Home /News /punjab /

ਜ਼ਮੀਨੀ ਵਿਵਾਦ ਨੂੰ ਲੈ ਕੇ ਨੌਜਵਾਨ ਦਾ ਕਤਲ, ਭਰਾ ਗੰਭੀਰ ਜ਼ਖਮੀ

ਜ਼ਮੀਨੀ ਵਿਵਾਦ ਨੂੰ ਲੈ ਕੇ ਨੌਜਵਾਨ ਦਾ ਕਤਲ, ਭਰਾ ਗੰਭੀਰ ਜ਼ਖਮੀ

  • Share this:

ਸਿਧਾਰਥ ਅਰੋੜਾ

ਤਰਨ ਤਾਰਨ ਦੇ ਪਿੰਡ ਜੋੜਾ ਵਿਚ ਜਮੀਨੀ ਵਿਵਾਦ ਨੂੰ ਲੈ ਕਿ ਕੁੱਝ ਲੋਕਾਂ ਨੇ ਵਿੰਦੂ ਨਾਮ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਅਤੇ ਉਸਦਾ ਭਰਾ ਗੰਭੀਰ ਰੂਪ ਵਿਚ ਜਖਮੀ ਹੋ ਗਿਆ, ਜਿਸ ਨੂੰ ਨਜਦੀਕੀ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਥਾਣਾ ਸਰਹਾਲੀ ਦੀ ਪੁਲਿਸ ਨੇ ਇਸ ਸਬੰਧ ਵਿਚ ਆਈਪੀਸੀ ਦੀ ਧਾਰਾ 302 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਉਰਫ਼ ਵਿੰਦੂ ਪੁੱਤਰ ਬਲਕਾਰ ਸਿੰਘ ਦਾ ਆਪਣੇ ਭਾਈਚਾਰੇ ਦੇ ਜਤਿੰਦਰ ਸਿੰਘ ਪੁੱਤਰ ਹਰਵਿੰਦਰ  ਸਿੰਘ ਨਾਲ ਜਮੀਨ ਦਾ ਝਗੜਾ ਚਲ ਰਿਹਾ ਸੀ। ਸ਼ੁੱਕਰਵਾਰ ਦੇਰ ਸ਼ਾਮ ਨੂੰ ਗੁਰਦੇਵ ਸਿੰਘ ਆਪਣੇ ਭਰਾ ਸੋਨੀ ਨਾਲ ਖੇਤਾਂ 'ਚ ਮੌਜੂਦ ਸੀ, ਉਸੇ ਵੇਲੇ ਜਤਿੰਦਰ ਸਿੰਘ ਨੇ ਆਪਣੇ 7-8 ਸਾਥੀਆਂ ਸਮੇਤ ਦੋਵਾਂ ਭਰਾਵਾਂ  ਉੱਪਰ ਹਮਲਾ ਕਰ ਦਿੱਤਾ। ਇਸ ਝਗੜੇ ਵਿਚ ਗੁਰਦੇਵ ਸਿੰਘ ਉਰਫ਼ ਵਿੰਦੂ ਦੇ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਦਾ ਭਰਾ ਸੋਨੀ ਕਹੀ ਵੱਜਣ ਕਾਰਨ ਗੰਭੀਰ ਜਖਮੀ ਹੋ ਗਿਆ। ਜਖਮੀ ਸੋਨੀ ਨੂੰ ਪੱਟੀ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਦੇਵ ਸਿੰਘ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਰਹਾਲੀ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਕਿ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।

Published by:Ashish Sharma
First published:

Tags: Crime, Tarn taran