ਕੋਰੋਨਾ 'ਤੇ ਭਾਰੂ ਹੈ ਇਸ ਨੌਜਵਾਨ ਦਾ ਜਜ਼ਬਾ! ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਲਈ 600 KM ਦੌੜ ਕੇ ਜਾ ਰਿਹੈ ਦਿੱਲੀ

News18 Punjabi | News18 Punjab
Updated: April 28, 2021, 5:16 PM IST
share image
ਕੋਰੋਨਾ 'ਤੇ ਭਾਰੂ ਹੈ ਇਸ ਨੌਜਵਾਨ ਦਾ ਜਜ਼ਬਾ! ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਲਈ 600 KM ਦੌੜ ਕੇ ਜਾ ਰਿਹੈ ਦਿੱਲੀ
ਕੋਰੋਨਾ 'ਤੇ ਭਾਰੂ ਹੈ ਇਸ ਨੌਜਵਾਨ ਦਾ ਜਜ਼ਬਾ! ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਲਈ 600 KM ਦੌੜ ਕੇ ਜਾ ਰਿਹੈ ਦਿੱਲੀ

  • Share this:
  • Facebook share img
  • Twitter share img
  • Linkedin share img
ਬਿਸੰਬਰ ਬਿੱਟੂ
ਗੁਰਦਾਸਪੁਰ: ਬੇਸ਼ੱਕ ਕੋਰੋਨਾ ਕਰਕੇ ਸਰਕਾਰ ਨੇ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਹਨ। ਹਫਤੇ ਵਿਚ 2 ਦਿਨ ਦਾ ਲੌਕਡਾਉਣ ਲਗਾ ਦਿੱਤਾ ਹੈ ਪਰ ਇਸ ਸਭ ਦੇ ਬਾਵਜੂਦ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਗਵਾਨ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਗੁਵਿੰਦਰ ਸਿੰਘ ਨੇ ਤਕਰੀਬਨ 600 ਕਿਲੋਮੀਟਰ ਦੌੜ ਲਗਾ ਕੇ ਦਿੱਲੀ ਦੇ ਸਿੰਘੂ ਬਾਰਡਰ ਪਹੁੰਚਣ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਨੌਜਵਾਨ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ ਉਹ ਪਿੰਡ ਅਗਵਾਨ ਸਥਿਤ ਸ਼ਹੀਦਾਂ ਦੇ ਇਸ ਗੁਰਦੁਆਰਾ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਦੌੜ ਸ਼ੁਰੂ ਕਰ ਰਿਹਾ ਹੈ। 600 ਕਿਲੋਮੀਟਰ ਦੌੜ ਕੇ 10 ਤੋਂ 12 ਦਿਨ ਵਿਚ ਦਿੱਲੀ ਪਹੁੰਚ ਜਾਵਾਂਗਾ।
ਇਥੋਂ ਛੇ ਮੈਂਬਰਾਂ ਦੀ ਟੀਮ ਨਾਲ ਜਾ ਰਹੀ ਹੈ ਜੋ ਰਸਤੇ ਵਿਚ ਉਸ ਦਾ ਧਿਆਨ ਰਖੇਗੀ। ਕੋਰੋਨਾ ਨੂੰ ਲੈ ਕੇ ਨੌਜਵਾਨ ਗੁਰਵਿੰਦਰ ਦਾ ਕਹਿਣਾ ਸੀ ਕਿ ਕੋਰੋਨਾ ਦਾ ਕੋਈ ਡਰ ਨਹੀਂ। ਬਾਕੀ ਹਦਾਇਤਾਂ ਦਾ ਪਾਲਣ ਕੀਤੀ ਜਾਵੇਗਾ, ਉਥੇ ਹੀ ਉਸ ਦਾ ਕਹਿਣਾ ਸੀ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਆਪਣੇ ਹੱਕ ਲੈ ਕੇ ਮੁੜਾਂਗੇ।

ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਨੌਜਵਾਨ ਗੁਰਵਿੰਦਰ ਉਤੇ ਮਾਣ ਹੈ ਕੇ ਉਹ ਇਸ ਜਜ਼ਬੇ ਨਾਲ ਦਿੱਲੀ ਸੰਘਰਸ਼ ਵਿੱਚ ਜਾ ਰਿਹਾ ਹੈ।
Published by: Gurwinder Singh
First published: April 28, 2021, 5:15 PM IST
ਹੋਰ ਪੜ੍ਹੋ
ਅਗਲੀ ਖ਼ਬਰ