : ਹਸਪਾਤਲ ਵਿੱਚ ਦਾਖਲ ਜ਼ਖਮੀ ਨੌਜਵਾਨ ਤੋਂ ਪੁਲਿਸ ਜਾਂਚ ਕਰਨ ਪਹੁੰਚੀ।

ਗੜ੍ਹਸ਼ੰਕਰ : ਹਸਪਾਤਲ ਵਿੱਚ ਦਾਖਲ ਜ਼ਖਮੀ ਨੌਜਵਾਨ ਤੋਂ ਪੁਲਿਸ ਜਾਂਚ ਕਰਨ ਪਹੁੰਚੀ।

Crime news-ਜਖਮੀ ਗੁਰਜੀਤ ਸਿੰਘ ਨੇ ਜਖਮੀ ਹਾਲਤ ਵਿਚ ਹੀ ਪਿਸਤੌਲ ਅਤੇ ਇਕ ਜਿੰਦਾ ਕਾਰਤੂਸ ਪੁਲਿਸ ਥਾਣਾ ਮਾਹਿਲਪੁਰ ਸਪੁਰਦ ਕਰ ਦਿੱਤਾ। ਜਖਮੀ ਨੂੰ ਪਹਿਲਾਂ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿਥੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ।

 • Share this:
  ਗੜ੍ਹਸ਼ੰਕਰ ਅਧੀਨ ਪੈਂਦੇ ਥਾਣਾ ਮਾਹਿਲਪੁਰ ਦੇ ਪਿੰਡ ਘੁਮਿਆਲਾ ਦੇ ਬਾਹਰਵਾਰ ਚੋ ਨਜਦੀਕ ਘਰ ਨੂੰ ਵਾਪਿਸ ਆ ਰਹੇ ਇਕ ਨੌਜਵਾਨ ਤੇ ਪਿੰਡ ਦੇ ਹੀ ਇਕ ਨੌਜਵਾਨ ਨੇ ਪਿੱਛਿਓਂ ਦੇਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਕਥਿਤ ਦੋਸ਼ੀ ਅਜੇ ਦੂਜੀ ਗੋਲੀ ਭਰ ਹੀ ਰਿਹਾ ਸੀ ਤਾਂ ਜਖਮੀ ਨੌਜਵਾਨ ਗੁਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਨੇ ਹਮਲਾਵਰ ਕੋਲੋ ਪਿਸਤੌਲ ਖੋਹ ਲਈ।

  ਪਿਸਤੌਲ ਹੱਥੋਂ ਨਿੱਕਲਣ ਤੋਂ ਡਰਿਆ ਹਮਲਾਵਰ ਫਰਾਰ ਹੋ ਗਿਆ। ਜਖਮੀ ਗੁਰਜੀਤ ਸਿੰਘ ਨੇ ਜਖਮੀ ਹਾਲਤ ਵਿਚ ਹੀ ਪਿਸਤੌਲ ਅਤੇ ਇਕ ਜਿੰਦਾ ਕਾਰਤੂਸ ਪੁਲਿਸ ਥਾਣਾ ਮਾਹਿਲਪੁਰ ਸਪੁਰਦ ਕਰ ਦਿੱਤਾ। ਜਖਮੀ ਨੂੰ ਪਹਿਲਾਂ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿਥੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਅਜੇ ਕੁੱਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
  Published by:Sukhwinder Singh
  First published:

  Tags: Crime news, Garhshankar

  ਅਗਲੀ ਖਬਰ